ਸੇਮ ਪ੍ਰਭਾਵਿਤ ਰਕਬੇ ਨੂੰ ਆਬਾਦ ਕਰਨ ਵਿੱਚ ਸਫ਼ਲ ਹੋਇਆ ਖੇਤੀਬਾੜੀ ਵਿਭਾਗ
Templates by BIGtheme NET

ਸੇਮ ਪ੍ਰਭਾਵਿਤ ਰਕਬੇ ਨੂੰ ਆਬਾਦ ਕਰਨ ਵਿੱਚ ਸਫ਼ਲ ਹੋਇਆ ਖੇਤੀਬਾੜੀ ਵਿਭਾਗ

Must Share With Your Friends...!

ਲੰਬੀ, ਸ਼੍ਰੀ ਮੁਕਤਸਰ ਸਾਹਿਬ, ਖੇਤੀਬਾੜੀ ਵਿਭਾਗ ਵੱਲੋਂ ਪਿਛਲੇ ਸਾਲ ਸੇਮ ਦੀ ਮਾਰ ਝੱਲ ਰਹੇ ਮਲੋਟ ਬਲਾਕ ਦੇ ਪਿੰਡ ਰੱਤਾ ਖੇੜਾ ਵਿਖੇ ਤਹਿ ਤੋੜ ਹਲ ਨਾਲ ਖੇਤਾਂ ਦੀ ਡੂੰਘੀ ਵਹਾਈ ਕਰਵਾਈ ਗਈ ਸੀ ਜਿਸ ਦੇ ਸਾਰਥਿਕ ਨਤੀਜਿਆਂ ਤੋ ਬਾਅਦ ਇਸ ਵਾਰ ਵਿਭਾਗ ਵੱਲੋ ਪਿੰਡ ਮਾਨ ਬਲਾਕ ਲੰਬੀ ਵਿਖੇ ਸੇਮ ਪ੍ਰਭਾਵਿਤ ਜ਼ਮੀਨ ਦੀ ਤਹਿ ਤੋੜ ਹਲ ਨਾਲ ਡੂੰਘੀ ਵਹਾਈ ਕਰਵਾਈ ਜਾ ਰਹੀ ਹੈ। ਡੂੰਘੀ ਵਹਾਈ ਕਰਵਾਉਣ ਨਾਲ ਮਾੜੇ ਕਿਸਮ ਦੇ ਲੂਣੇ ਤੇ ਖਾਰੇ ਤੱਤ ਪਾਣੀ ਨਾਲ ਘੁਲ ਕੇ ਬਹੁਤ ਥੱਲੇ ਚਲੇ ਜਾਂਦੇ ਹਨ ਇਸ ਨਾਲ ਜ਼ਮੀਨ ਦੀ ਉਪਰਲੀ ਤਹਿ ਬਿਜਾਈ ਲਈ ਉਪਜਾਉ ਬਣ ਜਾਂਦੀ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸਬ ਸਾਇਲਰ ਚਲਾਉਣ ਨਾਲ ਫ਼ਸਲਾਂ ਦੀ ਉੱਗਣ ਸ਼ਕਤੀ ਤੇ ਬਹੁਤ ਚੰਗਾ ਪ੍ਰਭਾਵ ਪੈਦਾ ਹੈ। ਜਿਸ ਨਾਲ ਫ਼ਸਲਾਂ ਦੇ ਝਾੜ ਵਿਚ ਚੰਗਾ ਇਜ਼ਾਫਾ ਹੁੰਦਾ ਹੈ। ਜ਼ਿਲ੍ਹੇ ਦੇ ਸਹਾਇਕ ਖੇਤੀਬਾੜੀ ਇੰਜੀਨੀਅਰ ਸ਼੍ਰੀ ਅਭੈਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਬ ਸਾਇਲਰ ਨਾਲ ਤਕਰੀਬਨ ਡੇਢ ਤੋ ਦੋ ਫੁੱਟ ਤੱਕ ਡੂੰਘੀ ਵਹਾਈ ਕਰਵਾਈ ਜਾ ਸਕਦੀ ਹੈ। ਜਿਸ ਨਾਲ ਜ਼ਮੀਨ ਦੀ ਸਖ਼ਤ ਤਹਿ ਟੁਟਣ ਨਾਲ ਪਾਣੀ ਅਸਾਨੀ ਨਾਲ ਹੇਠਾਂ ਜ਼ੀਰ ਜਾਂਦਾ ਹੈ ਅਤੇ ਜ਼ਮੀਨ ਵਾਹੀਯੋਗ ਬਣ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਮਾਨ ਵਿਚ ਹੁਣ ਤੱਕ 220 ਏਕੜ ਰਕਬੇ ਵਿਚ ਡੂੰਘੀ ਵਹਾਈ ਕਰਵਾਈ ਜਾ ਚੁੱਕੀ ਹੈ। ਖੇਤਾਂ ਦਾ ਨਿਰੀਖ਼ਣ ਕਰਨ ਸਮੇਂ ਸ਼੍ਰੀ ਅਭੈਜੀਤ ਸਿੰਘ ਧਾਲੀਵਾਲ ਸਹਾਇਕ ਖੇਤੀਬਾੜੀ ਇੰਜੀਨੀਅਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਨਾਲ ਸ਼੍ਰੀ ਜਲੌਰ ਸਿੰਘ ਬਲਾਕ ਖੇਤੀਬਾੜੀ ਅਫ਼ਸਰ, ਲੰਬੀ ਅਤੇ ਸ਼੍ਰੀ ਸਤਵਿੰਦਰ ਸਿੰਘ ਟੈਕਨੀਸ਼ੀਅਨ ਵੀ ਹਾਜ਼ਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*