ਰੋਟਰੀ ਕਲੱਬ ਵਲੋ ਅਨਾਥ ਬੱਚੀਆ ਨਾਲ ਦਿਵਾਲੀ ਮਨਾਈ ਗਈ :: Roti Club Valo Anath Bachya Nal Manyi Diwali
Templates by BIGtheme NET

ਰੋਟਰੀ ਕਲੱਬ ਵਲੋ ਅਨਾਥ ਬੱਚੀਆ ਨਾਲ ਦਿਵਾਲੀ ਮਨਾਈ ਗਈ :: Roti Club Valo Anath Bachya Nal Manyi Diwali

Must Share With Your Friends...!

ਸ੍ਰੀ ਮੁਕਤਸਰ ਸਾਹਿਬ , ਇਥੋ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਮੁਕਤਸਰ ਸਿਟੀ ਵਲੋ ਸਥਾਨਕ ਕੋਟਲੀ ਰੋਡ ਵਿਖੇ ਸਥਿਤ ਜੋਤੀ ਅਨਾਥ ਆਸ਼ਰਮ ਵਿਖੇ ਦਿਵਾਲੀ ਮਨਾਈ ਗਈ । ਇਸ ਸਬੰਧ ਵਿੱਚ ਆਯੋਜਿਤ ਸਮਾਰੋਹ ਦੇ ਮੁੱਖ ਮਹਿਮਾਨ ਸ੍ਰੀ ਦਵਿੰਦਰ ਰਜੋਰੀਆ ,ਜਿਲ੍ਹਾ ਸਿਖਿਆ ਅਫਸਰ ਸਨ ।ਜਦਕਿ ਪ੍ਰਧਾਨਗੀ ਡਾ.ਨਰੇਸ਼ ਪਰੂਥੀ ,ਚੇਅਰਮੈਨ ਜਿਲ੍ਹਾ ਂਘੌ ਕੁਆਡੀਨੇਟਰ ਕਮੇਟੀ ਨੇ ਕੀਤੀ । ਪ੍ਰੋਗਰਾਮ ਦੀ ਸੁਰੂਆਤ ਵਿੱਚ ਸਿਸਟਰ ਸ਼ੰਤੋਸ ਨੇ ਆਏ ਹੋਏ ਮਹਿਮਾਨਾ ਨੂੰ ਜੀ ਆਇਆ ਨੂੰ ਆਖਿਆ ।
87f3926d-bd02-4909-9937-938037c54e9e
ਇਸ ਉਪਰੰਤ ਕਲੱਬ ਦੇ ਪ੍ਰਧਾਨ ਆਰਕੀਟੈਕਟ ਕੁਲਵਿੰਦਰ ਸਿੰਘ ਨੇ ਕੱਲਬ ਦੀਆ ਗਤੀ-ਵਿਧੀਆ ਬਾਰੇ ਜਾਣਕਾਰੀ ਦਿੱਤੀ ।  ਸ੍ਰੀ ਦਵਿੰਦਰ ਰਜੋਰੀਆ ਜੀ ਵਲੋ ਦਿਵਾਲੀ ਦੇ ਸੁੱਭ ਮੋਕੇ ਤੇ ਇਹਨਾ ਅਨਾਥ-ਬੇਸਹਾਰਾ ਬੱਚੀਆ ਲਈ ਮੁਫਤ ਕਿਤਾਬਾ ਆਪਣੇ ਵਲੋ ਦੇਣ ਦਾ ਐਲਾਨ ਕੀਤਾ ।ਜਦਕਿ ਕਲੱਬ ਨੇ ਇਹਨਾ ਸਾਰੀਆ ਬੱਚੀਆ ਨੂੰ ਇਸ ਮੋਕੇ ਉਪਰ ਮੁਫਤ ਬੂਟ ਵੰਡੇ । ਸ੍ਰੀ ਰਜੋਰੀਆ ਜੀ ਨੇ ਆਪਣੇ ਭਾਸ਼ਣ ਵਿੱਚ ਸੰਬੋਧਨ ਕਰਦਿਆ ਕਿਹਾ ਕਿ ਲੜਕੀਆ ਨੂੰ ਵੱਧ ਤੋ ਵੱਧ ਸਿੱਖਿਆ ਹਾਸਲ ਕਰਨੀ ਚਾਹੀਦੀ ਹੈ ਤਾ ਕਿ ਸਮਾਜ ਦੀਆ ਚੁਣੋਤੀਆ ਦਾ ਸਾਹਮਣਾ ਕਰ ਸਕਣ ।ਇਸ ਮੋਕੇ ਤੇ ਛੋਟੀਆ- ਛੋਟੀਆ ਬੱਚੀਆ ਵਲੋ ਡਾਸ਼, ਗੀਤ, ਗਰੁੱਪ ਡਾਸ਼ ਰਾਹੀ ਮਨੋਰੰਜਨ  ਕੀਤਾ । ਅੰਤ ਵਿੱਚ ਕਲੱਬ ਦੇ ਸੈਕਟਰੀ ਗੌਰਵ ਮਦਾਨ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ । ਇਸ ਮੋਕੇ ਤੋ ਇਲਾਵਾ ਸ੍ਰ. ਗੁਰਦੀਪ ਸਿੰਘ ਵੇਦੀ, ਡਾ. ਜਗਦੀਸ਼ ਸੱਚਦੇਵਾ, ਬੀ. ਕੇ. ਮੈਣੀ ਹਾਜਰ ਸਨ ।

Must Share With Your Friends...!

Comments

comments

Leave a Reply

Your email address will not be published. Required fields are marked *

*