ਮਾਈ ਭਾਗੋ ਵਿੱਦਿਆ ਸਕੀਮ ਤਹਿਤ ਪੰਨੀਵਾਲਾ ਸਕੂਲ ਵਿੱਚ ਵੰਡੇ ਗਏ ਸਾਈਕਲ
Templates by BIGtheme NET

ਮਾਈ ਭਾਗੋ ਵਿੱਦਿਆ ਸਕੀਮ ਤਹਿਤ ਪੰਨੀਵਾਲਾ ਸਕੂਲ ਵਿੱਚ ਵੰਡੇ ਗਏ ਸਾਈਕਲ

Must Share With Your Friends...!

ਲੰਬੀ, ਮਲੋਟ, ਸ਼੍ਰੀ ਮੁਕਤਸਰ ਸਾਹਿਬ, ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਪੰਨੀਵਾਲਾ ਫੱਤਾ ਵਿਖੇ, ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸ਼ੁਰੂ ਕੀਤੀ ਗਈ ਮਾਈ ਭਾਗੋ ਵਿੱਦਿਆ ਸਕੀਮ ਅਧੀਨ ਗਿਆਰਵੀਂ ਅਤੇ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਾਇਕਲ ਵੰਡਣ ਦੀ ਮੁਹਿਮ ਤਹਿਤ ਜਿਲਾ ਸਿੱਖਿਆ ਅਫਸਰ ਸ਼੍ਰੀ ਦਵਿੰਦਰ ਕੁਮਾਰ ਰਜੌਰੀਆ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਕੂਲ ਪ੍ਰਿੰਸੀਪਲ ਸ਼੍ਰੀ ਮਤੀ ਪੂਨਮ ਗੁਪਤਾ ਦੀ ਅਗਵਾਈ ਹੇਠ 49 ਵਿਦਿਆਰਥਣਾਂ ਨੂੰ ਸਾਇਕਲ ਵੰਡੇ ਗਏ। ਇਸ ਮੌਕੇ ੰਿਪੰਡ ਦੇ ਸਰਪੰਚ ਸ. ਗੁਰਦਰਸ਼ਨ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਮੈਨ ਸ਼੍ਰੀ ਮਤੀ ਕੁਲਵਿੰਦਰ ਕੌਰ, ਮੈਂਬਰ ਸ. ਬਲਕਰਨ ਸਿੰਘ, ਸ. ਬੰਤ ਸਿੰਘ ,ਸ. ਰਿਖੀਪਾਲ ਸਿੰਘ ਅਤੇ ਸ. ਪ੍ਰੇਮ ਸਿੰਘ ਹਾਜਰ ਸਨ। ਸ. ਗੁਰਦਰਸ਼ਨ ਸਿੰਘ ਨੇ ਸਰਕਾਰ ਦੀ ਇਸ ਸਕੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਕੀਮ ਤਹਿਤ ਦੂਰੋਂ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਸਕੂਲ ਆਉਣਾ ਸੌਖਾ ਹੋ ਗਿਆ ਹੈ। ਸ. ਬਲਕਰਨ ਸਿੰਘ ਅਤੇ ਸ਼੍ਰੀ ਮਤੀ ਪੂਨਮ ਗੁਪਤਾ ਨੇ ਵੀ ਵਿਦਿਆਰਥਣਾਂ ਨੂੰ ਵੱਧ ਤੋਂ ਵੱਧ ਪੜਾਈ ਕਰਨ ਲਈ ਪ੍ਰੇਰਿਆ ਅਤੇ ਸਰਕਾਰ ਦੀ ਇਸ ਸਕੀਮ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਦੇ ਸਟਾਫ ਮੈਂਬਰ ਸ਼੍ਰੀ ਮਤੀ ਚੰਦਰਕਾਂਤਾ, ਸ. ਰਜਿੰਦਰ ਸਿੰਘ, ਸ਼੍ਰੀ ਨਿੰਮੀਨਾਥ, ਸ਼੍ਰੀ ਰਮੇਸ਼ਰ ਕੁਮਾਰ, ਸ. ਕੁਲਦੀਪ ਸਿੰਘ, ਸ. ਰਮਨਦੀਪ ਸਿੰਘ, ਰਮਨਦੀਪ ਕੌਰ, ਦੰਿਵੰਦਰ ਕੌਰ, ਗੁਰਪ੍ਰੀਤ ਕੌਰ, ਕੰਚਨ, ਸਾਨੀਆ ਰਾਣੀ, ਪੂਜਾ ਬਲਾਨਾ ਅਤੇ ਸੁਨੀਤਾ ਦੇਵੀ ਹਾਜਰ ਸਨ

Must Share With Your Friends...!

Comments

comments

Leave a Reply

Your email address will not be published. Required fields are marked *

*