ਸਟੈਪ-ਅੱਪ ਡਾਂਸ ਅਕੈਡਮੀ ਵੱਲੋਂ ਕਰਵਾਏ ਮੁਕਾਬਲਿਆਂ ਵਿਚ ਨੌਜਵਾਨ ਬੱਚੇ ਬੱਚੀਆਂ ਨੇ ਪਾਈਆਂ ਧਮਾਲਾਂ
Templates by BIGtheme NET

ਸਟੈਪ-ਅੱਪ ਡਾਂਸ ਅਕੈਡਮੀ ਵੱਲੋਂ ਕਰਵਾਏ ਮੁਕਾਬਲਿਆਂ ਵਿਚ ਨੌਜਵਾਨ ਬੱਚੇ ਬੱਚੀਆਂ ਨੇ ਪਾਈਆਂ ਧਮਾਲਾਂ

Must Share With Your Friends...!

ਮਲੋਟ, (ਹਰਪ੍ਰੀਤ ਸਿੰਘ ਹੈਪੀ) : ਮਲੋਟ ਸ਼ਹਿਰ ਅਤੇ ਇਲਾਕੇ ਵਿਚ ਨਾਮਨਾ ਖੱਟ ਚੁੱਕੀ ਸੰਸਥਾ ਮਲੋਟ ਸਟੈਪ-ਅੱਪ ਡਾਂਸ ਸਟੂਡੀਉ ਵੱਲੋਂ ਸਥਾਨਕ ਪੰਜਾਬ ਪੈਲਿਸ ਵਿਖੇ ਬੈਸਟ ਡਾਂਸ ਸਟਾਰ ਮੁਕਾਬਲੇ ਦਾ ਆਯੋਜਨ ਕੀਤਾ ਗਿਆ । ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਚਲੇ ਇਸ ਪ੍ਰੋਗਰਾਮ ਵਿਚ ਇਲਾਕੇ ਦੇ ਬੱਚੇ ਬੱਚੀਆਂ ਨੇ ਆਪਣੇ ਕਲਾ ਦੇ ਜੌਹਰ ਦਿਖਾ ਕੇ ਮਾਪਿਆਂ ਤੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ ।
Step Up Dance Studio Maloutਇਸ ਪ੍ਰੋਗਰਾਮ ਵਿਚ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਪੰਜਾਬ ਦੇ ਨੌਜਵਾਨ ਗਾਇਕ ਜੱਸੀ ਗਿਲ ਨੇ ਵੀ ਸ਼ਿਰਕਤ ਕੀਤੀ ਅਤੇ ਆਪਣੇ ਚਰਚਿਤ ਗਾਣਿਆਂ ਨਾਲ ਨੌਜਵਾਨ ਨੂੰ ਝੂਮਣ ਲਾ ਦਿੱਤਾ । ਪ੍ਰੋਗਰਾਮ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸਟੂਡੀਉ ਦੇ ਮਾਸਟਰ ਡਾਂਸਰ ਤੇ ਕੋਰੀਉਗ੍ਰਾਫਰ ਵਿਕੀ ਗਰੋਵਰ ਨੇ ਦੱਸਿਆ ਕਿ ਡਾਂਸ ਮੁਕਾਬਲਿਆਂ ਦੀ ਸੀਨੀਅਰ ਵਰਗ ਵਿਚ ਪੰਕਜ ਪਠਾਨੀਆ ਪਹਿਲੇ ਸਥਾਨ, ਰਜਤ ਦੂਜੇ ਅਤੇ ਸ਼ਿਵ ਕੁਮਾਰ ਤੇ ਫਿਆਨ ਸੂਦ ਤੀਜੇ ਸਥਾਨ ਤੇ ਰਹੇ । ਇਸੇ ਤਰਾਂ ਜੂਨੀਅਰ ਵਰਗ ਵਿਚ ਸੋਨੂੰ ਪਹਿਲੇ, ਅੰਬਰ ਤੇ ਗੌਰਵ ਦੂਜੇ ਅਤੇ ਏਜੰਲ ਤੀਜੇ ਸਥਾਨ ਤੇ ਰਹੇ । ਇਹਨਾਂ ਮੁਕਾਬਲਿਆਂ ਮੌਕੇ ਜੱਜ ਦੀ ਭੂਮਿਕਾ ਜੀ ਟੀਵੀ ਵਿਜੇਤਾ ਗੌਰਵ ਮੁੰਬਈ, ਸੁਨੀਲ ਜਲਾਲਾਬਾਦ, ਸੰਦੀਪ ਮੋਗਾ ਅਤੇ ਸੰਨੀ ਗੰਗਾਨਗਰ ਦੁਆਰਾ ਬਖੂਬੀ ਨਿਭਾਈ ਗਈ । ਇਸ ਮੌਕੇ ਮਲੋਟ ਲਾਈਵ ਦੀ ਪੂਰੀ ਟੀਮ ਇੰਜ, ਗੁਰਵਿੰਦਰ ਸਿੰਘ, ਨੀਰਜ ਗੌਤਮ ਅਤੇ ਸੋਨੂੰ ਮਲੂਜਾ ਵੱਲੋਂ ਪ੍ਰੋਗਰਾਮ ਪ੍ਰਬੰਧਾਂ ਨੂੰ ਵਧੀਆ ਢੰਗ ਨਾਲ ਨੇਪਰੇ ਚਾੜਨ ਵਿਚ ਅਹਿਮ ਭੂਮਿਕਾ ਨਿਭਾਈ ਗਈ । ਪ੍ਰੋਗਰਾਮ ਵਿਚ ਸ਼ਿਰਕਤ ਕਰਨ ਵਾਲੇ ਪਤਵੰਤਿਆਂ ਵਿਚ ਰੰਗ ਮੰਚ ਦੇ ਮਾਹਿਰ ਗੌਰਵ ਭਠੇਜਾ, ਸ਼ਿੰਪਾ ਗਰਗ, ਹਰਪ੍ਰੀਤ ਹੈਪੀ ਪ੍ਰਧਾਨ ਕਾਰ ਬਜਾਰ, ਦਵਿੰਦਰ ਮੌਂਗਾ, ਕੇਵਲ ਅਰੋੜਾ, ਜੋਤੀ ਗਰੋਵਰ,  ਦੀਪਕ ਧਮੀਜਾ, ਪਰਾਗ ਕਮਰਾ, ਅਮਿਤ ਚਰਾਇਆ, ਚਾਰੂ ਗਰੋਵਰ, ਰਿੰਕੂ ਅਨੇਜਾ, ਪ੍ਰੀਤ ਰਾਜਪਾਲ, ਸਾਹਿਲ ਮੱਕੜਾ ਅਤੇ ਰਾਹੁਲ ਮੱਕੜ ਆਦਿ ਹਾਜਰ ਸਨ ।

 

Must Share With Your Friends...!

Comments

comments

Leave a Reply

Your email address will not be published. Required fields are marked *

*