ਮੁੱਖ ਦਫਤਰਾਂ ਵਲੋਂ ਜਾਰੀ ਯੂਅਰ ਅਕਾਉਂਟ ਦੀ ਸੂਚਨਾਂ ਡੀ.ਆਈ.ਓ ਦਫਤਰ ਵਿਖੇ ਦਿੱਤੀ ਜਾਵੇ– ਮਾਹੀ
Templates by BIGtheme NET

ਮੁੱਖ ਦਫਤਰਾਂ ਵਲੋਂ ਜਾਰੀ ਯੂਅਰ ਅਕਾਉਂਟ ਦੀ ਸੂਚਨਾਂ ਡੀ.ਆਈ.ਓ ਦਫਤਰ ਵਿਖੇ ਦਿੱਤੀ ਜਾਵੇ– ਮਾਹੀ

Must Share With Your Friends...!

ਸ਼੍ਰੀ ਮੁਕਤਸਰ ਸਾਹਿਬ:- ਜਿਲੇ ਦੇ ਲੋਕਾਂ ਦੀਆਂ ਸ਼ਿਕਾਇਤਾ ਦਾ ਆਨ ਲਾਇਨ ਨਿਪਟਾਰਾ ਜਲਦੀ ਤੋਂ ਜਲਦੀ ਕਰਨ ਲਈ ਸ੍ਰੀ ਕੁਲਜੀਤਪਾਲ ਸਿੰਘ ਮਾਹੀ ਐਡੀਸ਼ਨਲ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਕੀਤੀ ਗਈ, ਜਿਸ ਵਿੱਚ ਸ੍ਰੀ ਅਰਵਿੰਦ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਸ੍ਰੀ ਗੁਰਜਿੰਦਰ ਸਿੰਘ ਡੀ.ਆਈ.ਓ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ। 

DSC05557

ਇਸ ਮੌਕੇ ਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਨੇ ਦੱਸਿਆਂ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸਨ ਦੇਣ ਅਤੇ ਉਹਨਾਂ ਦੀਆਂ ਸ਼ਿਕਾਇਤਾ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨ ਲਈ ਬਚਨਵੱਧ ਹੈ ਤਾਂ ਜੋ ਫਰਿਆਦੀ ਨੂੰ ਸਮੇਂ ਸਿਰ ਇਨਸਾਫ ਮਿਲ ਸਕੇ। ਉਹਨਾਂ ਅੱਗੇ ਕਿਹਾ ਕਿ ਇਸ ਸਬੰਧ ਵਿੱਚ  ਵੱਖ-ਵੱਖ ਵਿਭਾਗਾਂ ਦੇ ਮੁੱਖ ਦਫਤਰਾਂ ਵਲੋਂ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਜੋ ਯੂਅਰ ਅਕਾਉਂਟ ਜਾਰੀ ਕੀਤਾ ਗਿਆ ਹੈ, ਇਸ ਯੂਅਰ ਅਕਾਉਂਟ ਸਬੰਧੀ ਸੂਚਨਾਂ 9 ਨਵੰਬਰ-2015 ਤੋਂ ਪਹਿਲਾਂ-ਪਹਿਲਾਂ ਡੀ.ਆਈ.ਓ ਦਫਤਰ ਡਿਪਟੀ ਕਮਿਸ਼ਨਰ 

ਸ੍ਰੀ ਮੁਕਤਸਰ ਸਾਹਿਬ ਵਿਖੇ ਜਮਾਂ ਕਰਵਾਉਣ। ਉਹਨਾਂ ਇਹ ਵੀ ਕਿਹਾ ਕਿ ਹਰ ਵਿਭਾਗ ਨੂੰ ਰੋਜਾਨਾ ਸਵੇਰੇ 9 ਵਜੇ ਤੋਂ ਬਾਅਦ ਅਤੇ ਸ਼ਾਮੀ 5.00 ਵਜੇ ਤੋਂ ਪਹਿਲਾ ਜਾਰੀ ਕੀਤੇ ਗਏ ਯੂਅਰ ਅਕਾਉਂਟ ਤੇ ਜਰੂਰ ਈ.ਮੇਲ ਚੈਕ ਕਰਨੀ ਚਾਹੀਦੀ ਹੈ, ਉਹਨਾਂ ਦੇ ਵਿਭਾਗ ਨਾਲ ਸਬੰਧਿਤ ਜੋ ਸ਼ਿਕਾਇਤ ਹੈ, ਉਸ ਬਾਰੇ ਪਤਾ ਚੱਲ ਸਕੇ ਅਤੇ ਉਸ ਸਿਕਾਇਤ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਕੇ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ ਜਾ ਸਕੇ। 

Must Share With Your Friends...!

Comments

comments

Leave a Reply

Your email address will not be published. Required fields are marked *

*