ਰੱਖੜ ਪੁੰਨਿਆਂ ਤੇ ਔਰਤਾਂ ਲਈ ਚਾਰ ਮੈਡੀਕਲ ਕੈਂਪ ਅੱਜ
Templates by BIGtheme NET

ਰੱਖੜ ਪੁੰਨਿਆਂ ਤੇ ਔਰਤਾਂ ਲਈ ਚਾਰ ਮੈਡੀਕਲ ਕੈਂਪ ਅੱਜ

Must Share With Your Friends...!

ਸ੍ਰੀ ਮੁਕਤਸਰ ਸਾਹਿਬ, ਬੇਟੀ ਬਚਾਓ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਵੱਲੋਂ 29 ਅਗਸਤ 2015 ਦਿਨ ਸ਼ਨੀਵਾਰ ਨੂੰ ਰੱਖੜ ਪੁੰਨਿਆਂ ਦੇ ਤਿਓਹਾਰ ਮੌਕੇ ਜ਼ਿਲੇ ਵਿਚ ਔਰਤਾਂ ਲਈ ਚਾਰ ਵਿਸੇਸ਼ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਡਾ. ਜਗਜੀਵਨ ਲਾਲ ਸਿਵਲ ਸਰਜਨ, ਸ੍ਰੀ ਮੁਕਤਸਰ ਸਾਹਿਬ ਨੇ ਦਿੱਤੀ। ਉਨਾਂ ਦੱਸਿਆ ਕਿ ਕਮਿਊਨਿਟੀ ਹੈਲਥ ਸੈਂਟਰ ਚੱਕ ਸ਼ੇਰੇਵਾਲਾ, ਸੀ.ਐਚ.ਸੀ. ਦੋਦਾ, ਸੀ.ਐਚ.ਸੀ. ਲੰਬੀ ਅਤੇ ਪੀ.ਐਚ.ਸੀ. ਆਲਮਵਾਲਾ ਵਿਖੇ ਔਰਤਾਂ ਦੇ ਰੋਗਾਂ ਸਬੰਧੀ ਵਿਸ਼ੇਸ਼ ਚੈਕਅਪ ਕੈਂਪ ਲਗਾਏ ਜਾ ਰਹੇ ਹਨ। ਉਨਾਂ ਕਿਹਾ ਕਿ ਇੰਨਾਂ ਕੈਂਪਾਂ ਦਾ ਆਯੋਜਨ ਦਿਹਾਤੀ ਖੇਤਰਾਂ ਵਿਚ ਕੀਤਾ ਜਾ ਰਿਹਾ ਹੈ ਤਾਂ ਜੋ ਦਿਹਾਤੀ ਖੇਤਰਾਂ ਦੀਆਂ ਔਰਤਾਂ ਇੰਨਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਨ। ਉਨਾਂ ਕਿਹਾ ਕਿ ਇਨਾਂ ਕੈਂਪਾਂ ਵਿੱਚ ਔਰਤਾਂ ਦੇ ਵੱਖ-ਵੱਖ ਰੋਗਾਂ ਸਬੰਧੀ ਚੈਕਅਪ ਔਰਤ ਰੋਗਾਂ ਦੇ ਮਾਹਿਰ ਡਾਕਟਰਾਂ ਦੁਆਰਾ ਕੀਤਾ ਜਾਵੇਗਾ ਅਤੇ ਔਰਤਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਜਾਣਕਾਰੀ ਦਿੱਤੀ ਜਾਵੇਗੀ ਅਤੇ ਚੈਕਅਪ ਕਰਕੇ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਉਹਨਾਂ ਨੇ ਅਪੀਲ ਕੀਤੀ ਕਿ ਇਸ ਦਿਨ ਉਪਰੋਕਤ ਦਰਸਾਈਆਂ ਸਿਹਤ ਸੰਸਥਾਵਾਂ ਵਿਖੇ ਔਰਤਾਂ ਅਤੇ ਬੱਚੇ ਆਪਣਾ ਚੈਕ-ਅਪ ਕਰਵਾ ਕੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਉਠਾਉਣ।

Must Share With Your Friends...!

Comments

comments

Leave a Reply

Your email address will not be published. Required fields are marked *

*