ਮੁਫ਼ਤ ਟ੍ਰੇਨਿੰਗ ਸਿਲਾਈ ਸੈਂਟਰ ਵਿੱਚ 25 ਲੜਕੀਆਂ ਉਠਾ ਰਹੀਆਂ ਹਨ ਲਾਭ
Templates by BIGtheme NET

ਮੁਫ਼ਤ ਟ੍ਰੇਨਿੰਗ ਸਿਲਾਈ ਸੈਂਟਰ ਵਿੱਚ 25 ਲੜਕੀਆਂ ਉਠਾ ਰਹੀਆਂ ਹਨ ਲਾਭ

Must Share With Your Friends...!

-ਟ੍ਰੇਨਿੰਗ ਉਪਰੰਤ ਲੜਕੀਆਂ ਨੂੰ ਦਿੱਤੀਆਂ ਜਾਣਗੀਆਂ ਮੁਫ਼ਤ ਸਿਲਾਈ ਮਸ਼ੀਨਾਂ
ਸ੍ਰੀ ਮੁਕਤਸਰ ਸਾਹਿਬ : ਸੋਸਵਾ ਐਨਜੀਓ ਪੰਜਾਬ ਵਲੋਂ ਮੁਕਤੀਸਰ ਵੈਲਫੇਅਰ ਕਲੱਬ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਕੋਟਲੀ ਰੋਡ ਪੁਰਾਣਾ ਮਿਸ਼ਨ ਹਸਪਤਾਲ ਵਿੱਚ 1 ਜੁਲਾਈ 2016 ਤੋਂ 31 ਦਸੰਬਰ 2016 ਤੱਕ ਚਲਾਏ ਜਾ ਰਹੇ ਸਿਲਾਈ ਸੈਂਟਰ ਵਿੱਚ 25 ਲੜਕੀਆਂ ਲਾਭ ਉਠਾ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ  ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਇਸ ਸੈਂਟਰ ਵਿੱਚ ਲੜਕੀਆਂ ਨੂੰ ਪ੍ਰੈਕਟੀਕਲਾਂ ਲਗਵਾ ਦਿੱਤੀਆਂ ਗਈਆਂ ਹਨ
unnamed
ਅਤੇ ਸਮੇਂ-ਸਮੇਂ ‘ਤੇ ਇੰਨ੍ਹਾਂ ਨੂੰ ਹਰੇਕ ਮਹੀਨੇ ਜੋ ਵੀ ਕੰਮ ਸਿਖਾਇਆ ਜਾਵੇਗਾ, ਉਹ ਸੈਂਟਰ ਦੀ ਮੁਖੀ ਰਜਿੰਦਰ ਕੌਰ ਅਤੇ ਸੰਸਥਾ ਦੇ ਮੁਖੀਆਂ ਵਲੋਂ ਬਣਵਾ ਕੇ ਦੇਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਉਦੇਸ਼ ਔਰਤਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨਾ, ਤਾਂ ਜੋ ਭੱਵਿਖ ਵਿੱਚ ਸਿੱਖੀ ਹੋਈ ਸਿਲਾਈ ਵਿੱਦਿਆ ਤੋਂ ਆਮਦਨ ਪੈਦਾ ਕਰ ਸਕਣ। ਇਸ ਮੌਕੇ ‘ਤੇ ਰੋਹਿਤ ਕੁਮਾਰ, ਸਿਸਟਰ ਸੰਤੋਸ਼ ਮਾਰੀਆ, ਰਜਿੰਦਰ ਪ੍ਰਸਾਦ ਗੁਪਤਾ ਆਦਿ ਹਾਜ਼ਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*