ਸਾਬਕਾਂ ਫੌਜੀਆਂ ਅਤੇ ਉਹਨਾਂ ਦੇ ਆਸ਼ਿਰਤਾਂ ਲਈ ਸ਼ਾਰਟ ਟਰਮ ਅਤੇ ਰੈਗੂਲਰ ਕੰਪਿਊਟਰ ਕੋਰਸ ਸ਼ੁਰੂ
Templates by BIGtheme NET

ਸਾਬਕਾਂ ਫੌਜੀਆਂ ਅਤੇ ਉਹਨਾਂ ਦੇ ਆਸ਼ਿਰਤਾਂ ਲਈ ਸ਼ਾਰਟ ਟਰਮ ਅਤੇ ਰੈਗੂਲਰ ਕੰਪਿਊਟਰ ਕੋਰਸ ਸ਼ੁਰੂ

Must Share With Your Friends...!
ਸ੍ਰੀ ਮੁਕਤਸਰ ਸਾਹਿਬ  : ਸੈਨਿਕ ਵੋਕੇਸ਼ਨਲ ਟਰੇਨਿੰਗ ਸੈਂਟਰ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਾਰਟ ਟਰਮ ਅਤੇ ਰੈਗੂਲਰ ਕੰਪਿਊਟਰ ਕੋਰਸ ਚੱਲ ਰਹੇ ਹਨ, ਜਿਸਦਾ ਮੁੱਖ ਮੰਤਵ ਸਾਬਕਾ ਫੌਜੀਆਂ ਅਤੇ ਉਹਨਾਂ ਦੇ ਆਸ਼ਰਿਤਾਂ ਨੂੰ ਚੰਗੇ ਦਰਜੇ ਦੀ ਕੰਪਿਊਟਰ ਸਿੱਖਿਆ ਵਾਜਬ ਫੀਸਾਂ ਤੇ ਮੁਹੱਈਆ ਕਰਵਾਉਣਾ ਹੈ। ਇਹ ਜਾਣਕਾਰੀ ਕਮਾਂਡਰ ਰਿਟਾ. ਬਲਜਿੰਦਰ ਵਿਰਕ ਜਿਲਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਸ੍ਰੀ ਮੁਕਤਸਰ ਸਾਹਿਬ ਨੇ ਦਿੱਤੀ। ਉਹਨਾਂ ਦੱਸਿਆਂ ਕਿ ਸਾਬਕਾ ਫੌਜੀਆਂ ਜਦੋ ਫੌਜ ਤੋਂ ਬਾਅਦ ਦੂਜੀਆਂ ਨੌਕਰੀਆਂ ਲਈ ਜਾਂਦੇ ਹਨ ਤਾਂ ਕੰਪਿਊਟਰ ਸਿੱਖਿਆ ਦੀ ਘਾਟ ਕਾਰਨ ਉਹਨਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਦਾ ਹੈ , ਇਸ ਸਮੱਸਿਆਂ ਨੂੰ ਖਤਮ ਕਰਨ ਲਈ ਸਾਬਕਾਂ ਫੌਜੀਆਂ ਅਤੇ ਉਹਨਾਂ ਦੇ ਆਸ਼ਰਿਤਾਂ ਨੂੰ ਬੇਸਿਕ ਕੰਪਿਊਟਰ ਸਿੱਖਿਆ ਤਿੰਨ-ਚਾਰ ਮਹੀਨਿਆਂ ਦੀ ਦਿੱਤੀ ਜਾਂਦੀ ਹੈ ਅਤੇ ਰੈਗੂਲਰ ਕੰਪਿਊਟਰ ਕੋਰਸ ਇੰਦਰ ਕੁਮਾਰ ਗੁਜਰਾਲ ਪੰਜਾਬ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਬੀ.ਐਸ.ਆਈ.ਟੀ. ਅਤੇ ਐਮ.ਐਸ.ਆਈ.ਟੀ ਵੀ ਇਸ ਸੈਸ਼ਨ ਤੋਂ ਸੁਰੂ ਹਨ।  ਉਹਨਾਂ ਅੱਗੇ ਦੱਸਿਆਂ ਕਿ ਸ਼ਾਰਟ ਟਰਮ ਕੰਪਿਊਟਰ ਕੋਰਸ  ਪੂਰਾ ਹੋਣ ਤੇ ਆਈ.ਐਸ.ਓ ਦਾ 120 ਘੰਟਿਆ ਦਾ ਸਰਟੀਫਿਕੇਟ ਸਿੱਖਿਆਰਥੀ ਨੂੰ ਦਿੱਤਾ ਜਾਵੇਗਾ। ਇਹ ਕੋਰਸ ਜਨਰਲ ਸ੍ਰੇਣੀ ਦੇ ਵਿਦਿਆਰਥੀਆਂ ਲਈ ਵੀ ਉਪਲਬੱਧ ਹੈ। ਪਛੜੀਆਂ ਸ੍ਰੇਣੀਆਂ ਦੇ ਵਿਦਿਆਰਥੀਆਂ ਨੂੰ ਫੀਸਾਂ ਵਿੱਚ ਛੋਟ ਦਿੱਤੀ ਜਾਵੇਗੀ। ਉਹਨਾਂ ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਸਾਬਕਾਂ ਫੌਜੀਆਂ ਅਤੇ ਉਹਨਾਂ ਦੇ ਆਸ਼ਰਿਤਾਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਜਰੂਰ ਉਠਾਉਣ ਅਤੇ ਵਧੇਰੇ ਜਾਣਕਾਰੀ ਲਈ  94176-16601, 01633-24071 ਤੇ ਸੰਪਰਕ ਕੀਤਾ ਜਾ ਸਕਦਾ ਹੈ।
Must Share With Your Friends...!

Comments

comments

Leave a Reply

Your email address will not be published. Required fields are marked *

*