ਮਾਨਵ ਰਹਿਤ ਫਾਟਕ ਤੇ ਟਰੈਕਟਰ ਟਰਾਲੀ ਦੀ ਰੇਲ ਗੱਡੀ ਨਾਲ ਟੱਕਰ, ਚਾਲਕ ਦੀ ਮੌਤ
Templates by BIGtheme NET

ਮਾਨਵ ਰਹਿਤ ਫਾਟਕ ਤੇ ਟਰੈਕਟਰ ਟਰਾਲੀ ਦੀ ਰੇਲ ਗੱਡੀ ਨਾਲ ਟੱਕਰ, ਚਾਲਕ ਦੀ ਮੌਤ

Must Share With Your Friends...!

ਮਲੋਟ, (ਹਰਪ੍ਰੀਤ ਸਿੰਘ ਹੈਪੀ) : ਸ਼ਹਿਰ ਨੇੜਲੇ ਪਿੰਡ ਕਬਰਵਾਲਾ ਵਿਖੇ ਦੁਪਹਿਰ ਕਰੀਬ ਸਾਢੇ ਬਾਰਾਂ ਵਜੇ ਸ਼੍ਰੀ ਗੰਗਾਨਗਰ ਤੋਂ ਅੰਬਾਲਾ ਜਾਣ ਵਾਲੀ ਪੈਸੰਜਰ ਗੱਡੀ ਨਾਲ ਕਬਰਵਾਲਾ ਸਥਿਤ ਮਾਨਵ ਰਹਿਤ ਫਾਟਕ ਤੇ ਟ੍ਰੈਕਟਰ ਟਰਾਲੀ ਦੀ ਟੱਕਰ ਹੋ ਗਈ। ਜਿਸ ਨਾਲ ਡਰਾਈਵਰ ਦੀ ਮੌਤ ਹੋ ਗਈ। ਰੇਲਵੇ ਪੁਲਿਸ ਨੇ ਡਰਾਈਵਰ ਖਿਲਾਫ਼ ਲਾਪਰਵਾਹੀ ਨਾਲ ਵਾਹਨ ਚਲਾਉਣ ਦਾ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਰੇਲਵੇ ਪੁਲਿਸ ਦੇ ਐਸ.ਆਈ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਕਰੀਬ ਸਾਢੇ ਬਾਰ•ਾਂ ਵਜੇ ਸ਼੍ਰੀ ਗੰਗਾਨਗਰ ਤੋਂ ਚੱਲ ਕੇ ਅੰਬਾਲਾ ਜਾਣ ਵਾਲੀ ਗੱਡੀ ਸੰਖਿਆ 54758 ਮਾਨਵ ਰਹਿਤ ਫਾਟਕ ਨੰਬਰ ਸੀ-36 ਤੇ ਇੱਕ ਟ੍ਰੈਕਟਰ ਟਰਾਲੀ ਉਕਤ ਗੱਡੀ ਨਾਲ ਟਕਰਾ ਗਈ।
Track_accidentਹਾਦਸਾ ਇੰਨਾਂ ਜਬਰਦਸਤ ਸੀ ਕਿ ਟ੍ਰੈਕਟਰ ਅਤੇ ਟਰਾਲੀ ਦੇ ਕਈ ਟੁੱਕੜੇ ਹੋ ਗਏ ਅਤੇ ਚਾਲਕ ਮੰਦਰ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੰਦਰ ਸਿੰਘ ਨਿਵਾਸੀ ਹਰਜਿੰਦਰ ਨਗਰ ਮਲੋਟ ਦਾ ਰਹਿਣ ਵਾਲਾ ਸੀ ਅਤੇ ਮਿੱਟੀ ਦੇ ਟਰਾਲੇ ਤੇ ਡਰਾਈਵਰੀ ਕਰਦਾ ਸੀ। ਰੋਜ਼ਾਨਾਂ ਦੀ ਤਰ•ਾਂ ਅੱਜ ਵੀ ਉਹ ਡੱਬਵਾਲੀ ਢਾਬ ਤੋਂ ਮਿੱਟੀ ਲੈਣ ਜਾ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ। ਰੇਲਵੇ ਵਿਭਾਗ ਨੇ ਕੁਝ ਦਿਨ ਪਹਿਲਾਂ ਹੀ ਇੱਕ ਗੈਂਗਮੈਨ ਸੁੱਚਾ ਸਿੰਘ ਦੀ ਡਿਊਟੀ ਇਸ ਫਾਟਕ ਤੇ ਲਗਾਈ ਗਈ ਸੀ। ਜੋਕਿ ਰੇਲਗੱਡੀ ਆਉਣ ਤੇ ਸੀਟੀ ਮਾਰ ਕੇ ਰੋਕ ਦਿੰਦਾ ਸੀ। ਉਸਨੇ ਦੱਸਿਆ ਕਿ ਅੱਜ ਵੀ ਉਸਨੇ ਕਈ ਸੀਟੀਆਂ ਮਾਰ ਕੇ ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਆਪਣਾ ਟਰੈਕਟਰ ਨਹੀਂ ਰੋਕਿਆ। ਜਿਸ ਕਰਕੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Must Share With Your Friends...!

Comments

comments

Leave a Reply

Your email address will not be published. Required fields are marked *

*