ਮੁਕਤੀਸਰ ਐਨਜੀਓ ਵਲੋਂ ਨਸ਼ਾ ਵਿਰੋਧੀ ਹਸਤਾਖਸਤ ਮੁਹਿੰਮ ਸ਼ੁਰੂ
Templates by BIGtheme NET

ਮੁਕਤੀਸਰ ਐਨਜੀਓ ਵਲੋਂ ਨਸ਼ਾ ਵਿਰੋਧੀ ਹਸਤਾਖਸਤ ਮੁਹਿੰਮ ਸ਼ੁਰੂ

Must Share With Your Friends...!

– ਮੁਕਤੀਸਰ ਵੈਲਫੇਅਰ ਕਲੱਬ , ਸਿਹਤ ਵਿਭਾਗ ਅਤੇ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਸਾਂਝਾ ਪ੍ਰੋਗਰਾਮ
– ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਮੌਕੇ ਕਰਵਾਇਆ ਗਿਆ ਪ੍ਰੋਗਰਾਮ
ਸ੍ਰੀ ਮੁਕਤਸਰ ਸਾਹਿਬ: ਮੁਕਤੀਸਰ ਵੈਲਫੇਅਰ ਕਲੱਬ ਅਤੇ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਮੌਕੇ ਨਸ਼ਾ ਵਿਰੋਧੀ ਹਸਤਾਖਸਤ ਮੁਹਿੰਮ ਦਾ ਆਗਾਜ ਪੁਰਾਣੇ ਸਿਵਲ ਹਸਪਤਾਲ ਤੋਂ ਕੀਤਾ ਗਿਆ। ਇਸ ਮੁਹਿੰਮ ਦੀ ਸ਼ੁਰੂਆਤ ਜਿਲ੍ਹਾ ਮੈਡੀਕਲ ਕਮੀਸ਼ਨਰ ਡਾ. ਸੁਖਪਾਲ ਸਿੰਘ, ਜਿਲ੍ਹਾ ਤੰਬਾਕੂ ਕੰਟਰੋਲ ਸੈਲ ਦੇ ਇੰਚਾਰਜ਼ ਡਾ. ਵੀਪੀ ਸਿੰਘ, ਜਿਲ੍ਹਾ ਐਨਜੀਓ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ, ਬਿੰਦਰ ਗੋਨਿਆਣਾ ਪੀਏ ਵਲੋਂ ਕੀਤਾ ਗਿਆ। ਮੁਕਤੀਸਰ ਵੈਲਫੇਅਰ ਕਲੱਬ ਦੇ ਪ੍ਰਧਾਨ  ਜਸਪ੍ਰੀਤ ਛਾਬੜਾ ਨੇ ਕਿਹਾ ਕਿ ਸਾਡੀ ਸੰਸਥਾ ਵਲੋਂ ਨਸ਼ਾ ਵਿਰੋਧੀ ਹਸਤਾਖਤ ਮੁਹਿੰਮ ਜੋ ਸ਼ੁਰੂ ਕੀਤੀ ਗਈ ਹੈ , ਉਸ ਵਿਚ ਲੋਕਾਂ ਨੇ ਪ੍ਰਣ ਕੀਤਾ ਹੈ ਕਿ ਉਹ ਜਿੰਦਗੀ ਵਿਚ ਤੰਬਾਕੂ ਨਾਲ ਬਣੇ ਪਦਾਰਥ ਅਤੇ ਨਸ਼ੇ ਦਾ ਇਸਤੇਮਾਲ ਨਾ ਤਾ ਖੁਦ ਕਰਣਗੇ ਅਤੇ ਨਾ ਹੀ ਆਪਣੇ ਦੋਸਤਾਂ, ਰਿਸ਼ਤੇਦਾਰਾਂ ਨੂੰ ਕਰ ਦੇਣਗੇ। ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਸੰਸਥਾ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਸ਼ਲਾਘਾਯੋਗ ਹੈ। ਲੋਕਾਂ ਨੂੰ ਸਾਡੀ ਇਸ ਮੁਹਿੰਮ ਦਾ ਵਧ ਚੜ੍ਹਕੇ ਸਾਥ ਦੇਣਾ ਚਾਹੀਦਾ ਹੈ।
unnamed (14)
ਡਾ. ਵੀਪੀ ਸਿੰਘ ਨੇ ਕਿਹਾ ਕਿ ਅੱਜ ਦਾ ਦਿਹਾੜਾ ਪੰਜਾਬ ਵਿਚ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਜੋ ਲੋਕ ਕੋਟਪਾ ਐਕਟ 2003 ਦੀ ਉਲੰਘਣਾ ਕਰਦੇ ਹਨ, ਉਨ੍ਹਾਂ ਨੂੰ ਪਹਿਲਾਂ ਜਾਗਰੂਕ ਕੀਤਾ ਜਾਂਦਾ ਹੈ, ਜੇਕਰ ਉਹ ਵਾਰ ਵਾਰ ਇਸ ਐਕਟ ਦੀ ਉਲੰਘਣਾ ਕਰਣਗੇ ਤਾਂ ਉਨ੍ਹਾਂ ਤੇ ਕਾਨੂੰਨ ਮੁਤਾਬਕ ਕਾਰਵਾਈ ਹੋ ਸਕਦੀ ਹੈ। ਇਸ ਮੌਕੇ ਤੇ ਡਾ. ਨਰੇਸ਼ ਪਰੂਥੀ ਨੇ ਕਿਹਾ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਅਸੀ ਪ੍ਰਸਾਸਨ ਦੇ ਧੰਨਵਾਦੀ ਹਾਂ ਜੋ ਸਮੇਂ ਸਮੇਂ ਤੇ ਸਾਨੂੰ ਨਾਲ ਲੈ ਕੇ ਅਜਿਹੇ ਪ੍ਰੋਗਰਾਮਾਂ ਦਾ ਪ੍ਰਬੰਧ ਕਰਦੇ ਹਨ। ਇਸ ਮੌਕੇ ਤੇ ਡਾ. ਮਦਨ ਮੋਹਨ ਸ਼ਰਮਾਂ, ਡਾ. ਸਤੀਸ਼ ਸਰਮਾਂ, ਡਾ. ਵਰੁਣ ਬਜਾਜ, ਸੁਖਵਿੰਦਰ ਸਿੰਘ ਬੇਦੀ, ਵਿਜੈ ਬਜਾਜ, ਜਿਲ੍ਹਾ ਮਾਸ ਮੀਡਿਆ ਅਫਸਰ ਗੁਰਤੇਜ ਸਿੰਘ, ਵਿਨੋਦ ਕੁਮਾਰ, ਹੈਲਥ ਇੰਸਪੈਕਟਰ ਭਗਵਾਨ ਦਾਸ, ਲਾਲ ਚੰੰਦ, ਸਿੱਖਿਆ ਵਿਭਾਗ ਤੋਂ ਰਾਜ ਕੁਮਾਰ, ਡਾ. ਵਿਜੇ ਸੁਖੀਜਾ, ਰਾਜ ਕੁਮਾਰ ਭਠੇਜਾ, ਰੋਸ਼ਨ ਲਾਲ ਚਾਵਲਾ, ਗੁਰਬਾਜ ਸਿੰਘ ਮਾਨ, ਸੁਦਰਸ਼ਨ ਸਿਡਾਨਾ, ਟ੍ਰੈਫਿਕ ਮਾਰਸ਼ਲ ਸ਼ਾਮ ਲਾਲ,ਰਜਿੰਦਰ ਪ੍ਰਸ਼ਾਦ ਗੁਪਤਾ, ਧਰਮਪਾਲ ਮਿੱਤਲ, ਗਣਤੰਤਰ ਮਿੱਤਲ, ਮਨਪ੍ਰੀਤ ਸਿੰਘ, ਸੁਨੀਲ ਕੁਮਾਰ, ਲਵਪ੍ਰੀਤ ਸਿੰਘ, ਅਮਨ ਵਧਵਾ, ਸੁਭਾਸ਼ ਗਰਗ, ਵਿਕਾਸ਼ ਧੀਂਗੜਾ, ਰਵੀ ਸੇਖੋ ,ਰਾਜ ਕੁਮਾਰ ਖੁੰਗਰ ਆਦਿ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*