ਮੁਕਤੀਸਰ ਵੈਲਫੇਅਰ ਕਲੱਬ ਅਤੇ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਛਾਬੜਾ ਪਰਿਵਾਰ ਅਤੇ ਜਿਲ੍ਹਾ ਸਾਂਝ ਕੇਂਦਰ ਕਮੇਟੀ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਜਾਗਰੂਕਤਾ ਪ੍ਰੋਗਰਾਮ ਅਤੇ ਮੈਡੀਕਲ ਕੈਂਪ ਲਗਾਇਆ
Templates by BIGtheme NET

ਮੁਕਤੀਸਰ ਵੈਲਫੇਅਰ ਕਲੱਬ ਅਤੇ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਛਾਬੜਾ ਪਰਿਵਾਰ ਅਤੇ ਜਿਲ੍ਹਾ ਸਾਂਝ ਕੇਂਦਰ ਕਮੇਟੀ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਜਾਗਰੂਕਤਾ ਪ੍ਰੋਗਰਾਮ ਅਤੇ ਮੈਡੀਕਲ ਕੈਂਪ ਲਗਾਇਆ

Must Share With Your Friends...!

ਸ੍ਰੀ ਮੁਕਤਸਰ ਸਾਹਿਬ, – ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਮੁਕਤੀਸਰ ਵੈਲਫੇਅਰ ਕਲੱਬ ਅਤੇ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਛਾਬੜਾ ਪਰਿਵਾਰ ਅਤੇ ਜਿਲ੍ਹਾ ਸਾਂਝ ਕੇਂਦਰ ਕਮੇਟੀ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਜਾਗਰੂਕਤਾ ਪ੍ਰੋਗਰਾਮ ਅਤੇ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਨਾਲ ਹੀ ਨਸ਼ੇ ਨਾਲ ਹੋਣ ਵਾਲੇ ਨੁਕਸਾਨ ਸੰਬੰਧੀ ਪ੍ਰਦਸ਼ਨੀ ਦਾ ਪ੍ਰਬੰਧ ਕੀਤਾ ਗਿਆ। ਇਸ ਪ੍ਰੋਗਰਾਮ ਵਿਚ 600 ਤੋਂ ਵੱਧ ਲੋਕਾਂ ਨੇ ਭਾਗ ਲਿਆ। ਪ੍ਰੋਗਰਾਮ ਦੌਰਾਨ ਸੰਬੋਧਿਤ ਕਰਦਿਆਂ ਡਾ. ਰੋਹਿਤ ਅਰੋੜਾ ਨੇ ਦੱਸਿਆ ਕਿ ਨਸ਼ਾ ਛੁਡਾਉਣ ਦੀਆਂ ਦਵਾਈਆਂ ਦੇ ਨਾਲ ਨਾਲ ਵਿਅਕਤੀ ਨੂੰ ਕੌਂਸਲਿੰਗ ਦੇ ਕੇ ਨਸ਼ਾ ਉਸਦੇ ਦਿਮਾਗ ਵਿਚੋਂ ਕੱਢਣਾ ਚਾਹੀਦਾ ਹੈ , ਜੋ ਵਿਅਕਤੀ ਨਸ਼ਾ ਕਰਦੇ ਹਨ ਉਨ੍ਹਾਂ ਨੂੰ ਲਗਾਈ ਗਈ ਪ੍ਰਦਰਸ਼ਨੀ ਵਿਚ  ਆ ਕੇ ਇਸਦੇ ਮਾੜੇ ਪ੍ਰਭਾਵ ਨਾਲ ਹੋ ਰਹੇ ਨੁਕਸਾਨ ਬਾਰੇ ਜਰੂਰ ਜਾਣਕਾਰੀ ਲੈਣੀ ਚਾਹੀਦੀ ਹੈ। ਸੰਸਥਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਸਾਡੀ ਸੰਸਥਾ ਵਲੋਂ ਰੈਲੀਆਂ ਅਤੇ ਸੈਮੀਨਾਰਾਂ ਦਾ ਪ੍ਰਬੰਧ ਜਿਲ੍ਹਾ ਪੱਧਰ ਤੇ ਕੀਤਾ ਜਾ ਰਿਹਾ ਹੈ , ਤਾਂ ਜੋ ਅਸੀਂ ਨਵੀਂ ਪੀੜੀ ਦੇ ਦਿਮਾਗ ਵਿਚ ਜੋਸ਼ ਭਰ ਦਈਐ ਕਿ ਉਹ ਆਉਣ ਵਾਲੇ ਸਮੇਂ ਦੌਰਾਨ ਨਸ਼ਾ ਕਰਨ ਬਾਰੇ ਸੋਚਨ ਵੀ ਨਾਂ। ਇਸ ਮੌਕੇ ਮੈਡੀਕਲ ਕੈਂਪ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਡਾ. ਰੋਹਿਤ ਅਰੋੜਾ, ਡਾ. ਮੀਨਾਕਸ਼ੀ ਭਾਰਤੀ, ਡਾ. ਸਰਬਜੀਤ ਪੂਨੀਆ, ਡਾ. ਕੇਕੇ ਕੱਕੜ, ਡਾ. ਸੰਦੀਪ ਸਿੰਘ ਸੰਧੂ, ਦੇਸ਼ ਭਗਤ ਡੇਂਟਲ ਕਾਲਜ਼ ਦੀ ਟੀਮ ਨੇ ਤਕਰੀਬਨ 700 ਤੋਂ ਵੱਧ ਵਿਅਕਤੀਆਂ ਦਾ ਚੈਕਅਪ ਕੀਤਾ। ਇਸ ਮੌਕੇ ਸਿੱਧੀ ਵਿਨਾਇਕ ਲੈਬਾਟਰੀ ਵਲੋਂ ਈਸੀਜੀ ਅਤੇ ਟੈਸਟ ਮੁਫ਼ਤ ਕੀਤੇ ਗਏ। ਇਸ ਮੌਕੇ ਸਟੇਜ ਦੀ ਭੂਮਿਕਾ ਹੈਲਥ ਇੰਸਪੈਕਟਰ ਲਾਲ ਚੰਦ ਅਤੇ ਰਾਜ ਕੁਮਾਰ ਨੇ ਨਿਭਾਈ।

ਇਸ ਕੈਂਪ ਵਿਚ ਗੌਰਮਿੰਟ ਕਾਲਜ ਤੋਂ ਪ੍ਰਿੰਸੀਪਲ ਮ੍ਰਿਦੁਲਾ ਸਿੰਗਲਾ, ਵਰਿੰਦਰਪਾਲ ਸਿੰਘ ਗਲੌਰੀ, ਬਿੰਦਰ ਗੋਨਿਆਣਾ ਪੀਏ, ਰੋਸ਼ਨ ਲਾਲ ਚਾਵਲਾ, ਪੱਪੀ ਸਰਪੰਚ, ਅਸ਼ਵਨੀ ਖੁਰਾਣਾ, ਦਲੀਪ ਸਿੰਘ, ਸੁਦਰਸ਼ਨ ਸਿਡਾਨਾ , ਨਛੱਤਰ ਸਿੰਘ, ਜੇ ਕੇ ਛਾਬੜਾ, ਗੁਰਬਾਜ ਸਿੰਘ, ਰੋਹਿਤ ਕੁਮਾਰ, ਭੁਪਿੰਦਰ ਸਿੰਘ ਜੋਹਰ, ਹੈਲਥ ਇੰਸਪੈਕਟਰ ਭਗਵਾਨ ਦਾਸ, ਵਿਜੈ ਬਜਾਜ, ਰੋਸ਼ਨ ਲਾਲ ਕਪੂਰ , ਦੇਸ਼ਾ ਸਿੰਘ ਐਮਸੀ ਹਾਜ਼ਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*