ਵਿਦਿਆਰਥੀ ਸੈਨਿਕ ਸਕੂਲ ਕਪੂਰਥਲਾ ਲਈ ਪ੍ਰੋਸਪੈਕਟ ਪ੍ਰਾਪਤ ਕਰ ਸਕਦੇ ਹਨ- ਡਿਪਟੀ ਕਮਿਸ਼ਨਰ
Templates by BIGtheme NET

ਵਿਦਿਆਰਥੀ ਸੈਨਿਕ ਸਕੂਲ ਕਪੂਰਥਲਾ ਲਈ ਪ੍ਰੋਸਪੈਕਟ ਪ੍ਰਾਪਤ ਕਰ ਸਕਦੇ ਹਨ- ਡਿਪਟੀ ਕਮਿਸ਼ਨਰ

Must Share With Your Friends...!

ਸ਼੍ਰੀ ਮੁਕਤਸਰ ਸਾਹਿਬ : ਸ੍ਰੀ ਜਸਕਿਰਨ ਸਿੰਘ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਸੈਨਿਕ ਸਕੂਲ ਕਪੂਰਥਲਾ ਵਲੋਂ ਵਿਦਿਅਕ ਸੈਸਨ 2016-2017 ਲਈ  ਮੁੱਢਲੀ ਪ੍ਰਵੇਸ਼ ਪ੍ਰੀਖਿਆ ਦਾ ਆਯੋਜਨ 3 ਜਨਵਰੀ 2016 ਨੂੰ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜਿਹਨਾਂ ਵਿਦਿਆਰਥੀਆਂ ਦੀ ਉਮਰ ਪਹਿਲੀ ਜੁਲਾਈ 2016 ਮੁਤਾਬਕ 10 ਸਾਲ ਤੋਂ 11 ਸਾਲ ਦੇ ਵਿਚਕਾਰ  ਹੋਵੇ ਉਹ ਛੇਵੀ ਕਲਾਸ ਵਿੱਚ ਅਤੇ  ਜਿਹਨਾਂ ਵਿਦਿਆਰਥੀਆਂ ਦੀ ਉਮਰ 13 ਤੋਂ 14 ਸਾਲ ਦੇ ਵਿਚਕਾਰ ਹੋਵੇ ਨੌਵੀ ਕਲਾਸ ਵਿੱਚ ਦਾਖਲਾ ਲੈ ਸਕਦੇ ਹਨ। ਉਹਨਾਂ ਅੱਗੇ ਦੱਸਿਆਂ ਕਿ ਦਾਖਲੇ ਲਈ ਵਿਦਿਆਰਥੀ ਚਾਰ ਸੌ ਰੁਪਏ ਦੇ ਇੰਡੀਅਨ ਪੋਸਟਲ ਆਰਡਰ ਰਾਹੀਂ ਸਿੱਧੇ ਤੌਰ ਤੇ ਸੈਨਿਕ ਸਕੂਲ ਕਪੂਰਥਲਾ ਵਿਖੇ ਪ੍ਰੋਸਪੈਕਟ ਪ੍ਰਾਪਤ ਕਰ ਸਕਦੇ ਹਨ, ਜਦਕਿ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲੇ ਨਾਲ ਸਬੰਧਿਤ ਵਿਦਿਆਰਥੀ ਇਹ ਪ੍ਰੋਸਪੈਕਟ 250 ਰੁਪਏ ਦੇ ਇੰਡੀਆ ਪੋਸਟਲ ਆਰਡਰ ਰਾਹੀਂ ਪ੍ਰਾਪਤ  ਕਰ ਸਕਦਾ ਹੈ।  ਉਹਨਾਂ ਦੱਸਿਆਂ ਕਿ ਪ੍ਰਾਰਥਨਾ ਪੱਤਰ ਪ੍ਰਾਪਤ ਕਰਨ ਦੀ ਆਖਰੀ ਮਿਤੀ 30 ਨਵੰਬਰ 2015 ਹੈ।

Must Share With Your Friends...!

Comments

comments