83 ਸਾਲਾਂ ਬਜੁਰਗ ਇੰਦਰ ਸਿੰਘ ਨੂੰ ‘ਪੰਜਾਬ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ’ ਵਿਚ 3 ਮੈਡਲ ਜਿੱਤਣ ਲਈ ਵਧਾਈ ਦਿੱਤੀ
Templates by BIGtheme NET

83 ਸਾਲਾਂ ਬਜੁਰਗ ਇੰਦਰ ਸਿੰਘ ਨੂੰ ‘ਪੰਜਾਬ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ’ ਵਿਚ 3 ਮੈਡਲ ਜਿੱਤਣ ਲਈ ਵਧਾਈ ਦਿੱਤੀ

Must Share With Your Friends...!

ਲੰਬੀ, ਮਲੋਟ, ਸ਼੍ਰੀ ਮੁਕਤਸਰ ਸਾਹਿਬ, ਮਲੋਟ ਦੇ ਐਸ.ਡੀ.ਐਮ. ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਉਪਮੰਡਲ ਦੇ ਪਿੰਡ ਰੱਤਾ ਖੇੜਾ ਛੋਟਾ ਦੇ 83 ਸਾਲਾਂ ਬਜੁਰਗ ਇੰਦਰ ਸਿੰਘ ਨੂੰ ‘ਪੰਜਾਬ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ’ ਵਿਚ 3 ਮੈਡਲ ਜਿੱਤਣ ਲਈ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਅਜਿਹੇ ਬਜੁਰਗਾਂ ਤੇ ਇਲਾਕੇ ਨੂੰ ਮਾਣ ਹੈ ਜੋ ਨੌਜਵਾਨਾਂ ਲਈ ਵੀ ਪ੍ਰੇਰਣਾ ਸ਼ੋ੍ਰਤ ਬਣ ਰਹੇ ਹਨ। ਉਨਾਂ ਦੱਸਿਆ ਕਿ ਇੰਦਰ ਸਿੰਘ ਨੇ ਮਸਤੂਆਣਾ ਵਿਖੇ ਹੋਈਆਂ ਬਜੂਰਗਾਂ ਦੀਆਂ ਇੰਨਾਂ ਖੇਡਾਂ ਦੌਰਾਨ ਟ੍ਰਿਪਲ ਜੰਪ ਵਿਚ ਪਹਿਲਾਂ, ਲੰਬੀ ਛਾਲ ਵਿਚ ਦੂਜਾ ਅਤੇ 400 ਮੀਟਰ ਦੌੜ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ। ਉਨਾਂ ਦੱਸਿਆ ਕਿ ਪਿਛਲੇ ਸਾਲ ਦੀਆਂ ਖੇਡਾਂ ਵਿਚ ਵੀ ਇੰਦਰ ਸਿੰਘ ਨੇ 2 ਮੈਡਲ ਜਿੱਤੇ ਸਨ ਅਤੇ ਹੁਣ ਉਹ ਮੱਧ ਪ੍ਰਦੇਸ਼ ਵਿਚ ਹੋਣ ਵਾਲੀਆਂ ਕੌਮੀ ਖੇਡਾਂ ਵਿਚ ਸ਼ਿਰਕਤ ਕਰਨ ਲਈ ਜਨਵਰੀ 2016 ਦੌਰਾਨ ਜਾਣਗੇ। ਇੰਦਰ ਸਿੰਘ ਆਪਣੀ ਪ੍ਰਾਪਤੀ ਲਈ ਮੁਖਤਿਆਰ ਸਿੰਘ ਧੰਜੂ ਅਤੇ ਸੁਰਿੰਦਰ ਸਿੰਘ ਸਿੱਧੂ ਦੀ ਪ੍ਰੇਰਣਾ ਲਈ ਧੰਨਵਾਦ ਕਰਦਿਆਂ ਆਖਦੇ ਹਨ ਕਿ ਉਹ ਲਹੌਰ ਜ਼ਿਲੇ ਤੋਂ ਇੱਥੇ ਆ ਕੇ 1947 ਵਿਚ ਵਸੇ ਸਨ। ਸ਼ੁਰੂ ਤੋਂ ਹੀ ਖੇਡਾਂ ਵੱਲ ਰੁਝਾਨ ਸੀ। ਹੁਣ ਵੀ ਉਹ ਸਵੇਰੇ 4 ਵਜੇ ਉਠ ਕੇ ਪੂਜਾ ਪਾਠ ਕਰਕੇ ਦੌੜ ਅਤੇ ਛਾਲ ਲਗਾਉਣ ਦਾ ਅਭਿਆਸ ਕਰਦੇ ਹਨ। ਇਸ ਤੋਂ ਬਾਅਦ ਸ਼ਾਮ ਨੂੰ ਵੀ ਉਹ ਅਭਿਆਸ ਕਰਦੇ ਹਨ। ਉਨਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦ੍ਰਿੜ ਨਿਸਚੈ ਨਾਲ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।

Must Share With Your Friends...!

Comments

comments

Leave a Reply

Your email address will not be published. Required fields are marked *

*