ਰਾਤ ਸਮੇਂ ਝੋਨੇ ਦੀ ਕਟਾਈ ਤੇ ਪਾਬੰਦੀ
Templates by BIGtheme NET

ਰਾਤ ਸਮੇਂ ਝੋਨੇ ਦੀ ਕਟਾਈ ਤੇ ਪਾਬੰਦੀ

Must Share With Your Friends...!

***ਨੁਕਸਦਾਰ ਕੰਬਾਇਨਾਂ ਤੇ ਵੀ ਰੋਕ

 ***ਵੱਧ ਨਮੀ ਵਾਲਾ ਝੋਨਾ ਮੰਡੀਆਂ ਵਿਚ ਨਾ ਲਿਆਉਣ ਦੀ ਅਪੀਲ

ਸ੍ਰੀ ਮੁਕਤਸਰ ਸਾਹਿਬ:-ਵਧੀਕ ਜ਼ਿਲਾ ਮੈਜਿਸਟ੍ਰੇਟ ਸ੍ਰੀ ਕੁਲਜੀਤ ਪਾਲ ਸਿੰਘ ਮਾਹੀ ਨੇ ਫੌਜਦਾਰੀ ਜਾਬਤਾ ਸੰਘਤਾ, 1973 ਦੀ ਧਾਰਾ 144 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਝੋਨੇ ਵਿਚ ਵੱਧ ਨਮੀ ਤੋਂ ਬਚਣ ਲਈ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੀ ਹੱਦ ਅੰਦਰ ਰਾਤ 7 ਵਜੇ ਤੋਂ ਸਵੇਰੇ 9 ਵਰੇ ਤੱਕ ਕੰਬਾਇਨਾਂ ਨਾਲ ਝੋਨੇ ਦੀ ਕਟਾਈ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ। ਉਨਾਂ ਕਿਹਾ ਕਿ ਕੁਝ ਕੰਬਾਇਨ ਹਾਰਵੈਸਟਰ ਪੁਰਾਣੀਆਂ ਹੋ ਚੁੱਕੀਆਂ ਹਨ ਜੋ ਝੋਨੇ ਦੇ ਦਾਣਿਆਂ ਦੀ ਕੁਆਲਟੀ ਨੂੰ ਬੁਰੀ ਤਰਾਂ ਪ੍ਰਭਾਵਿਤ ਕਰਦੀਆਂ ਹਨ। ਇੰਨਾਂ ਦੇ ਮੈਕੇਨੀਕਲ ਨੁਕਸ ਕਾਰਨ ਟੁੱਟੇ ਹੋਏ ਦਾਣਿਆਂ ਦੀ ਮਾਤਰਾ ਵੀ ਮਾਪਦੰਡ ਤੋਂ ਵੱਧ ਜਾਂਦੀ ਹੈ ਇਸ ਲਈ ਹੁਕਮ ਰਾਹੀਂ ਅਜਿਹੀਆਂ ਨੁਕਸਾਦਾਰ ਕੰਬਾਇਨਾਂ ਨੂੰ ਚਲਾਉਣ ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਏ ਹਨ ਅਤੇ 22 ਨਵੰਬਰ 2015 ਤੱਕ ਲਾਗੂ ਰਹਿਣਗੇ।

ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਕਟਾਈ ਦੇ ਪੂਰੀ ਤਰਾਂ ਨਾਲ ਸੁੱਕਣ ਤੇ ਹੀ ਕੀਤੀ ਜਾਵੇ ਕਿਉਂਕਿ ਜੇਕਰ ਜਿਆਦਾ ਨਮੀ ਵਾਲੇ ਝੋਨੇ ਦੀ ਕਟਾਈ ਕੀਤੀ ਜਾਂਦੀ ਹੈ ਤਾਂ ਅਜਿਹੇ ਝੋਨੇ ਦੇ ਮੰਡੀਕਰਨ ਸਮੇਂ ਮੁਸਕਿਲ ਆਉਂਦੀ ਹੈ। ਇਸ ਤੋਂ ਬਿਨਾਂ ਸਰਕਾਰੀ ਖਰੀਦ ਕੇਂਦਰਾਂ ਤੇ ਗੇਟ ਤੇ ਇਸ ਵਾਰ ਨਮੀ ਮਾਪਕ ਯੰਤਰ ਵੀ ਰੱਖੇ ਜਾਣਗੇ ਅਤੇ ਟਰਾਲੀ ਦੇ ਮੰਡੀ ਵਿਚ ਪੁੱਜਣ ਤੇ ਸਭ ਤੋਂ ਪਹਿਲਾਂ ਫਸਲ ਵਿਚ ਨਮੀ ਦਾ ਪੱਧਰ ਜਾਂਚਿਆਂ ਜਾਵੇਗਾ ਅਤੇ ਜੇਕਰ ਜਿਨਸ ਵਿਚ ਨਮੀ ਜਿਆਦਾ ਹੋਈ ਤਾਂ ਫਸਲ ਮੰਡੀ ਵਿਚ ਢੇਰੀ ਨਹੀਂ ਕਰ ਦਿੱਤੀ ਜਾਵੇਗੀ। ਇਸ ਲਈ ਕਿਸਾਨ ਸੁੱਕੀ ਫਸਲ ਹੀ ਮੰਡੀ ਵਿਚ ਲੈ ਕੇ ਆਉਣ।

Must Share With Your Friends...!

Comments

comments

Leave a Reply

Your email address will not be published. Required fields are marked *

*