ਸ੍ਰੀ ਮੁਕਤਸਰ ਸਾਹਿਬ ਜਿਲੇ ਦੀਆ ਮੰਡੀਆਂ ਵਿੱਚ ਬਾਸਮਤੀ 1121 ਦੀ ਆਮਦ ਸੁਰੂ।
Templates by BIGtheme NET

ਸ੍ਰੀ ਮੁਕਤਸਰ ਸਾਹਿਬ ਜਿਲੇ ਦੀਆ ਮੰਡੀਆਂ ਵਿੱਚ ਬਾਸਮਤੀ 1121 ਦੀ ਆਮਦ ਸੁਰੂ।

Must Share With Your Friends...!

ਅੱਜ ਤੱਕ 100 ਮੀਟਰਕ ਟਨ ਹੋਈ ਬਾਸਮਤੀ ਦੀ ਖਰੀਦ :- ਕੁਲਬੀਰ ਮੱਤਾ।
ਬਾਸਮਤੀ ਤੇ ਮਾਰਕਿਟ ਫੀਸ ਲੱਗਣ ਨਾਲ ਜਿਲੇ ਵਿੱਚ 20 ਕਰੋੜ ਦਾ ਵਾਧੂ ਮਾਲੀਆ ਇਕੱਠਾ ਹੋਣ ਦੀ ਸੰਭਾਵਨਾ ।
ਸ਼੍ਰੀ ਮੁਕਤਸਰ ਸਾਹਿਬ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀਆ ਮੰਡੀਆਂ ਵਿੱਚ ਬਾਸਮਤੀ 1121 ਦੀ ਆਮਦ ਸੁਰੂ ਹੋ ਗਈ ਹੈ। ਅੱਜ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੁਲਬੀਰ ਸਿੰਘ ਮੱਤਾ ਜ਼ਿਲਾ ਮੰਡੀ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀਆ ਮੰਡੀਆ ਵਿੱਚ ਅੱਜ ਤੱਕ 100 ਮੀਟਰਕ ਟਨ ਬਾਸਮਤੀ 1121 ਦੀ ਖ੍ਰੀਦ ਪ੍ਰਾਈਵੇਟ ਮਿੱਲਰਾਂ ਵੱਲੋ ਕੀਤੀ ਗਈ ਹੈ ਅਤੇ ਆਉਂਦੇ ਕੁਝ ਦਿਨਾਂ ਵਿੱਚ ਬਾਸਮਤੀ 1121 ਤੇਜ ਰਫਤਾਰ ਨਾਲ ਮੰਡੀਆ ਵਿੱਚ ਆਉਣੀ ਸੁਰੂ ਹੋ ਜਾਵੇਗੀ। ਜਿਲਾ ਮੰਡੀ ਅਧਿਕਾਰੀ ਮੱਤਾ ਨੇ ਦੱਸਿਆ ਕਿ ਬਾਸਮਤੀ 1121 ਪ੍ਰਾਈਵੇਟ ਖ੍ਰੀਦਦਾਰਾ ਵੱਲੋਂ 1700 ਤੋ 1855 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ੍ਰੀਦੀ ਗਈ ਹੈ। ਸ: ਮੱਤਾ ਨੇ ਦੱਸਿਆ ਕਿ ਪਿਛਲੀ ਵਾਰ 351000 ਮੀਟਰਕ ਟਨ ਬਾਸਮਤੀ ਦੀ ਆਮਦ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਹੋਈ ਸੀ। ਉਹਨਾਂ ਦੱਸਿਆ ਕਿ ਪਹਿਲਾ ਬਾਸਮਤੀ ਤੇ ਮਾਰਕਿਟ ਫੀਸ ਅਤੇ ਦਿਹਾਤੀ ਵਿਕਾਸ ਫੰਡ ਨਹੀਂ ਸੀ ਪਰ ਇਸ ਸਾਲ ਸਰਕਾਰ ਵੱਲੋ ਮਾਰਕਿਟ ਫੀਸ ਅਤੇ ਦਿਹਾਤੀ ਵਿਕਾਸ ਫੰਡ ਲਗਾਉਣ ਨਾਲ ਜ਼ਿਲੇ ਦੀਆਂ ਚਾਰ ਮਾਰਕਿਟ ਕਮੇਟੀਆਂ ਨੂੰ ਲਗਭਗ 20 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਣ ਦੀ ਸੰਭਾਵਨਾ ਹੈੇ । ਉਨਾਂ ਦੱਸਿਆ ਕਿ ਮਾਰਕਿਟ ਕਮੇਟੀਆਂ ਵੱਲੋਂ ਇਸ ਵਸੂਲੀ ਵਿਚੋਂ ਇਕ ਮੁੱਖ ਹਿੱਸਾ ਇਲਾਕੇ ਦੀਆਂ ਪੇਂਡੂ ਸੜਕਾਂ ਦੇ ਨਿਰਮਾਣ, ਮੁਰਮੰਤ ਅਤੇ ਦਿਹਾਤੀ ਖਰੀਦ ਕੇਂਦਰਾਂ ਦੇ ਨਿਰਮਾਣ ਤੇ ਖਰਚ ਕੀਤਾ ਜਾਵੇਗਾ।

Must Share With Your Friends...!

Comments

comments

Leave a Reply

Your email address will not be published. Required fields are marked *

*