ਮਾਰਕਿਟ ਕਮੇਟੀਆਂ ਤੋਂ ਹੋਈ ਆਮਦਨ ਨਾਲ ਜ਼ਿਲੇ ਦੇ ਪਿੰਡਾਂ ਦੀਆਂ ਸੜਕਾਂ/ਮੰਡੀਆਂ ਦਾ ਹੋਵੇਗਾ ਵਿਕਾਸ- ਕੁਲਬੀਰ ਮੱਤਾ
Templates by BIGtheme NET

ਮਾਰਕਿਟ ਕਮੇਟੀਆਂ ਤੋਂ ਹੋਈ ਆਮਦਨ ਨਾਲ ਜ਼ਿਲੇ ਦੇ ਪਿੰਡਾਂ ਦੀਆਂ ਸੜਕਾਂ/ਮੰਡੀਆਂ ਦਾ ਹੋਵੇਗਾ ਵਿਕਾਸ- ਕੁਲਬੀਰ ਮੱਤਾ

Must Share With Your Friends...!

ਸ਼੍ਰੀ ਮੁਕਤਸਰ ਸਾਹਿਬ:-ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਝੋਨੇ ਅਤੇ ਬਾਸਮਤੀ ਦੀ ਬੰਪਰ ਫਸਲ ਕਾਰਨ ਜਿੱਥੇ ਕਿਸਾਨਾਂ ਨੂੰ ਚੋਖੀ ਵੱਟਤ ਹੋਈ ਹੈ ਉੱਥੇ ਹੀ ਇਸ ਨਾਲ ਮਾਰਕਿਟ ਫੀਸ ਵਸੂਲੀ ਵਿਚ ਵੀ ਵਾਧਾ ਦਰਜ ਕੀਤਾ ਗਿਆ ਹੈ ਜਿਸ ਨਾਲ ਜ਼ਿਲੇ ਦੀਆਂ ਦਿਹਾਤੀ ਸੜਕਾਂ ਅਤੇ ਪੇਂਡੂ ਖਰੀਦ ਕੇਂਦਰਾਂ ਦੇ ਵਿਕਾਸ ਨੂੰ ਹੁਣ ਹੋਰ ਹੁਲਾਰਾ ਮਿਲ ਸਕੇਗਾ। ਇਹ ਜਾਣਕਾਰੀ ਜ਼ਿਲਾ ਮੰਡੀ ਅਫ਼ਸਰ ਸ: ਕੁਲਬੀਰ ਸਿੰਘ ਮੱਤਾ ਨੇ ਦਿੱਤੀ।

02 MKT-15

ਸ: ਮੱਤਾ ਨੇ ਦੱਸਿਆ ਕਿ ਝੋਨੇ ਦਾ ਸੀਜਨ ਖਤਮ ਹੋਣ ਤੋਂ ਬਾਅਦ ਹੁਣ ਜਿਲੇ ਦੀਆਂ ਚਾਰ ਮੁੱਖ ਮੰਡੀਆਂ ਗਿੱਦੜਬਾਹਾ, ਮਲੋਟ, ਬਰੀਵਾਲਾ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਪੂਸਾ ਬਾਸਮਤੀ 1121 ਦੀ ਆਮਦ ਤੇਜ ਹੋ ਗਈ। ਬਾਸਮਤੀ ਨੂੰ ਪ੍ਰਾਈਵੇਟ ਮਿੱਲਰਾਂ ਵੱਲੋਂ ਖਰੀਦ ਕੀਤਾ ਜਾ ਰਿਹਾ ਅਤੇ 30 ਨਵੰਬਰ 2015 ਤੱਕ ਪਿਛਨੇ ਸਾਲ ਦੇ ਮੁਕਾਬਲੇ 18 ਫੀਸਦੀ ਮਾਰਕਿਟ ਫੀਸ ਵਿੱਚ ਵਾਧਾ ਦਰਜ ਕੀਤਾ ਗਿਆ । ਅੱਜ ਆਪਣੇ ਦਫਤਰ ਤੋਂ ਇੱਕ ਲਿਖਤੀ ਪ੍ਰੈਸ ਨੋਟ ਜਾਰੀ ਕਰਦੇ ਹੋਏ ਕੁਲਬੀਰ ਸਿੰਘ ਮੱਤਾ ਜਿਲਾ ਮੰਡੀ ਅਧਿਕਾਰੀ ਸ੍ਰੀ ਮੁਕਸਤਰਜ ਸਾਹਿਬ ਨੇ ਦੱਸਿਆ ਕਿ ਝੋਨੇ ਦੀ ਆਮਦ ਵਿੱਚ ਪਿਛਲੇ ਸਾਲ ਦੇ ਮੁਕਾਬਲੇ 46 ਫੀਸਦ ਵਾਧਾ ਹੋਇਆ । ਦੁਸਰੇ ਪਾਸੇ ਨਰਮੇ ਦੀ ਫਸਲ ਦਾ ਨੁਕਸਾਨ ਹੋਇਆ ਪਰ ਫਿਰ ਵੀ ਬਾਸਮਤੀ ਤੇ ਪਿਛਲੇ 2 ਸਾਲਾਂ ਤੋਂ ਸਰਕਾਰ ਵੱਲੋਂ ਮਾਰਕਿਟ ਫੀਸ ਅਤੇ ਦਿਹਾਤੀ ਵਿਕਾਸ ਫੰਡ ਬੰਦ ਕਰ ਦਿੱਤਾ ਸੀ ਜਿਸ ਨਾਲ ਪੰਜਾਬ ਦੀਆਂ ਮਾਰਕਿਟ ਕਮੇਟੀਆਂ ਦੀ ਆਮਦਨ ਕੁਝ ਘੱਟ ਗਈ ਸੀ। ਪਰ ਇਸ ਵਰੇ ਸਰਕਾਰ ਵੱਲੋਂ 2 ਫੀਸਦੀ ਮਾਰਿਕਟ ਫੀਸ 2 ਫੀਸਦੀ ਦਿਹਾਤੀ ਵਿਕਾਸ ਫੰਡ ਅਤੇ 3 ਫੀਸਦੀ ਬੁਨਿਆਦੀ ਢਾਂਚਾ ਵਿਕਾਸ ਫੰੰਡ ਅਤੇ 0.25 ਫੀਸਦੀ ਕੈਂਸਰ ਸੈੱਸ ਬਾਸਮਤੀ ਦੇ ਖਰੀਦਾਰਾਂ ਤੇ ਲਗਾ ਦਿੱਤਾ ਗਿਆ ਜਿਸ ਕਾਰਨ ਜਿੱਥੇ ਮਾਰਕਿਟ ਕਮੇਟੀ ਪਿੱਡਾਂ ਦੇ ਵਿਕਾਸ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਗੀਆਂ ਉੱਥੇ ਆਪਣੇ ਪੈਰਾਂ ਦੇ ਮੁੜ ਖੜਾ ਹੋਣਗੀਆਂ। ਸ: ਮੱਤਾ ਨੇੇੇ ਦੱਸਿਆ ਕਿ ਪਿਛਲੀ ਵਾਰ 37 ਕਰੋੜ 72 ਲੱਖ 14 ਹਜਾਰ 8 ਸੌ 59 ਰੁਪਏ ਮਾਰਕਿਟ ਫੀਸ ਅਤੇ ਇੰਨਾ ਹੀ ਦਿਹਾਤੀ ਵਿਕਾਸ ਫੰਡ ਜਿਲੇ ਦੀਆਂ ਮਾਰਕਿਟ ਕਮੇਟੀਆਂ ਵੱਲੋਂ ਇਕੱਠਾ ਹੋਇਆ ਸੀ, ਜਦੋਂ ਕਿ ਇਸ ਦੇ ਮੁਕਾਬਲੇ ਨਰਮੇ ਦਾ ਨੁਕਸਾਨ ਹੋਣ ਦੇ ਬਾਵਜੂਦ ਵੀ ਇਸ ਸਾਲ 44 ਕਰੋੜ 35 ਲੱਖ 49 ਹਜਾਰ 663 ਰੁਪਏ ਮਾਰਕਿਟ ਫੀਸ ਅਤੇ ਇੰਨਾ ਹੀ ਦਿਹਾਤੀ ਵਿਕਾਸ ਫੰਡ ਇਕੱਠਾ ਹੋਇਆ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 18 ਫੀਸਦੀ ਵੱਧ ਹੈ। ਸ੍ਰੀ ਮੱਤਾ ਨੇ ਦੱਸਿਆ ਕਿ ਬਾਸਮਤੀ ਤੋਂ ਮਾਰਕਿਟ ਫੀਸ ਆਉਣ ਨਾਲ ਮਾਰਕਿਟ ਫੀਸ ਵਿੱਚ ਵਾਧਾ ਹੋਵੇਗਾ ਅਤੇ ਜਿਲੇ ਦੀਆਂ ਚਾਰੇੇ ਮਾਰਕਿਟ ਕਮੇਟੀਆਂ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਅਤੇ ਜਿਲੇ ਦੇ ਕੱਚੇ ਖਰੀਦ ਕੇਂਦਰਾਂ ਨੂੰ ਆਉਂਦੇ ਨੂੰ ਪੱਕਾ ਕੀਤਾ ਜਵਾੇ ਅਤੇ ਜਿਹੜੇ ਵੀ ਖਰੀਦ ਕੇਂਦਰਾਂ ਵਿੱਚ ਮੁਰਮੰਤ ਹੋਣ ਵਾਲੀ, ਬਿਜਲੀ ਦੇ ਟਾਵਰ ਲੱਗਣੇ ਹਨ ਨੂੰ ਆਉਂਦੇ ਕਣਕ ਦੇ ਸੀਜਨ ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ ।

Must Share With Your Friends...!

Comments

comments

Leave a Reply

Your email address will not be published. Required fields are marked *

*