ਸਰਵ ਉੱਤਮ ਯੁਵਾ ਕਲੱਬ ਜਿਲਾ ਪੁਰਸਕਾਰ ਵਾਸਤੇ ਅਰਜੀਆਂ 15 ਅਕਤੂਬਰ ਤੱਕ : ਬੇਦੀ
Templates by BIGtheme NET

ਸਰਵ ਉੱਤਮ ਯੁਵਾ ਕਲੱਬ ਜਿਲਾ ਪੁਰਸਕਾਰ ਵਾਸਤੇ ਅਰਜੀਆਂ 15 ਅਕਤੂਬਰ ਤੱਕ : ਬੇਦੀ

Must Share With Your Friends...!

ਸ੍ਰੀ ਮੁਕਤਸਰ ਸਾਹਿਬ, ਨਹਿਰੂ ਯੁਵਾ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਈ ਮੀਟਿੰਗ ਦੌਰਾਨ ਜਿਲਾ ਯੂਥ ਕੋਆਰਡੀਨੇਟਰ  ਸ. ਸਰਬਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ  ਕਿ ਨਹਿਰੂ ਯੁਵਾ ਕੇਂਦਰ ਨਾਲ ਸਬੰਧਤ  ਯੁਵਾ ਕਲੱਬਾਂ ਵਿਚੋਂ ਉਸ ਕਲੱਬ ਨੂੰ ਜੋ  ਕਲੱਬ ਬੀਤੇ  ਸਾਲ ਦੌਰਾਨ ਬਹੁਤ ਵਧੀਆ  ਕੰਮ  ਆਪਣੇ  ਖੇਤਰ  ਵਿੱਚ ਕਰਦੀ  ਹੈ ਨੂੰ ਹਰ ਸਾਲ ਸਰਵ ਉੱਤਮ ਯੁਵਾ ਕਲੱਬ ਜਿਲਾ ਪੁਰਸਕਾਰ  ਦਿੱਤਾ ਜਾਂਦਾ ਹੈ।  ਜਿਸ ਦੇ ਨਾਲ 25  ਹਜਾਰ ਰੁਪੈ ਦੀ ਨਗਦ ਰਾਸ਼ੀ ਵੀ ਦਿੱਤੀ ਜਾਂਦੀ ਹੈ। ਉਹਨਾ  ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਬਣੀ  ਚੋਣ ਕਮੇਟੀ ਵੱਲੋਂ  ਸਰਵ ਉੱਤਮ ਕਲੱਬ ਚੁਣਿਆਂ ਜਾਂਦਾ ਹੈ। ਇਸ  ਪੁਰਸਕਾਰ ਵਾਸਤੇ ਉਹਨਾਂ  ਨਹਿਰੂ ਯੁਵਾ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਨਾਲ ਮਾਨਤਾ ਪ੍ਰਾਪਤ ਕਲੱਬਾਂ ਨੂੰ ਅਰਜੀਆਂ ਭੇਜਣ ਦੀ ਅਪੀਲ ਕੀਤੀ ਹੈ। ਉਹਨਾ ਕਿਹਾ ਕਿ ਇਸ ਸਬੰਧੀ ਅਰਜੀ ਫਾਰਮ ਨਹਿਰੂ ਯੁਵਾ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਤੋਂ ਪ੍ਰਾਪਤ ਕੀਤੇ  ਜਾ ਸਕਦੇ  ਹਨ ਜਿਸ ਨਾਲ ਸਬੰਧਤ ਕਲੱਬ ਨੂੰ 1  ਅਪ੍ਰੈਲ 2014  ਤੋਂ ਲੈ ਕੇ 31 ਮਾਰਚ  2015  ਤੱਕ ਦੀਆਂ ਕਲੱਬ ਵੱਲੋਂ ਕੀਤੀਆਂ ਗਤੀਵਿਧੀਆਂ  ਸਬੰਧੀ ਦਸਤਾਵੇਜ ਅਰਜੀਆਂ ਦੇ ਨਾਲ ਜਮਾ ਕਰਵਾਉਣੇ ਹੋਣਗੇ। ਪੁਰਸਕਾਰ ਵਿਜੇਤਾ ਕਲੱਬ ਨੂੰ ਡਿਪਟੀ ਕਮਿਸ਼ਨਰ ਵੱਲੋਂ ਸਰਟੀਫਿਕੇਟ ਅਤੇ  ਰਾਸ਼ੀ ਦਾ ਚੈਕ ਅਦਾ ਕੀਤਾ ਜਾਵੇਗਾ। ਪੁਰਸਕਾਰ ਵਾਸਤੇ ਅਰਜੀਆਂ 15  ਅਕਤੂਬਰ ਤੱਕ ਨਹਿਰੂ ਯੁਵਾ ਕੇਂਦਰ ਵਿਖੇ ਜਮਾ ਕਰਵਾਈਆਂ   ਜਾ ਸਕਣਗੀਆਂ। ਇਸ ਮੌਕੇ ਲਖਵੀਰ ਸਿੰਘ ਜਿਲਾ ਪ੍ਰਾਜੈਕਟ  ਅਫਸਰ, ਸ. ਮਨਜੀਤ ਸਿੰਘ ਭੁੱਲਰ ਲੇਖਾਕਾਰ , ਐਨ ਵਾਈ ਸੀ ਮਨਪ੍ਰੀਤ  ਸਿੰਘ, ਸੁਖਜੀਤ ਸਿੰਘ, ਗੁਰਜੰਟ ਸਿੰਘ ਆਦਿ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*