ਮੁੱਖ ਪਾਰਲੀਮਾਨੀ ਸਕੱਤਰ ਐਨ.ਕੇ. ਸ਼ਰਮਾ ਵੱਲੋਂ ਡਰਾਈਵਿੰਗ ਇੰਸਟੀਚਿਊਟ ਦਾ ਦੌਰਾ
Templates by BIGtheme NET

ਮੁੱਖ ਪਾਰਲੀਮਾਨੀ ਸਕੱਤਰ ਐਨ.ਕੇ. ਸ਼ਰਮਾ ਵੱਲੋਂ ਡਰਾਈਵਿੰਗ ਇੰਸਟੀਚਿਊਟ ਦਾ ਦੌਰਾ

Must Share With Your Friends...!

ਲੰਬੀ/ਸ੍ਰੀ ਮੁਕਤਸਰ ਸਾਹਿਬ:-ਸਟੇਟ ਇੰਸਟੀਚਿਊਟ ਆਫ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ ਮਾਹੂਆਣਾ ਦਾ ਅੱਜ ਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਐਨ.ਕੇ ਸ਼ਰਮਾ (ਇੰਡਸਟਰੀ ਐਂਡ ਕਮਰਸ਼ੀਅਲ ਪੰਜਾਬ) ਨੇ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਉਹਨਾ ਵੱਲੋ ਸੰਸਥਾ ‘ਚ ਚੱਲ ਰਹੇ 2 ਦਿਨਾਂ ਡਰਾਈਵਿੰਗ ਟ੍ਰੇਨਿੰਗ ਰਿਫਰੈਸ਼ਰ ਕੋਰਸ ਅਤੇ ਆਈ.ਟੀ.ਆਈ ਕੋਰਸਾਂ ਦਾ ਜਾਇਜਾ ਲਿਆ ਗਿਆ।

nk

ਉਹਨਾ ਪੰਜਾਬ ਦੇ ਵੱਖ-ਵੱਖ ਜਿਲਿਆ ਤੋ ਆਏ ਹੋਏ ਡਰਾਈਵਰਾਂ ਨੂੰ ਕਿਹਾ ਕਿ ਉਹ ਇਸ ਟੇ੍ਰਨਿੰਗ ਨੂੰ ਆਪਣੀ ਜਿੰਦਗੀ ਵਿੱਚ ਜਰੂਰ ਅਪਣਾਉਣ ਤਾਂ ਜੋ ਸੜਕ ਦੁਰਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ। ਉਹਨਾ ਦੱਸਿਆ ਕਿ ਹਾਦਸਿਆ ਨੂੰ ਘੱਟ ਕਰਨ ਲਈ ਅਜਿਹੀ ਡਰਾਈਵਿੰਗ ਟੇ੍ਰਨਿੰਗ ਸੰਸਥਾ ਜਲਦੀ ਹੀ ਜਿਲਾ ਕਪੂਰਥਲਾ ਵਿਖੇ ਵੀ ਖੁੱਲ ਰਹੀ ਹੈ ਜਿਸ ਵਿੱਚ ਪ੍ਰਤੀ ਸਾਲ 10 ਹਜਾਰ ਡਰਾਈਵਰਾਂ ਨੂੰ ਟੇ੍ਰਨਿੰਗ ਦੇ ਕੇ ਨੌਕਰੀ ਦੇ ਕਾਬਿਲ ਬਣਾਇਆ ਜਾਵੇਗਾ। ਉਹਨਾ ਸੰਸਥਾ ਵਿੱਚ ਚੱਲ ਰਹੇ ਕੋਰਸਾਂ ਦੀ ਸ਼ਲਾਘਾ ਕਰਦਿਆ ਸੰਤੁਸ਼ਟੀ ਪ੍ਰਗਟ ਕੀਤੀ। ਇਸ ਮੌਕੇ ਸੰਸਥਾ ਪਿ੍ਰੰਸੀਪਲ ਪੀ.ਆਰ ਆਨੰਦ ਨੇ ਕਿਹਾ ਕਿ ਸੰਸਥਾ ਵਿੱਚ ਹੁਣ ਤੱਕ 50 ਹਜਾਰ ਡਰਾਈਵਰਾਂ ਅਤੇ 2 ਹਜਾਰ ਆਈ.ਟੀ.ਆਈ ਟੈਕਨੀਸ਼ੀਅਨ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਸੰਸਥਾ ਵੱਲੋ 2 ਹਜਾਰ ਸਿਖਿਆਰਥੀਆ ਨੂੰ ਵੱਖ-ਵੱਖ ਇੰਡਸਟਰੀ ਅਤੇ ਟਰਾਂਸਪੋਟਰਾਂ ਰਾਹੀ ਨੌਕਰੀ ਦਿਵਾਈ ਗਈ ਹੈ। ਇਸ ਤੋ ਇਲਾਵਾ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਵੱਲੋ ਵੀ ਸੰਸਥਾ ਤੋ 100 ਡਰਾਈਵਰਾਂ ਦੀ ਮੰਗ ਕੀਤੀ ਗਈ ਹੈ ਜੋ ਕਿ ਜਲਦੀ ਹੀ ਪੂਰੀ ਕਰ ਦਿੱਤੀ ਜਾਵੇਗੀ। ਇਸ ਮੌਕੇ ਐਨ.ਕੇ ਸ਼ਰਮਾ ਨੇ ਡਰਾਈਵਰਾਂ ਅਤੇ ਆਈ.ਟੀ.ਆਈ ਦੇ ਸਿਖਿਆਰਥੀਆਂ ਨਾਲ ਗੱਲਬਾਤ ਕਰਕੇ ਉਹਨਾ ਦੇ ਅਨੁਭਵ ਪੁੱਛੇ। ਸਿਖਿਆਰਥੀਆ ਨੇ ਸਿਖਲਾਈ ਸਬੰਧੀ ਆਪਣੀ ਪੂਰੀ ਸੰਤੁਸ਼ਟੀ ਪ੍ਰਗਟ ਕੀਤੀ। ਇਸ ਮੌਕੇ ਬੀ.ਐਂਡ ਗਰਲਜ ਕਾਲਜ ਦੇ ਪ੍ਰਿੰਸੀਪਲ ਸ.ਐਸ.ਐਸ ਸੰਘਾ ਵੀ ਵਿਸ਼ੇਸ਼ ਰੂਪ ਵਿੱਚ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*