ਵਿਰਸਾ
Templates by BIGtheme NET

ਵਿਰਸਾ

Must Share With Your Friends...!

ਪਿੰਡਾਂ ਵਾਲੇ ਲੱਗ ਪਏ ਸ਼ਹਿਰਾਂ ‘ਚੋਂ ਲਜਾਣ ਸਾਰਾ,
ਵੇਲੇ ਆ ਗਏ ਕੈਸੇ ਇਹ ਨਿਆਰੇ ਮੇਰੇ ਦੋਸਤੋ।
ਅੰਦਰੇ ਹੀ ਵੱਡੇ ਛੋਟੇ ਤੜ ਹੁਣ ਰਹਿ ਗਏ ਨੇ,
ਕੁਦਰਤੀ ਹਵਾ ਦੇ ਲੈਂਦੇ ਨਾ ਨਜਾਰੇ ਮੇਰੇ ਦੋਸਤੋ£
ਘਰ ਘਰ ਹੋ ਗਿਆ ਰਿਵਾਜ ਹੁਣ ਆਰ.ਓ ਵਾਲਾ,
ਜਮੀਨ ਵਾਲੇ ਪਾਣੀ ਲੱਗਦੇ ਨੇ ਖਾਰੇ ਮੇਰੇ ਦੋਸਤੋ।
ਦਾਲ ਅਤੇ ਸਬਜੀ ਬਣਦੀ ਹੈ ਕੂਕਰਾਂ ‘ਚ,
ਕੁੱਝ ਵੀ ਨਾ ਬਣੇ ਵਿਚ ਹਾਰੇ ਮੇਰੇ ਦੋਸਤੋ।।
ਪੱਖੇ ਥੱਲ੍ਹੇ ਬੰਨ੍ਹੇ ਰੱਖੇ ਡੰਗਰ ਜੇ ਕੋਈ ਕੋਈ,
ਮਿਲਦੇ ਨੇ ਟਾਲਾਂ ਉਤੇ ਚਾਰੇ ਮੇਰੇ ਦੋਸਤੋ।
ਹੋਗੇ ਸੋਹਲ ਡੱਕਾ ਭੰਨ ਦੂਹਰਾ ਨਾ ਕੋਈ ਕਰੇ ਹੱਥੀ,
ਸੁਭਾ ਨਸ਼ਿਆਂ ਦੇ ਉਠਦੇ ਸਹਾਰੇ ਮੇਰੇ ਦੋਸਤੋ£
ਖਿੰਡ ਪਿੰਡ ਜਾਣਾ ਸੀ ਪੰਜਾਬ ਬਹੁਤ ਪਹਿਲਾਂ,
ਜੇ ਸਿਰ ਗੁਰੂਆਂ ਦੇ ਹੁੰਦੇ ਨਾ ਸਹਾਰੇ ਮੇਰੇ ਦੋਸਤੋ।
ਕੋਠੀਆਂ ਦੇ ਵਾਂਗੂੰ ਨੇ ਕਠੋਰ ਦਿਨ ਸਭਨਾਂ ਦੇ,
ਕੱਚੇ ਘਰ ਭੁੱਲਗੇ ਨੇ ਢਾਰੇ ਮੇਰੇ ਦੋਸਤੋ£
ਐਨ.ਆਰ.ਆਈ ਦੀ ਮੋਹਰ ਲੱਗੀ ਸਾਰੇ ਹੀ ਪੰਜਾਬ ਉੱਤੇ,
ਡਾਢੇ ਕਿਥੇ ਕਿਥੇ ਚੋਰਾਂ ਨੇ ਖਿਲਾਰੇ ਮੇਰੇ ਦੋਸਤੋ।
ਚਾਰੇ ਪਾਸੇ ਹੋਈ ਜਾਂਦੈ ਨੰਗ ਪ੍ਰਧਾਨ ਇਥੇ,
ਲਿਖੇ ਗਏ ਸ਼ਬਦ ਆਪ ਮੁਹਾਰੇ ਮੇਰੇ ਦੋਸਤੋ£
ਗੁਰੂਆਂ ਦੀ ਧਰਤੀ ਨੂੰ ਨਜ਼ਰ ਹੈ ਕੀਹਦੀ ਲੱਗੀ,
ਦੱਦਾਹੂਰੀਆਂ ਵਾਰ ਵਾਰ ਮੁੱਖ ਚੋਂ ਪੁਕਾਰੇ ਮੇਰੇ ਦੋਸਤੋ।
ਸੁਮੱਤ ਦੇਰ ਸਤਿਗੁਰ ਸਾਰੇ ਹੀ ਪੰਜਾਬੀਆਂ ਨੂੰ,
ਮੁੜ ਪੰਜਾਬ ਵਿਚ ਹੋਣ ਪਹਿਲਾਂ ਜਿਹੇ ਨਜਾਰੇ ਮੇਰੇ ਦੋਸਤੋ£

Must Share With Your Friends...!

Comments

comments

Leave a Reply

Your email address will not be published. Required fields are marked *

*