ਮਾਈ ਭਾਗੋ ਵਿਦਿਆ ਸਕੀਮ ਤਹਿਤ ਵੱਖ ਵੱਖ ਸਕੂਲਾਂ ਵਿਚ ਸਾਈਕਲਾਂ ਦੀ ਵੰਡ
Templates by BIGtheme NET

ਮਾਈ ਭਾਗੋ ਵਿਦਿਆ ਸਕੀਮ ਤਹਿਤ ਵੱਖ ਵੱਖ ਸਕੂਲਾਂ ਵਿਚ ਸਾਈਕਲਾਂ ਦੀ ਵੰਡ

Must Share With Your Friends...!

ਲੰਬੀ, ਸ੍ਰੀ ਮੁਕਤਸਰ ਸਾਹਿਬ, ਪੰਜਾਬ ਸਰਕਾਰ ਵੱਲੋਂ ਲੜਕੀਆਂ ਨੂੰ ਸਿੱਖਿਆ ਨਾਲ ਜੋੜਨ ਲਈ ਸ਼ੁਰੂ ਕੀਤੀ ਮਾਈ ਭਾਗੋ ਵਿੱਦਿਆ ਸਕੀਮ ਤਹਿਤ ਵੱਖ ਵੱਖ ਸਕੂਲਾਂ ਵਿਚ ਵਿਦਿਆਰਥਣਾਂ ਨੂੰ ਸਾਈਕਲਾਂ ਦੀ ਵੰਡ ਕੀਤੀ ਜਾ ਰਹੀ ਹੈ। ਇਸ ਸਕੀਮ ਦਾ ਉਦੇਸ਼ ਹੈ ਕਿ ਵਿਦਿਆਰਥਣਾਂ ਨੂੰ ਸਕੂਲ ਪਹੁੰਚਣ ਵਿਚ ਕੋਈ ਪ੍ਰੇਸਾਨੀ ਨਾ ਹੋਵੇ। ਸਕੀਮ ਤਹਿਤ ਸਰਕਾਰੀ ਸਕੂਲਾਂ ਦੀਆਂ 11ਵੀਂ ਅਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਾਈਕਲਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਲੜੀ ਅਧੀਨ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਬਾਦਲ ਵਿਖੇ 108 ਸਾਇਕਲਾਂ ਦੀ ਵੰਡ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਨਿੱਜੀ ਸਹਾਇਕ ਸ. ਅਵਤਾਰ ਸਿੰਘ ਬਨਵਾਲਾ ਵੱਲੋਂ ਕੀਤੀ ਗਈ।  ਉਨਾਂ ਨੇ ਇਸ ਸਕੀਮ ਤੋਂ ਬਿਨਾਂ ਪੰਜਾਬ ਸਰਕਾਰ ਦੁਆਰਾ ਵਿਦਿਆਰਥੀਆਂ ਲਈ ਚਲਾਈਆਂ ਗਈਆਂ ਹੋਰ ਲਾਭਕਾਰੀ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਣਾਂ ਨੂੰ ਚੰਗੀ ਵਿੱਦਿਆ ਪ੍ਰਾਪਤ ਕਰਨ ਬਾਰੇ ਪ੍ਰੇਰਿਆ।

ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਭੁਪਿੰਦਰ ਕੌਰ ਨੇ ਉਨਾਂ ਦਾ ਸਕੂਲ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਦੁਆਰਾ ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਚਲਾਈਆਂ ਗਈਆਂ ਸਕਕੀਮਾਂ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਵਿਦਿਆਰਥਣਾਂ ਨੇੜੇ ਦੇ ਪਿੰਡਾਂ ਤੋਂ ਇਸ ਸੰਸਥਾ ਵਿੱਚ ਪੜਨ ਲਈ ਆਉਂਦੀਆਂ ਹਨ, ਉਨਾਂ ਨੂੰ ਪੰਜਾਬ ਸਰਕਾਰ ਦੁਆਰਾ ਮੁਫ਼ਤ ਸਾਇਕਲ ਮਿਲਣ ਕਾਰਣ ਸਕੂਲ ਪਹੁੰਚਣ ਵਿਚ ਅਸਾਨੀ ਹੋਵੇਗੀ। ਇਸ ਤੋਂ ਬਿਨਾਂ ਪਿੰਡ ਡੱਬਵਾਲੀ ਢਾਬ ਵਿਖੇ ਵੀ ਪ੍ਰਿੰਸੀਪਲ ਸ: ਗੁਰਚਰਨ ਸਿੰਘ ਅਤੇ ਸਕੂਲ ਪ੍ਰਬੰਧਕ ਕਮੇਟੀ ਅਤੇ ਸਟਾਫ ਨੇ ਸਕੂਲ ਦੀਆਂ 24 ਵਿਦਿਆਰਥਣਾਂ ਨੂੰ ਇਹ ਸਾਈਕਲਾਂ ਤਕਸੀਮ ਕੀਤੀਆਂ। ਇਸੇ ਤਰਾਂ ਸਰਕਾਰੀ ਸਕੂਲ ਕਿਲਿਆਂਵਾਲੀ ਵਿਖੇ ਮਾਈ ਭਾਗੋ ਸਕੀਮ ਤਹਿਤ ਜਮਾਤ +1 ਅਤੇ +2 ਦੀਆਂ ਵਿਦਿਆਰਥਣਾਂ ਲਈ ਮਹਿਕਮੇ ਵਲਂੋ ਪ੍ਰਾਪਤ ਸਾਇਕਲਾਂ ਸਬੰਧੀ ਵੰਡ-ਸਮਾਰੋਹ ਅਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸਕੂਲ ਕਮੇਟੀ ਦੇ ਪ੍ਰਧਾਨ ਸ੍ਰੀ ਜਗਨੰਦਨ ਸਿੰਘ ਨੇ ਕੀਤੀ ਅਤੇ ਸਾਇਕਲ ਵੰਡ- ਸਮਾਰੋਹ ਦਾ ਸੰਚਾਲਣ ਕਮੇਟੀ ਦੇ ਸਕੱਤਰ ਸ੍ਰੀ ਅਸ਼ਵਨੀ ਕੁਮਾਰ ਨੇ ਕੀਤਾ। ਕਮੇਟੀ ਨੇ ਪ੍ਰਾਪਤ 26 ਸਾਇਕਲਾਂ ਨੂੰ ਸਮੇ ਸਿਰ ਲਾਭ ਪਾਤਰੀਆ ਤੱਕ ਪਹੁਚਾਉਣ ਤੇ ਖੁਸ਼ੀ ਜਾਹਿਰ ਕੀਤੀ ।

Must Share With Your Friends...!

Comments

comments

Leave a Reply

Your email address will not be published. Required fields are marked *

*