ਮੇਲਾ ਮਾਘੀ ਦੀ ਕਾਨਫਰੰਸ ਵਿਰੋਧੀਆਂ ਦੇ ਹੋਸ਼ ਉਡਾ ਦੇਵੇਗੀ : ਕਾਕਾ ਬਰਾੜ
Templates by BIGtheme NET

ਮੇਲਾ ਮਾਘੀ ਦੀ ਕਾਨਫਰੰਸ ਵਿਰੋਧੀਆਂ ਦੇ ਹੋਸ਼ ਉਡਾ ਦੇਵੇਗੀ : ਕਾਕਾ ਬਰਾੜ

Must Share With Your Friends...!

– ਮੁੱਖ ਮੰਤਰੀ ਕੇਜ਼ਰੀਵਾਲ ਵਿਸ਼ੇਸ਼ ਤੌਰ ‘ਤੇ ਪਹੁੰਚਕੇ ਕਰਨਗੇ ਲੋਕਾਂ ਨੂੰ ਸੰਬੋਧਨ
– ਮੇਲਾ ਮਾਘੀ ਕਾਨਫਰੰਸ ਸੰਬੰਧੀ ਵਿਸ਼ੇਸ਼ ਵਰਕਰ ਮੀਟਿੰਗ ਅੱਜ
ਸ੍ਰੀ ਮੁਕਤਸਰ ਸਾਹਿਬ, ( ਰਾਜ ਕੰਵਲ )- ਆਮ ਆਦਮੀ ਪਾਰਟੀ ਵੱਲੋਂ ਮੇਲਾ ਮਾਘੀ ‘ਤੇ ਕੀਤੀ ਜਾ ਰਹੀ ਸ਼ਹੀਦੀ ਕਾਨਫਰੰਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਕਾਕਾ ਬਰਾੜ ਤੇ ਸਰਕਲ ਇੰਚਾਰਜ਼ ਹਰਚਰਨ ਸਿੰਘ ਚੰਨੀ ਵੱਲੋਂ ਪਿੰਡ ਚੱਕ ਬੀੜ ਸਰਕਾਰ, ਰਾਮ ਨਗਰੀ ਤੇ ਥਾਂਦੇਵਾਲਾ ਵਿਖੇ ਲੋਕਾਂ ਨੂੰ ਕਾਨਫਰੰਸ ‘ਚ ਵਹੀਰਾ ਘੱਤ ਕੇ ਪੁੱਜਣ ਲਈ ਲਾਮਬੰਦ ਕੀਤਾ ਗਿਆ। ਇਸ ਮੌਕੇ ਬੋਲਦਿਆਂ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਇਸ ਵਾਰ ਦੀ ਮੇਲਾ ਮਾਘੀ ਕਾਨਫਰੰਸ ਵਿਰੋਧੀ ਪਾਰਟੀਆਂ ਦੇ ਹੋਸ਼ ਉਡਾ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਵਿਸ਼ੇਸ਼ ਤੌਰ ‘ਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਲੋਕਾਂ ਨੂੰ ਸੰਬੋਧਨ ਕਰਨਗੇ ਅਤੇ ਦਿੱਲੀ ਵਿਖੇ ਕੀਤੇ ਜਾ ਰਹੇ ਕਾਰਜਾਂ ਸਬੰਧੀ ਵਿਸਤਾਰ ਪੂਰਵਕ ਜਾਣਕਾਰੀ ਦੇਣਗੇ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਕਾਨਫਰੰਸ ਬਠਿੰਡਾ ਰੋਡ ਸਥਿਤ ਖੇਤੀਬਾੜੀ ਦਫ਼ਤਰ ਦੇ ਬਿਲਕੁਲ ਸਾਹਮਣੇ ਕੀਤੀ ਜਾ ਰਹੀ ਹੈ।

ਕਾਕਾ ਬਰਾੜ ਨੇ ਕਿਹਾ ਕਿ ਪਾਰਟੀ ਨੂੰ ਜੋ ਪਿਆਰ ਪੰਜਾਬ ਦੀ ਜਨਤਾ ਵੱਲੋਂ ਮਿਲ ਰਿਹਾ ਹੈ ਉਸ ਤੋਂ ਸਾਫ ਹੋ ਚੁੱਕਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਵੱਡੀ ਜਿੱਤ ਪ੍ਰਾਪਤ ਕਰਕੇ ਲੋਕਾਂ ਦੀ ਸੇਵਾ ਕਰੇਗੀ। ਇਸ ਤੋਂ ਇਲਾਵਾ ਮੇਲਾ ਮਾਘੀ ਕਾਨਫਰੰਸ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ 26 ਦਸੰਬਰ ਸਵੇਰੇ 11 ਵਜੇ ਟੀ.ਐਮ ਐਚ ਰਿਜੋਰਟ ਵਿਖੇ ਕੀਤਾ ਜਾ ਰਹੀ ਹੈ। ਜਿਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਪਹੁੰਚ ਰਹੇ ਹਨ।  ਸਰਕਲ ਇੰਚਾਰਜ ਹਰਚਰਨ ਸਿੰਘ ਚੰਨੀ ਨੇ ਪਿੰਡ ਥਾਂਦੇਵਾਲਾ ਦੇ ਵਾਸੀਆਂ ਨੂੰ ਮੇਲਾ ਮਾਘੀ ਕਾਨਫਰੰਸ ‘ਚ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ। ਇਸ ਉਪਰੰਤ ਪਿੰਡ ਵਾਸੀਆਂ ਨੇ ਭਰੋਸਾ ਦੁਆਇਆ ਕਿ ਉਹ ਮੇਲਾ ਮਾਘੀ ਕਾਨਫਰੰਸ ‘ਚ ਵੱਡੇ ਕਾਫਲਿਆਂ ਸਮੇਤ ਪੁੱਜ ਕੇ ਪਾਰਟੀ ਦੀਆਂ ਨੀਤੀਆਂ ਨੂੰ ਧਾਰਨ ਕਰਨਗੇ। ਇਸ ਮੌਕੇ ਰਾਣਾ ਰਣਜੀਤ ਸਿੰਘ, ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਅਜੇਪਾਲ ਸਿੰਘ, ਅਮ੍ਰਿੰਤਪਾਲ ਸਿੰਘ, ਵਿੱਕੀ ਕੁਮਾਰ, ਪ੍ਰਗਟ ਸਿੰਘ, ਰਣਧੀਰ ਸਿੰਘ ਧੀਰਾ ਆਦਿ ਵੱਡੀ ਗਿਣਤੀ ‘ਚ ਨੌਜਵਾਨ ਹਾਜ਼ਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*