ਮੰਡੀ ਬਰੀਵਾਲਾ ਵਿਚ ਨਸ਼ਿਆ ਖਿਲਾਫ ਜਾਗਰੂਕਤਾ ਰੈਲੀ ਦਾ ਆਯੋਜਨ
Templates by BIGtheme NET

ਮੰਡੀ ਬਰੀਵਾਲਾ ਵਿਚ ਨਸ਼ਿਆ ਖਿਲਾਫ ਜਾਗਰੂਕਤਾ ਰੈਲੀ ਦਾ ਆਯੋਜਨ

Must Share With Your Friends...!

ਬਰੀਵਾਲਾ, ਸ੍ਰੀ ਮੁਕਤਸਰ ਸਾਹਿਬ:-ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਸਿੱਖਿਆ ਵਿਭਾਗ, ਪੁਲਿਸ ਸਾਂਝ ਕੇਂਦਰਾਂ ਅਤੇ  ਮੁਕਤੀਸਰ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਵਲੋਂ ਪਿੰਡ ਬਰੀਵਾਲਾ ਵਿਖੇ ਨਸ਼ਿਆਂ ਦੇ ਖਿਲਾਫ਼ ਜਾਗਰੂਕਤਾ ਰੈਲੀ ਕੱਢੀ ਗਈ। ਸਿੱਖਿਆ ਅਤੇ ਸਾਂਝ ਕੇਂਦਰ ਦੇ ਸਹਿਯੋਗ ਨਾਲ ਕੱਢੀ ਗਈ ਇਸ ਰੈਲੀ ਨੂੰ ਡੀ.ਐਸ.ਪੀ. ਸ: ਦਰਸ਼ਨ ਸਿੰਘ ਗਿੱਲ ਅਤੇ ਜ਼ਿਲਾ ਸਿੱਖਿਆ ਅਫ਼ਸਰ ਸ੍ਰੀ ਦਵਿੰਦਰ ਰਾਜੋਰੀਆ ਨੇ ਸਾਂਝੇ ਰੂਪ ਵਿਚ ਹਰੀ ਝੰਡੀ ਦਿਖਾਕੇ ਰਵਾਨਾ ਕੀਤਾ। ਰੈਲੀ ਦੌਰਾਨ ਸਕੂਲ ਵਿਦਿਆਰਥੀ ਨਸ਼ਿਆਂ ਦੇ ਖਿਲਾਫ਼ ਜਾਗਰੂਕਤਾ ਫੈਲਾਉਂਦੇ ਸਲੋਗਨ ਲਿਖੇ ਬੈਨਰ ਫੜਕੇ ਨਾਅਰੇ ਲਗਾਉਂਦੇ ਚੱਲ ਰਹੇ ਸਨ। ਰੈਲੀ ਵਿਚ ਸਿਹਤ ਵਿਭਾਗ ਦੇ ਮਾਸ ਮੀਡਿਆ ਅਧਿਕਾਰੀ ਗੁਰਤੇਜ ਸਿੰਘ, ਪਰਮਜੀਤ ਮੱਕੜ, ਰਜਿੰਦਰ ਪ੍ਰਸ਼ਾਦ ਗੁਪਤਾ, ਰਾਜਕੁਮਾਰ ਮੋਂਗਾ, ਮਨਪ੍ਰੀਤ ਸਿੰਘ, ਰਾਜਿੰਦਰ ਸਿੰਘ, ਕਲੱਬ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ, ਰੋਹਿਤ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ।

DSC_0008
ਇਸ ਮੌਕੇ ਡੀਐਸ.ਪੀ. ਦਰਸ਼ਨ ਸਿੰਘ ਗਿੱਲ ਨੇ ਕਿਹਾ ਕਿ ਨਸ਼ੇ ਇਕ ਸਮਾਜਿਕ ਬੁਰਾਈ ਹਨ ਅਤੇ ਸਾਂਝੇ ਯਤਨਾਂ ਨਾਲ ਹੀ ਅਸੀਂ ਇਸ ਬੁਰਾਈ ਨੂੰ ਸਮਾਜ ਵਿਚੋਂ ਖਤਮ ਕਰ ਸਕਦੇ ਹਾਂ। ਜ਼ਿਲਾ ਸਿੱਖਿਆ ਅਫ਼ਸਰ ਸ੍ਰੀ ਦਵਿੰਦਰ ਰਜੌਰੀਆ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਮਾਪਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਸੁਚੇਤ ਕਰਦੇ ਹੋਏ ਉਨਾਂ ਨੂੰ ਇਸ ਬੁਰਾਈ ਤੋਂ ਦੂਰ ਰਹਿਣ ਲਈ ਕਹਿਣ।

Must Share With Your Friends...!

Comments

comments

Leave a Reply

Your email address will not be published. Required fields are marked *

*