‘ਸ਼ਹੀਦ ਸਨਮਾਨ ਜਾਗ੍ਰਿਤੀ ਯਾਤਰਾ’ ਦਾ ਸ੍ਰੀ ਮੁਕਤਸਰ ਸਾਹਿਬ ਪੁੱਜਣ ਤੇ ਨਿੱਘਾ ਸਵਾਗਤ
Templates by BIGtheme NET

‘ਸ਼ਹੀਦ ਸਨਮਾਨ ਜਾਗ੍ਰਿਤੀ ਯਾਤਰਾ’ ਦਾ ਸ੍ਰੀ ਮੁਕਤਸਰ ਸਾਹਿਬ ਪੁੱਜਣ ਤੇ ਨਿੱਘਾ ਸਵਾਗਤ

Must Share With Your Friends...!

ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਨੌਜਵਾਨ ਪੀੜੀ ਦਾ ਯੌਗਦਾਨ ਜਰੂਰੀ ਡਿਪਟੀ ਕਮਿਸ਼ਨਰ
ਸ਼ਹੀਦਾਂ ਦੀ ਸੋਚ ਦਾ ਪ੍ਰਸਾਰ ਨੌਜਵਾਨਾਂ ਤੱਕ ਕਰਨਾ ਲਾਜਮੀ ਯਾਦਵਿੰਦਰ ਸਿੰਘ ਸੰਧੂ
ਸ੍ਰੀ ਮੁਕਤਸਰ ਸਾਹਿਬ, ਸ਼ਹੀਦ ਭਗਤ ਸਿੰਘ, ਰਾਜਗਰੂ ਅਤੇ ਸੁਖਦੇਵ ਦੀ ਸਮਾਧੀ ਸਥਲ ਹੁਸੈਨੀਵਾਲਾ ਤੋਂ ਚੱਲੀ ਸ਼ਹੀਦ ਸਨਮਾਨ ਜਾਗ੍ਰਿਤੀ ਯਾਤਰਾ ਦਾ ਅੱਜ ਇੱਥੇ ਪੁੱਜਣ ਤੇ ਸ੍ਰੀ ਜਸਕਿਰਨ ਸਿੰਘ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ਼ਹਿਰ ਦੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਹ ਯਾਤਰਾ 325 ਕਿਲੋਮੀਟਰ ਦਾ ਸਫਰ ਤੈਅ ਕਰਕੇ ਹਰਿਆਣਾ ਦੇ ਭਿਵਾਨੀ ਜ਼ਿਲੇ ਵਿਚ ਪਹੁੰਚ ਕੇ ਸਮਾਪਤ ਹੋਵੇਗੀ। ਯਾਤਰਾ ਵਿਚ ਭਾਗ ਲੈ ਰਹੇ ਨੌਜਵਾਨ ਸਮਾਧੀ ਸਥਲ ਤੋਂ ਪਵਿੱਤਰ ਮਿੱਟੀ ਲੈ ਕੇ ਆਏ ਹਨ ਜੋ ਉਹ ਭਿਵਾਨੀ ਵਿਖੇ ਬਣਨ ਵਾਲੇ ਸ਼ਹੀਦ ਭਗਤ ਸਿੰਘ ਦੇ ਬੁੱਤ ਦੀ ਨੀਂਹ ਵਿਚ ਰੱਖਣਗੇ।

ਯਾਤਰਾ ਦਾ ਆਪਣੇ ਗ੍ਰਹਿ ਵਿਖੇ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਸਾਡੀ ਨੌਜਵਾਨ ਪੀੜੀ ਦੀ ਭੁਮਿਕਾ ਮਹੱਤਵਪੂਰਨ ਹੈ ਅਤੇ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਵਿਚ ਅਹਿਮ ਯੋਗਦਾਨ ਪਾਉਣ ਦੇ ਨਾਲ ਨਾਲ ਚੱਰਿਤਰ ਨਿਰਮਾਣ ਤੇ ਵੀ ਵਿਸੇਸ਼ ਤਵਜੋਂ ਦੇਣੀ ਚਾਹੀਦੀ ਹੈ। ਉਨਾਂ ਨੈਤਿਕ ਕਦਰਾਂ ਕੀਮਤਾਂ ਨੂੰ ਸਹੇਜਦਿਆਂ ਸਮਾਜਿਕ ਬੁਰਾਈਆਂ ਜਿਵੇਂ ਭਰੂਣ ਹਤਿਆ, ਦਹੇਤ ਆਦਿ ਖਿਲਾਫ ਲੜਨ ਦਾ ਅਹਿਦ ਕਰਨ ਦਾ ਸੱਦਾ ਵੀ ਨੌਜਵਾਨਾਂ ਨੂੰ ਦਿੱਤਾ।

ਇਸ ਤੋਂ ਪਹਿਲਾਂ ਬੋਲਦਿਆਂ ਸ਼ਹੀਦ ਭਗਦ ਸਿੰਘ ਬ੍ਰਿਗੇਡ ਦੇ ਪ੍ਰਧਾਨ ਸ਼ਹੀਦ ਭਗਤ ਸਿੰਘ ਦੇ ਛੋਟੇ ਭਰਾ ਦੇ ਪੋਤਰੇ ਸ: ਯਾਦਵਿੰਦਰ ਸਿੰਘ ਸੰਧੂੁ ਨੇ ਕਿਹਾ ਕਿ ਜੋ ਕੌਮਾਂ ਆਪਣੇ ਸ਼ਹੀਦਾਂ ਅਤੇ ਇਤਿਹਾਸ ਨੂੰ ਭੁੱਲ ਜਾਂਦੀਆਂ ਹਨ ਉਨਾਂ ਦਾ ਭਵਿੱਖ ਕਦੇ ਵੀ ਉਜਵਲ ਨਹੀਂ ਹੋ ਸਕਦਾ। ਉਨਾਂ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਸ਼ਹੀਦਾ ਦੀ ਸੋਚ ਦਾ ਪ੍ਰਸਾਰ ਘਰ ਘਰ ਤੱਕ ਕਰਨ। ਉਨਾਂ ਕਿਹਾ ਕਿ ਸਮੂਹ ਸ਼ਹੀਦਾਂ ਦੇ ਸਨਮਾਨ ਲਈ ਇਹ ਯਾਤਰਾ ਕੀਤੀ ਜਾ ਰਹੀ ਹੈ।

 ਸ਼ਹੀਦ ਭਗਤ ਸਿੰਘ ਬ੍ਰਿਗੇਡ ਦੇ ਮੀਤ ਪ੍ਰਧਾਨ ਸ੍ਰੀ ਅਸੋਕ ਪੂਨੀਆਂ ਨੇ ਨੌਜਵਾਨਾਂ ਵਿਚ ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ ਤੇ ਜੋਰ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਆਦਰਸ਼ ਸਾਡੇ ਸ਼ਹੀਦਾਂ ਨੂੰ ਬਣਾ ਕੇ ਉਨਾਂ ਦੇ ਜੀਵਨ ਤੋਂ ਸੇਧ ਲੈਣ ਚਾਹੀਦੀ ਹੈ। ਇਸ ਮੌਕੇ ਸ੍ਰੀ ਯਾਦਵਿੰਦਰ ਸਿੰਘ ਸੰਧੂ ਦੇ ਮਾਤਾ ਸ੍ਰੀਮਤੀ ਸੁਰਿੰਦਰ ਕੌਰ, ਸ੍ਰੀ ਰਾਕੇਸ਼ ਆਹਲਵਤ, ਮੁਹੰਮਦ ਸ਼ਰੀਫ, ਰਣਜੀਤ ਸਿੰਘ, ਗੌਰਵ ਰਾਣਾ ਆਦਿ ਵੀ ਯਾਤਰਾ ਨਾਲ ਚੱਲ ਰਹੇ ਸਨ।

ਇਸ ਮੌਕੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਅਤੇ ਉਨਾਂ ਦੀ ਪਤਨੀ ਸ੍ਰੀਮਤੀ ਦਲਜੀਤ ਕੌਰ ਨੇ ਸ੍ਰੀ ਸੰਧੂ ਨੂੰ ਇਕ ਦੁਸ਼ਾਲਾ ਵੀ ਭੇਂਟ ਕੀਤਾ। ਇਸ ਡਾ: ਨਰੇਸ਼ ਪਰੂਥੀ ਐਨ.ਜੀ.ਓ. ਚੇਅਰਮੈਨ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਖ ਵੱਖ ਸਮਾਜਿਕ ਸੰਸਥਾਵਾਂ ਤੋਂ ਸ੍ਰੀ ਰੌਸ਼ਨ ਲਾਲ ਚਾਵਲਾ, ਸ੍ਰੀ ਵਰੁਨ ਬਜਾਜ, ਸ੍ਰੀ ਜਸਪ੍ਰੀਤ ਸਿੰਘ ਛਾਬੜਾ, ਸ੍ਰੀ ਰਾਜਕੁਮਾਰ, ਸ੍ਰੀ ਛਿੰਦਰਪਾਲ, ਸ੍ਰੀ ਸੁਨੀਲ ਕੁਮਾਰ, ਸ੍ਰੀ ਨਰਿੰਦਰ ਸਿੰਘ ਪੰਮਾ ਸੰਧੂ, ਸ: ਕੰਵਰਜੀਤ ਸਿੰਘ ਬਰਾੜ, ਸ੍ਰੀ ਸੁਦਰਸ਼ਨ ਸਿਡਾਨਾ, ਸ੍ਰੀ ਅਸ਼ਵਨੀ ਕੁਮਾਰ, ਸ੍ਰੀ ਪਰਮਜੀਤ ਸਿੰਘ ਮੱਕੜ, ਸ੍ਰੀ ਰਜਿੰਦਰ ਪ੍ਰਸ਼ਾਦ ਆਦਿ ਵੀ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*