ਸਰਕਾਰ ਵੱਲੋਂ ਝੋਨੇ ਦੇ ਆਖਰੀ ਦਾਣੇ ਤੱਕ ਦੀ ਖਰੀਦ ਕੀਤੀ ਜਾਵੇਗੀ–ਐਸ.ਕੇ.ਸੰਧੂ
Templates by BIGtheme NET

ਸਰਕਾਰ ਵੱਲੋਂ ਝੋਨੇ ਦੇ ਆਖਰੀ ਦਾਣੇ ਤੱਕ ਦੀ ਖਰੀਦ ਕੀਤੀ ਜਾਵੇਗੀ–ਐਸ.ਕੇ.ਸੰਧੂ

Must Share With Your Friends...!

***ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵੱਲੋਂ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜਾ
 ***ਜ਼ਿਲੇ ਵਿਚ ਹੁਣ ਤੱਕ ਹੋਈ 5.46 ਲੱਖ ਟਨ ਝੋਨੇ ਦੀ ਖਰੀਦ
 ***ਖਰੀਦ ਕਾਰਜਾਂ ਵਿਚ ਕੁਤਾਹੀ ਹੋਈ ਤਾਂ ਹੋਵੇਗੀ ਸਖ਼ਤ ਕਾਰਵਾਈ
ਲੰਬੀ, ਸ਼੍ਰੀ ਮੁਕਤਸਰ ਸਾਹਿਬ:-ਸਰਕਾਰ ਵੱਲੋਂ ਕਿਸਾਨਾਂ ਵੱਲੋਂ ਤੈਅ ਖਰੀਦ ਮਾਪਦੰਡਾਂ ਅਨੁਸਾਰ ਪੈਦਾ ਕੀਤੇ ਝੋਨੇ ਦੀ ਫਸਲ ਦਾ ਦਾਣਾ ਦਾਣਾ ਖਰਿਦਿਆ ਜਾਵੇਗਾ ਅਤੇ ਸਰਕਾਰੀ ਖਰੀਦ ਦੇ ਇਸ ਆਖਰੀ ਪੜਾਅ ਦੌਰਾਨ ਵੀ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸਾਨਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਹ ਗੱਲ ਅੱਜ ਇੱਥੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ ਨੇ ਜ਼ਿਲੇ ਵਿਚ ਝੋਨੇ ਦੀ ਚੱਲ ਰਹੀ ਸਰਕਾਰੀ ਖਰੀਦ ਦੇ ਕਾਰਜਾਂ ਦੀ ਸਮੀਖਿਆ ਦੌਰਾਨ ਆਖੀ। ਉਨਾਂ ਨੇ ਜ਼ਿਲੇ ਦੀਆਂ ਵੱਖ ਵੱਖ ਮੰਡੀਆਂ ਦਾ ਵੀ ਦੌਰਾ ਕੀਤਾ।

15 MKT-01

ਇਸ ਮੌਕੇ ਸ੍ਰੀ ਐਸ.ਕੇ. ਸੰਧੂ ਨੇ ਖਰੀਦ ਏਂਜਸੀਆਂ ਦੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਜਿੱਥੇ ਕਿਤੇ ਵੀ ਮੰਡੀ ਵਿਚ ਝੋਨਾ ਆ ਰਿਹਾ ਹੈ ਉਸਦੀ ਨਿਯਮਿਤ ਖਰੀਦ ਕੀਤੀ ਜਾਵੇ। ਇਸੇ ਤਰਾਂ ਪਹਿਲਾਂ ਤੋਂ ਖਰੀਦੇ ਗਏ ਝੋਨੇ ਦੀ ਸਬੰਧਤ ਕਿਸਾਨਾਂ ਨੂੰ ਅਦਾਇਗੀ ਤੁਰੰਤ ਕੀਤੀ ਜਾਵੇ। ਹੁਣ ਤੱਕ ਜ਼ਿਲੇ ਵਿਚ ਕਿਸਾਨਾਂ ਨੂੰ 87 ਫੀਸਦੀ ਰਕਮ ਦੀ ਅਦਾਇਗੀ ਕੀਤੀ ਵੀ ਜਾ ਚੁੱਕੀ ਹੈ। ਉਨਾਂ ਨੇ ਏਂਜਸੀਆਂ ਨੂੰ ਸਖ਼ਤੀ ਨਾਲ ਕਿਹਾ ਕਿ ਜਿੰਨਾਂ ਮੰਡੀਆਂ ਵਿਚ ਖਰੀਦਿਆਂ ਝੋਨਾ ਪਿਆ ਹੈ ਉਸਦੀ ਲਿਫਟਿੰਗ ਤੁਰੰਤ ਅਤੇ ਤੇਜੀ ਨਾਲ ਕੀਤੀ ਜਾਵੇ। ਉਨਾਂ ਨੇ ਕਿਹਾ ਕਿ ਸਰਕਾਰ ਲਈ ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਕਰਨਾ ਮੁੱਖ ਉਦੇਸ਼ ਹੈ ਅਤੇ ਮੰਡੀਕਰਨ ਦੌਰਾਨ ਇਹ ਯਕੀਨੀ ਬਣਾਇਆ ਜਾਵੇ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ। ਉਨਾਂ ਨੇ ਖਰੀਦ ਏਂਜਸੀਆਂ ਨੂੰ ਸਪੱਸ਼ਟ ਕਿਹਾ ਕਿ ਖਰੀਦ ਕਾਰਜਾਂ ਵਿਚ ਕੋਈ ਕੁਤਾਹੀ ਪਾਈ ਗਈ ਤਾਂ ਜਿੰਮੇਵਾਰ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਇਸ ਮੌਕੇ ਪ੍ਰਿੰਸੀਪਲ ਸਕੱਤਰ ਫੂਡ ਸਪਲਾਈ ਸ੍ਰੀ ਰਾਜ ਕੁਮਾਰ ਚੌਧਰੀ ਨੇ ਕਿਹਾ ਕਿ ਜ਼ਿਲੇ ਵਿਚ ਬਾਰਦਾਨੇ ਦੀ ਕੋਈ ਘਾਟ ਨਹੀਂ ਹੈ ਅਤੇ ਕਿਸਾਨ ਜੋ ਵੀ ਫਸਲ ਲੈ ਕੇ ਆਉਣਗੇ ਉਸਦੀ ਖਰੀਦ ਕੀਤੀ ਜਾ ਰਹੀ ਹੈ। ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਦੱਸਿਆ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਹੁਣ ਤੱਕ 546506 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋਈ ਹੈ ਜਦ ਕਿ ਪਿਛਲੇ ਸਾਲ 379375 ਟਨ ਝੋਨੇ ਦੀ ਹੀ ਸਰਕਾਰੀ ਖਰੀਦ ਹੋਈ ਸੀ। ਜ਼ਿਲਾ ਮੰਡੀ ਅਫ਼ਸਰ ਸ੍ਰੀ ਕੁਲਬੀਰ ਸਿੰਘ ਮੱਤਾ ਨੇ ਦੱਸਿਆ ਕਿ ਜ਼ਿਲੇ ਦੇ 114 ਖਰੀਦ ਕੇਂਦਰਾਂ ਵਿਚੋਂ 95 ਦੇ ਲਗਭਗ ਕੇਂਦਰਾਂ ਤੇ ਝੋਨੇ ਦੀ ਆਵਕ ਬੰਦ ਹੋ ਚੁੱਕੀ ਹੈ। ਡਿਪਟੀ ਡਾਇਰੈਕਟਰ ਫੂਡ ਸਪਲਾਈ ਮੈਡਮ ਅੰਜੂਮਨ ਭਾਸਕਰ ਨੇ ਕਿਹਾ ਕਿ ਜ਼ਿਲੇ ਵਿਚ ਹੁਣ ਤੱਕ 539351 ਮਿਟ੍ਰਿਕ ਟਨ ਝੋਨੇ ਦੀ ਮੰਡੀਆਂ ਵਿਚੋਂ ਲਿਫਟਿੰਗ ਵੀ ਹੋ ਚੁੱਕੀ ਹੈ।
ਇਸ ਦੌਰਾਨ ਉਨਾਂ ਨੇ ਪੰਨੀਵਾਲਾ, ਮਿੱਡਾ, ਕਰਮਪੱਟੀ, ਕੱਟਿਆਵਾਲੀ ਆਦਿ ਸਮੇਤ ਕੋਈ ਕਈ ਪਿੰਡਾਂ ਦਾ ਦੌਰਾ ਕਰਕੇ ਇੱਥੇ ਬਣੇ ਖਰੀਦ ਕੇਂਦਰਾਂ ਤੇ ਚੱਲ ਰਹੇ ਖਰੀਦ ਕਾਰਜਾਂ ਦਾ ਮੌਕੇ ਤੇ ਜਾ ਕੇ ਜਾਇਜ਼ਾ ਲਿਆ ਅਤੇ ਕਿਸਾਨਾਂ, ਆੜਤੀਆਂ ਦੀਆਂ ਮੁਸਕਿਲਾਂ ਵੀ ਸੁਣੀਆਂ।
ਇਸ ਮੌਕੇ ਹੋਰਨਾਂ ਤੋਂ ਇਨਾਵਾ ਮੁੱਖ ਮੰਤਰੀ ਦੇ ਵਿਸੇਸ਼ ਕਾਰਜ ਅਫ਼ਸਰ ਸ: ਗੁਰਚਰਨ ਸਿੰਘ, ਸ: ਗੁਰਕੀਰਤ ਇਕਬਾਲ ਸਿੰਘ ਐਮ.ਡੀ. ਮਾਰਕਫੈਡ, ਐਡੀਸ਼ਨਲ ਡਾਇਰੈਕਟਰ ਫੂਡ ਸਪਲਾਈ ਸ੍ਰੀ ਐਚ.ਐਸ. ਸਿੱਧੂ, ਏ.ਐਮ.ਡੀ. ਪਨਗ੍ਰੇਨ ਸ੍ਰੀ ਐਨ.ਐਸ. ਮੁਲਤਾਨੀ, ਏ.ਡੀ.ਸੀ. ਸ: ਕੁਲਜੀਤ ਪਾਲ ਸਿੰਘ ਮਾਹੀ, ਐਸ.ਡੀ.ਐਮ. ਸ: ਬਿਕਰਮਜੀਤ ਸ਼ੇਰਗਿੱਲ ਅਤੇ ਡਾ: ਮਨਦੀਪ ਕੌਰ, , ਡੀ.ਐਫ.ਐਸ.ਸੀ. ਮੈਡਮ ਗੀਤਾ ਬਿਸੰਭ ਆਦਿ ਵੀ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*