ਵਿਗਿਆਨ ਸੋਚ ਦੇ ਪ੍ਰਸਾਰ ਲਈ ਮੋਬਾਇਲ ਵਿਗਿਆਨ ਪ੍ਰਦਰਸ਼ਨੀ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ
Templates by BIGtheme NET

ਵਿਗਿਆਨ ਸੋਚ ਦੇ ਪ੍ਰਸਾਰ ਲਈ ਮੋਬਾਇਲ ਵਿਗਿਆਨ ਪ੍ਰਦਰਸ਼ਨੀ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

Must Share With Your Friends...!

ਵੱਖ ਵੱਖ ਸਕੂਲਾਂ ਵਿਚ ਬੱਚਿਆਂ ਨੂੰ ਵਿਗਿਆਨ ਬਾਰੇ ਦੇਵੇਗੀ ਜਾਣਕਾਰੀ
ਸ੍ਰੀ ਮੁਕਤਸਰ ਸਾਹਿਬ, ਸਥਾਨਕ ਰੈਡ ਕਰਾਸ ਭਵਨ ਵਿਖੇ ‘ਗੱਲਬਾਤ ਅਤੇ ਖੋਂਜ’ ਰਾਹੀ ਸਿੱਖਣ ਲਈ ਮੋਬਾਇਲ ਵਿਗਿਆਨ ਪ੍ਰਦਰਸ਼ਨੀ ਬੱਸ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਵੱਖਵੱਖ ਸਕੂਲਾਂ ਲਈ ਰਵਾਨਾ ਕੀਤਾ ਗਿਆ, ਜੋ ਕਿ ਜ਼ਿਲੇ ਦੇ ਵੱਖਵੱਖ ਸਕੂਲਾਂ ਵਿੱਚ ਪ੍ਰਦਰਸ਼ਿਤ ਹੋਵੇਗੀ। ਇਸ ਮੋਬਾਇਲ ਪ੍ਰਦਰਸ਼ਨੀ ਪੰਜਾਬ ਸਰਕਾਰ ਅਤੇ ਪੁਸ਼ਪਾ ਸਾਇੰਸ ਗੁਜਰਾਲ ਸਿੱਟੀ ਦੇ ਸਾਂਝੇ ਯਤਨਾਂ ਨਾਲ ਚਲਾਈ ਗਈ। ਇਸ ਬੱਸ ਨੂੰ ਸ: ਜਸਕਿਰਨ ਸਿੰਘ ਡਿਪਟੀ ਕਮਿਸ਼ਨਰ ਅਤੇ ਸ੍ਰੀ ਦਵਿੰਦਰ ਕੁਮਾਰ ਰਾਜੋਰੀਆ ਜ਼ਿਲਾ ਸਿੱਖਿਆ ਅਫ਼ਸਰ (ਸੈਸਿ) ਵੱਲੋ ਰਵਾਨਾ ਕੀਤਾ ਗਿਆ।
a6f8ea45-7724-4901-b669-71f5f0c929b3
ਪੁਸ਼ਪਾ ਗੁਜਰਾਲ ਸਾਇੰਸ ਸਿੱਟੀ ਕਪੂਰਥਲਾ ਤੋ ਆਏ ਸਮੀਸ਼ ਗੱਖੜ (ਤਕਨੀਕੀ ਸਹਾਇਕ), ਸਾਇੰਸ ਗਾਈਡ ਆਰ. ਬੀ ਕ੍ਰਿਸ਼ਨਾ ਅਤੇ ਦਮਨਪ੍ਰੀਤ ਸਿੰਘ ਵੱਲੋ ਮੋਬਾਇਲ ਬੱਸ ਵਿੱਚ ਪ੍ਰਦਰਸ਼ਿਤ ਮਾਡਲਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਜਿਹਨਾਂ ਵਿੱਚ ਨਸ਼ਿਆਂ ਦੇ ਪ੍ਰਭਾਵ, ਊਰਜਾ ਸੁਰਖਿਅਤ, ਬਿਜਲੀ ਉਤਪਾਦਨ ਅਤੇ ਮਨੁੱਖੀ ਸ਼ਰੀਰ ਬਾਰੇ ਬਹੁਤ ਹੀ ਸਰਲ ਤਰੀਕੇ ਨਾਲ ਦੱਸਿਆ ਗਿਆ। ਵੱਖਵੱਖ ਸਕੂਲਾਂ ਤੋ ਆਏ ਵਿਦਿਆਰਥੀਆਂ ਨੇ ਬੜੀ ਦਿਲਚਸਪੀ ਨਾਲ ਸਾਇੰਸ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਸ: ਕੁਲਜੀਤਪਾਲ ਸਿੰਘ ਮਾਹੀ ਏ.ਡੀ.ਸੀ., ਸ੍ਰੀ ਰਾਮ ਸਿੰਘ ਐਸ.ਡੀ.ਐਮ., ਬਲਵਿੰਦਰ ਸਿੰਘ ਡੀ.ਐਸ.ਐਸ., ਸ਼ਮਿੰਦਰ ਬਤਰਾ ਏੇ.ਡੀ.ਐਸ.ਐਸ., ਵਰਿੰਦਰ ਕੁਮਾਰ, ਰਵਿੰਦਰਪਾਲ ਸਿੰਘ ਡੀ.ਆਰ.ਪੀ., ਰਾਜਕੁਮਾਰ, ਮਸਤਾਨ ਸਿੰਘ, ਸੰਜੀਵ ਕੁਮਾਰ ਅਤੇ ਸੋਨੂੰ ਸ਼ਰਮਾ ਆਦਿ ਹਾਜ਼ਰ ਸਨ। ਇਥੇ ਵਰਣਨਯੋਗ ਹੈ ਕਿ ਇਸ ਬੱਸ ਦਾ ਉਦਘਾਟਨ ਸ: ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ ਨੇ 9 ਸਤੰਬਰ 2015 ਨੂੰ ਚੰਡੀਗੜ ਵਿਖੇ ਕੀਤਾ ਸੀ।

Must Share With Your Friends...!

Comments

comments

Leave a Reply

Your email address will not be published. Required fields are marked *

*