ਸਿਹਤ ਵਿਭਾਗ ਵੱਲੋਂ ਪਟਾਖਿਆਂ ਤੋਂ ਰਹਿਤ ਦਿਵਾਲੀ ਮਨਾਉਣ ਦੀ ਅਪੀਲ
Templates by BIGtheme NET

ਸਿਹਤ ਵਿਭਾਗ ਵੱਲੋਂ ਪਟਾਖਿਆਂ ਤੋਂ ਰਹਿਤ ਦਿਵਾਲੀ ਮਨਾਉਣ ਦੀ ਅਪੀਲ

Must Share With Your Friends...!
 ਦੀਵਾਲੀ ਦੇ ਤਿਓਹਾਰ ਨੂੰ ਮੁੱਖ ਰੱਖਦੇ ਹੋਏ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਡਾ: ਜਗਜੀਵਨ ਲਾਲ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਸਮੂਹ ਜ਼ਿਲਾ ਨਿਵਾਸੀਆਂ ਨੂੰ ਪਟਾਖਿਆਂ ਤੋਂ ਰਹਿਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਹੈ। ਉਨਾਂ ਨੇ ਕਿਹਾ ਕਿ ਪਟਾਖੇ ਚਲਾਉਣ ਨਾਲ ਜਿੱਥੇ ਕੋਈ ਹਾਦਸਾ ਵਾਪਰਨ ਦਾ ਡਰ ਰਹਿੰਦਾ ਹੈ ਉੱਥੇ ਇਸ ਨਾਲ ਵਾਤਾਵਰਨ ਗੰਧਲਾ ਹੁੰੰਦਾ ਹੈ ਅਤੇ ਅਵਾਜ਼ ਪ੍ਰਦੂਸ਼ਨ ਕਾਰਨ ਵੀ ਲੋਕਾਂ ਨੂੰ ਪ੍ਰੇਸਾਨੀ ਹੁੁੰਦੀ ਹੈ। ਉਨਾਂ ਕਿਹਾ ਕਿ ਇਸ ਨਾਲ ਦਮੇ ਵਰਗੀਆਂ ਬਿਮਾਰੀਆਂ ਦੇ ਪੀੜਤ ਲੋਕਾਂ ਲਈ ਸਾਹ ਲੈਣਾ ਵੀ ਮੁਸਕਿਲ ਹੋ ਜਾਂਦਾ ਹੈ।
20151104022227
ਇਸੇ ਤਰਾਂ ਉਨਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਪ੍ਰੇਰਿਤ ਕਰਨ ਕਿ ਉਹ ਘੱਟ ਤੋਂ ਘੱਟ ਪਟਾਖੇ ਚਲਾਉਣ। ਉਨਾਂ ਨੇ ਕਿਹਾ ਕਿ ਬੱਚੇ ਵੱਡੇ ਪਰਿਵਾਰਕ ਮੈਂਬਰਾਂ ਦੀ ਹਾਜਰੀ ਵਿਚ ਹੀ ਪਟਾਖੇ ਚਲਾਉਣ ਅਤੇ ਪਟਾਖੇ ਹੱਥ ਵਿਚ ਫੜ ਕੇ ਨਾ ਚਲਾਏ ਜਾਣ ਅਤੇ ਅਣਚੱਲੇ ਪਟਾਖਿਆਂ ਨੂੰ ਫਿਰ ਤੋਂ ਚਲਾਉਣ ਦੀ ਕੋਸ਼ਿਸ ਨਾ ਕਰੋ। ਪਟਾਖੇ ਚਲਾਉਣ ਸਮੇਂ ਰੇਸਮੀ ਅਤੇ ਢਿੱਲੇ ਕੱਪੜੇ ਨਾ ਪਾਏ ਜਾਣ ਅਤੇ ਕੇਵਲ ਸੂਤੀ ਕੱਪੜੇ ਹੀ ਪਾਏ ਜਾਣ। ਜੇਕਰ ਪਟਾਖੇ ਚਲਾਉਂਦੇ ਸਮੇਂ ਅੱਖ ਤੇ ਸੱਟ ਲੱਗ ਜਾਵੇ ਤਾਂ ਅੱਖ ਨੂੰ ਨਾ ਮਲੋ ਤੇ ਜਲਦ ਤੋਂ ਜਲਦ ਅੱਖਾਂ ਦੇ ਡਾਕਟਰ ਨੂੰ ਵਿਖਾਓ। ਉਨਾਂ ਨੇ ਕਿਹਾ ਕਿ ਪਟਾਖਿਆਂ ਦੀ ਜਿਆਦਾ ਵਰਤੋਂ ਕਰਨ ਨਾਲ ਸਾਹ ਅਤੇ ਅੱਖਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਸੇ ਤਰਾਂ ਉਨਾਂ ਨੇ ਮਿਲਾਵਟੀ ਖਾਣਪੀਣ ਵਾਲੀਆਂ ਵਸਤਾਂ ਤੋਂ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਲੋਕ ਘਰਾਂ ਵਿਚ ਤਿਆਰ ਵਸਤਾਂ ਦਾ ਸੇਵਨ ਕਰਨ ਨੂੰ ਪਹਿਲ ਦੇਣ।
Must Share With Your Friends...!

Comments

comments

Leave a Reply

Your email address will not be published. Required fields are marked *

*