ਸਬਸਿਡੀ ਵਾਲੇ ਫਾਰਮ ਜਮਾਂ ਕਰਵਾਉਣ ਲਈ ਸਮੂਹ ਬਲਾਕ ਖੇਤੀਬਾੜੀ ਦਫ਼ਤਰ ਛੁੱਟੀ ਵਾਲੇ ਦਿਨਾਂ ਵਿਚ ਵੀ ਖੁੱਲਣਗੇ
Templates by BIGtheme NET

ਸਬਸਿਡੀ ਵਾਲੇ ਫਾਰਮ ਜਮਾਂ ਕਰਵਾਉਣ ਲਈ ਸਮੂਹ ਬਲਾਕ ਖੇਤੀਬਾੜੀ ਦਫ਼ਤਰ ਛੁੱਟੀ ਵਾਲੇ ਦਿਨਾਂ ਵਿਚ ਵੀ ਖੁੱਲਣਗੇ

Must Share With Your Friends...!

ਸ਼੍ਰੀ ਮੁਕਤਸਰ ਸਾਹਿਬ, ਕਣਕ ਦੀ ਸਬਸਿਡੀ ਵਾਲਾ ਤਸਦੀਕਸ਼ੁਦਾ ਬੀਜ਼ ਵੱਧ ਤੋੋ ਵੱਧ ਕਿਸਾਨਾਂ ਤੱਕ ਪਹੁੰਚਾਉਣ ਲਈ ਜ਼ਿਲੇ ਵਿਚ ਖੇਤੀਬਾੜੀ ਵਿਭਾਗ ਦੇ ਸਮੂਹ ਬਲਾਕ ਦਫ਼ਤਰ ਛੁੱਟੀ ਵਾਲੇ ਦਿਨਾਂ ਵਿਚ ਵੀ ਖੁੱਲੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਡਾ: ਬੇਅੰਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਨੇ ਦਿੱਤੀ। ਉਨਾਂ ਕਿਹਾ ਕਿ ਕਿਸਾਨਾਂ ਨੂੰ ਕਣਕ ਦਾ ਮਿਆਰੀ ਅਤੇ ਤਸਦੀਕਸ਼ੁਦਾ ਬੀਜ਼ ਮਹੱਈਆ ਕਰਾਉਣ ਲਈ ਸਬਸਿਡੀ ਵਾਲੇ ਫਾਰਮ ਜੋੋ ਪਿੰਡ ਦੇ ਸਰਪੰਚ ਜਾਂ ਨੰਬਰਦਾਰ ਜਾਂ ਐਮ.ਸੀ ਤੋੋ ਤਸਦੀਕ ਕਰਵਾ ਕੇ ਮਿਤੀ 26-10-2015 ਤੱਕ ਸਬੰਧਤ ਬਲਾਕ ਦਫ਼ਤਰਾਂ ਵਿੱਚ ਜਮਾਂ ਕਰਵਾਏ ਜਾਣਗੇ। ਕਣਕ ਦਾ ਸਬਸਿਡੀ ਵਾਲਾ ਬੀਜ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋੋ ਕਣਕ ਦੀਆਂ ਪ੍ਰਮਾਣਿਤ ਕਿਸਮਾਂ ਤੇ ਕਿਸਾਨਾਂ ਨੂੰ 1000/- ਰੁਪਏ ਪ੍ਰਤੀ ਕੁਇੰਟਲ ਸਬਸਿਡੀ ਤੇ ਦਿੱਤਾ ਜਾਵੇਗਾ। ਉਨਾਂ ਕਿਹਾ ਕਿ 26 ਅਕਤੂਬਰ 2015 ਤੱਕ ਖੇਤੀਬਾੜੀ ਵਿਭਾਗ ਕੋੋਲ ਪਹੁੰਚੇ ਫਾਰਮਾਂ ਦੀ ਪੜਤਾਲ ਉਪਰੰਤ ਪਹਿਲਾਂ ਢਾਈ ਏਕੜ ਤੱਕ ਜ਼ਮੀਨ ਮਾਲਕੀਅਤ ਰੱਖਣ ਵਾਲੇ ਕਿਸਾਨਾਂ ਨੂੰ ਕਣਕ ਦਾ ਬੀਜ਼ ਦਿੱਤਾ ਜਾਵੇਗਾ ਉਸ ਤੋੋ ਬਾਅਦ ਜੇ ਸਬਸਿਡੀ ਵਾਲੀ ਰਾਸ਼ੀ ਬਚਦੀ ਹੋੋਈ ਤਾਂ ਦਰਮਿਆਨੇ ਅਤੇ ਵੱਡੇ ਕਿਸਾਨਾਂ ਨੂੰ ਵੀ ਦਿੱਤਾ ਜਾਵੇਗਾ। ਉਨਾਂ ਇਹ ਵੀ ਦੱਸਿਆ ਕਿ ਜੇ ਸਬਸਿਡੀ ਵਾਲੇ ਫਾਰਮਾਂ ਦੀ ਗਿਣਤੀ ਸਬਸਿਡੀ ਵਾਲੀ ਕੁੱਲ ਰਕਮ ਤੋੋਂ ਵੱਧ ਜਾਂਦੀ ਹੈ ਤਾਂ ਮਿਤੀ 29-10-2015 ਨੂੰ ਡਿਉਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਲਾਟਰੀ ਸਿਸਟਮ ਰਾਹੀਂ ਡ੍ਰਾਅ ਕੱਢੇ ਜਾਣਗੇ ਅਤੇ ਸਫ਼ਲ ਕਿਸਾਨਾਂ ਨੂੰ ਬੀਜ਼ ਪਰਮਿਟ 30-10-2015 ਤੱਕ ਸਬੰਧਤ ਬਲਾਕ ਅਫ਼ਸਰਾਂ ਵੱਲੋੋ ਜਾਰੀ ਕੀਤੇ ਜਾਣਗੇ। ਡਾ: ਬੇਅੰਤ ਸਿੰਘ ਨੇ ਜ਼ਿਲੇ ਦੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਬਸਿਡੀ ਵਾਲਾ ਕਣਕ ਦਾ ਬੀਜ਼ ਪ੍ਰਾਪਤ ਕਰਨ ਲਈ ਮਿਤੀ 26 ਅਕਤੂਬਰ ਤੱਕ ਆਪਣੇ ਇਲਾਕੇ ਨਾਲ ਸਬੰਧਤ ਖੇਤੀਬਾੜੀ ਵਿਭਾਗ ਦੇ ਬਲਾਕ ਦਫ਼ਤਰਾਂ ਵਿਚ ਫਾਰਮ ਜਮਾਂ ਕਰਵਾ ਸਕਦੇ ਹਨ। ਇਸ ਸਮੇਂ ਜ਼ਿਲਾ ਖੇਤੀਬਾੜੀ ਅਫ਼ਸਰ ਦੇ ਨਾਲ ਖੇਤੀਬਾੜੀ ਵਿਭਾਗ ਦੇ ਡਾ: ਗੁਰਪ੍ਰੀਤ ਸਿੰਘ, ਡਾ: ਜਸਵੀਰ ਸਿੰਘ ਗੁੰਮਟੀ, ਸ਼੍ਰੀ ਜਗਤਾਰ ਸਿੰਘ ਅਤੇ ਡਾ: ਕਰਨਜੀਤ ਸਿੰਘ ਪੀ.ਡੀ.ਆਦਿ ਹਾਜ਼ਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*