ਵਿਸੇਸ਼ ਜਰੂਰਤਾਂ ਵਾਲੇ ਬੱਚੇ ਵੀ ਆਮ ਬੱਚਿਆਂ ਵਾਂਗ ਜੀਵਨ ਦੇ ਹਰ ਖੇਤਰ ਵਿੱਚ ਅੱਗੇ ਵੱਧ ਰਹੇ ਹਨ-ਸਹਾਇਕ ਕਮਿਸ਼ਨਰ ਜਨਰਲ
Templates by BIGtheme NET

ਵਿਸੇਸ਼ ਜਰੂਰਤਾਂ ਵਾਲੇ ਬੱਚੇ ਵੀ ਆਮ ਬੱਚਿਆਂ ਵਾਂਗ ਜੀਵਨ ਦੇ ਹਰ ਖੇਤਰ ਵਿੱਚ ਅੱਗੇ ਵੱਧ ਰਹੇ ਹਨ-ਸਹਾਇਕ ਕਮਿਸ਼ਨਰ ਜਨਰਲ

Must Share With Your Friends...!

****ਵਿਸੇਸ਼ ਜਰੂਰਤਾਂ ਵਾਲੇ ਬੱਚਿਆਂ ਅਤੇ ਨਾਗਰਿਕਾਂ ਦੀ ਸਰਕਾਰ ਹਰ ਸੰਭਵ ਸਹਾਇਤਾ ਕਰ ਰਹੀ ਹੈ-

 ***ਜ਼ਿਲਾ ਪੱਧਰੀ ਵਿਕਲਾਂਗ ਦਿਵਸ ਮਨਾਇਆ

ਸ੍ਰੀ ਮੁਕਤਸਰ ਸਾਹਿਬ:-ਸਰੀਰਕ ਤੌਰ ਤੋਂ ਅਸਮਰਥ ਬੱਚੇ ਵੀ ਆਮ ਬੱਚਿਆਂ ਵਾਂਗ ਜੀਵਨ ਦੇ ਹਰ ਖੇਤਰ ਵਿੱਚ ਅੱਗੇ ਵੱਧ ਰਹੇ ਹਨ ਅਤੇ ਸਮਾਜ ਨੂੰ ਵੀ ਵਿਸੇਸ਼ ਜਰੂਰਤਾਂ ਵਾਲੇ ਬੱਚਿਆਂ ਅਤੇ ਨਾਗਰਿਕਾਂ ਪ੍ਰਤੀ ਸਤਿਕਾਰ ਦੀ ਭਾਵਨਾ ਰੱਖਣੀ ਚਾਹੀਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਰਵਿੰਦ ਕੁਮਾਰ ਸਹਾਇਕ ਕਮਿਸ਼ਨਰ ਜਨਰਲ ਸ੍ਰੀ ਮੁਕਤਸਰ ਸਾਹਿਬ ਨੇ ਅੱਜ ਵਿਸ਼ਵ ਵਿਕਲਾਂਗ ਦਿਵਸ ਦੇ ਮੌਕੇ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ  ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਜਿਲਾ ਪੱਧਰੀ ਵਿਕਲਾਂਗ ਦਿਵਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਗਟ ਕੀਤੇ।

03 MKT-03

ਉਹਨਾਂ ਅੱਗੇ ਕਿਹਾ ਕਿ ਸਰਕਾਰ ਵਲੋਂ ਵਿਸੇਸ਼ ਜਰੂਰਤਾਂ ਵਾਲੇ ਬੱਚਿਆਂ ਲਈ ਬਹੁਤ ਸਾਰੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਇਹਨਾਂ ਨਾਗਰਿਕਾਂ ਨੂੰ ਜੀਵਨ ਵਿੱਚ ਅੱਗੇ ਬਰਾਬਰ ਦਾ ਮੌਕਾ ਮਿਲ ਸਕੇ। ਉਹਨਾਂ ਕਿਹਾ ਕਿ ਸਰੀਰਕ ਤੌਰ ਤੇ ਅਪੰਗ ਬੱਚੇ ਜੀਵਨ ਦੇ ਹਰ ਖੇਤਰ ਵਿੱਚ ਪੜ ਲਿਖ ਕੇ ਅੱਗੇ ਵੱਧ ਰਹੇ ਹਨ ਤਾਂ ਜੋ ਉਹ ਸਮਾਜ ਤੇ ਕਿਸੇ ਵੀ ਤਰਾਂ ਕੋਈ ਬੋਝ ਨਾ ਬਨਣ।  ਉਹਨਾਂ ਮਾਪਿਆਂ  ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਸਰੀਰਕ ਤੌਰ ਤੇ ਅਪਾਹਜਾਂ ਦੀ ਹਰ ਸੰਭਵ ਸਹਾਇਤਾ ਕਰਨੀ ਚਾਹੀਦੀ ਹੈ । ਉਹਨਾਂ ਇਸ ਮੌਕੇ ਤੇ ਕਿਹਾ ਕਿ  ਸਰੀਰਕ ਤੌਰ ਤੇ ਅਸਮਰੱਥ ਬੱਚੇ ਅਤੇ ਵਿਅਕਤੀਆਂ ਦੇ ਨਾਲ-ਨਾਲ ਬਜਰੁਗ ਮਾਤਾ-ਪਿਤਾ  ਦੀ ਵੀ ਪੂਰੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਇਹਨਾਂ ਨੂੰ ਬਿਰਧ ਆਸ਼ਰਮਾਂ ਦਾ ਸਹਾਰਾ ਨਾ ਲੈਣਾ ਪਏ।

ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਭਾਰਤ ਸਰਕਾਰ ਵਲੋਂ ਅਪੰਗਾਂ ਦੀ ਗਿਣਤੀ ਦਾ ਪਤਾ ਲਗਾਉਣ ਲਈ ਆਰਥਿਕ ਗਣਨਾ ਸਮੇਂ ਵਿਸ਼ੇਸ਼ ਤੌਰ ਤੇ ਸਪੈਸ਼ਲ ਕਾਲਮ ਬਣਾਇਆ ਗਿਆ ਹੈ ਤਾਂ ਜੋ ਸਰਕਾਰ ਵਲੋਂ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣ। ਉਹਨਾਂ ਅੱਗੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਬਲਿਕ ਬਿਲਡਿੰਗਾਂ ਵਿੱਚ ਅਪੰਗਾਂ ਦੀ ਮੁਸ਼ਕਲ ਨੂੰ ਧਿਆਨ ਵਿੱਚ ਰੱਖਦੇ ਹੋਏ , ਉਹਨਾਂ ਦੇ ਆਉਣ-ਜਾਣ ਲਈ ਵੱਖਰੇ ਤੌਰ ਤੇ ਰੈਂਪ ਅਤੇ ਵੱਖਰੇ ਟੁਆਇਲਟ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਸਰੀਰਕ ਤੌਰ ਤੇ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਅੱਗੇ ਕਿਹਾ ਕਿ ਇਸੇ ਤਰਾਂ ਹੀ ਟਰਾਂਸਪੋਰਟ ਦੀ ਸਹੂਲਤਾ ਦੇਣ ਲਈ ਉਹਨਾਂ ਦੇ ਉਤਰਨ,ਚੜਣ ਅਤੇ ਬੈਠਣ ਦਾ ਸਪੈਸ਼ਲ ਪ੍ਰਬੰਧ ਵੀ ਕੀਤਾ ਜਾਂਦਾ ਹੈ।

ਇਸ ਮੌਕੇ ਤੇ ਸ੍ਰੀ ਜਸਪਾਲ ਮੋਂਗਾ ਉਪ ਜਿਲਾ ਸਿੱਖਿਆ ਅਫਸਰ ਨੇ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਸਰੀਰਕ ਤੌਰ ਤੇ ਅਸਮਰਥ ਬੱਚਿਆਂ ਅਤੇ ਨਾਗਰਿਕ ਦੀ ਹਰ ਸੰਭਵ ਸਹਾਇਤਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਹ ਲੋਕ ਵੀ ਸਮਾਜ ਵਿੱਚ ਰਹਿੰਦੇ ਹੋਏ ਸਨਮਾਨਜਨਕ ਜੀਵਨ ਜਿਉਂ ਸਕਣ। ਇਸ ਮੌਕੇ ਤੇ ਸਰੀਰਕ ਤੌਰ ਤੋਂ ਅਸਮਰੱਥ ਬੱਚਿਆਂ ਵਲੋਂ ਕਵਿਤਾਵਾਂ, ਧਾਰਮਿਕ ਸ਼ਬਦ ਗਾਇਨ, ਡਰੈਸ ਕੰਪਟੀਸ਼ਨ ਅਤੇ  ਆਪਣੀ ਕਲਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਸਰੀਰਕ ਤੌਰ ਤੇ ਅਪਹਾਜ ਬੱਚੇ ਸੁਖਬੀਰ ਸਿੰਘ ਵਲੋਂ ਗਾਈ ਗਈ ਕਵਿਤਾ ”ਮੈਂ ਤੇਰੇ ਵਰਗਾ ਹੋ ਸਕਦਾ” ਸਮਾਗਮ ਵਿੱਚ ਹਾਜ਼ਰੀਨ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਪ੍ਰਯਾਸ ਟੂ ਉਜਾਲਾ ਅਤੇ ਵੱਖ-ਵੱਖ ਸਕੂਲਾਂ ਦੇ ਤਕਰੀਬਨ 70 ਸਰੀਰਕ ਤੌਰ ਤੇ ਅਮਸਰਥ ਬੱਚਿਆਂ ਨੇ ਭਾਗ ਲਿਆ।

ਇਸ ਮੌਕੇ ਤੇ ਸਕੂਲੀ ਵਿਦਿਆਰਥਣਾ ਵਲੋਂ ਵਿਕਲਾਂਗ ਦਿਵਸ ਨਾਲ ਸਬੰਧਿਤ ਸਭਿਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ  ਸ੍ਰੀ ਰਵਿੰਦਰਪਾਲ ਸਿੰਘ ਰਮਸਾ ਜਿਲਾ ਕੋਆਰਡੀਨੇਟਰ, ਪ੍ਰਿੰਸੀਪਲ ਨੀਲਮ ਬਾਲਾ, ਸ੍ਰੀ ਰਾਜ ਕੁਮਾਰ, ਸ੍ਰੀ ਅਜੈ ਕੁਮਾਰ, ਮੈਡਮ ਰਵਿੰਦਰ ਕੌਰ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ, ਮੈਡਮ ਅਨੁਰਾਧਾ ਤੋਂ ਇਲਾਵਾ ਸਕੂਲੀ ਵਿਦਿਆਰਥਣਾ ਹਾਜ਼ਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*