ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿੱਚ 2 ਫਰਵਰੀ ਤੋ. ਸ਼ੁਰੂ ਹੋਣਗੇ ਵੱਖ ਵੱਖ ਖੇਡਾਂ ਦੇ ਟਰਾਇਲ ਸ਼ੁਰੂ
Templates by BIGtheme NET

ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿੱਚ 2 ਫਰਵਰੀ ਤੋ. ਸ਼ੁਰੂ ਹੋਣਗੇ ਵੱਖ ਵੱਖ ਖੇਡਾਂ ਦੇ ਟਰਾਇਲ ਸ਼ੁਰੂ

Must Share With Your Friends...!
ਸ੍ਰੀ ਮੁਕਤਸਰ ਸਾਹਿਬ,ਖੇਡ ਵਿਭਾਗ ਪੰਜਾਬ ਵੱਲੋ ਸਹੀਦ -ਏ-ਆਜਮ ਭਗਤ ਸਿੰਘ ਪੰਜਾਬ ਖੇਡਾਂ ਮੈਨ ਅਤੇ ਵੂਮੈਨ (ਅੰਡਰ 25 ਸਾਲ) ਜੋ ਕਿ ਮਿਤੀ 14-02-2016 ਤੋ 19-02-2016 ਤੱਕ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਇਨਾਂ ਖੇਡਾਂ ਵਿੱਚ ਜੇਤੂ ਖਿਡਾਰੀ/ਖਿਡਾਰਨਾਂ ਨੂੰ 3:00 ਕਰੋੜ ਰੁਪਏ ਦੀ ਰਾਸੀ ਇਨਾਮ ਵਜੋ ਦਿੱਤੀ ਜਾਵੇਗੀ। ਇਸ ਸਬੰਧੀ ਜਿਲਾ ਸ੍ਰੀ ਮੁਕਤਸਰ ਸਾਹਿਬ ਵੱਲੋ ਭਾਗ ਲੈਣ ਵਾਲੀਆਂ ਟੀਮਾਂ ਦੀ ਚੋਣ ਟ੍ਰਾਈਲ ਲੈ ਕੇ ਕੀਤੀ ਜਾਵੇਗੀ।
               ਜਿਲਾ ਖੇਡ ਅਫਸਰ ਸ੍ਰੀ ਸੁਨੀਲ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਇਨਾਂ ਗੇਮਾਂ ਵਿੱਚ ਭਾਗ ਲਈ ਲਈ ਖਿਡਾਰੀ ਦੀ ਜਨਮ 01-01-1990 ਤੋ ਬਾਅਦ ਦਾ ਹੋਣਾ ਚਾਹੀਦਾ ਹੈ ਅਤੇ ਟ੍ਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ/ਖਿਡਾਰਨਾਂ ਆਪਣੀ ਉਮਰ ਦੇ ਸਬੂਤ ਵਜੋ ਸਬੂਤ ਨਾਲ ਲੈਕੇ ਆਉਣਗੇ। ਗੇਮਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ/ਖਿਡਾਰਨਾਂ ਜਾਂ ਤਾਂ ਇਸ ਜਿਲੇ ਵਿੱਚ ਨੌਕਰੀ ਕਰਦੇ ਹੋਣ,ਪੜਦੇ ਹੋਣ, ਇਸ ਜਿਲੇ ਦੇ ਪੱਕੇ ਵਸਨੀਕ ਹੋਣ ਜਾਂ ਰਾਸਟਰੀ ਖੇਡਾਂ ਵਿੱਚ ਪੰਜਾਬ ਰਾਜ ਦੀ ਪ੍ਰਤੀਨਿਧਤਾ ਕਰਦੇ ਹੋਣ ਭਾਗ ਲੈ ਸਕਦੇ ਹਨ। ਇਸ ਮੀਟਿੰਗ ਵਿੱਚ ਵੱਖ-ਵੱਖ ਗੇਮਾਂ ਦੇ ਟ੍ਰਾਇਲ ਰੱਖਣ ਦਾ ਫੈਸਲਾ ਲਿਆ ਗਿਆ ਜਿਨਾ ਦਾ ਸਡਿਊਲ ਹੇਠ ਲਿਖੇ ਅਨੁਸਾਰ ਹੈ।  ਉਹਨਾਂ
            ਐਥਲੈਟਿਕਸ- ਕੇਵਲ ਵੁਮੈਨ 2 ਫਰਵਰੀ 2016 ਸਵੇਰੇ 10:00 ਵਜੇ ਮਲਟੀਪਰਪਜ ਸਪੋਰਟਸ ਸਟੇਡੀਅਮ ਪਿੰਡ ਬਾਦਲ                    ਅਤੇ ਪੁਰਸ ਮੈਨ 3 ਫਰਵਰੀ -2016 ਸਵੇਰੇ 10:00 ਵਜੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ।
          ਆਰਚਰੀ ਪੁਰਸ ਅਤੇ ਮਹਿਲਾ 2 ਫਰਵਰੀ 2016 ਸਵੇਰੇ 10:00 ਵਜੇ ਡੇਰਾ ਭਾਈ ਮਸਤਾਨ ਸੀ: ਸੈ: ਸਕੂਲ ਸ੍ਰੀ ਮੁਕਤਸਰ ਸਾਹਿਬ
           ਬਾਸਕਿਟਬਾਲ ਪੁਰਸ ਅਤੇ ਮਹਿਲਾ 2 ਫਰਵਰੀ 2016 ਸਵੇਰੇ 10: 00 ਵਜੇ ਬਾਬਾ ਗੰਗਾ ਰਾਮ ਸਟੇਡੀਅਮ ਗਿੱਦੜਬਾਹਾ।
         ਬਾਕਸਿੰਗ- ਪੁਰਸ ਅਤੇ ਮਹਿਲਾ 2 ਫਰਵਰੀ 2016 ਸਵੇਰੇ 10:00 ਵਜੇ ਡੇਰਾ ਭਾਈ ਮਸਤਾਨ ਸੀ: ਸੈ: ਸਕੂਲ ਸ੍ਰੀ ਮੁਕਤਸਰ ਸਾਹਿਬ
          ਫੁੱਟਬਾਲ- ਪੁਰਸ ਅਤੇ ਮਹਿਲਾ 2 ਫਰਵਰੀ 2016 ਨੂੰ ਸਵੇਰੇ 10: 00 ਵਜੇਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ।
          ਹਾਕੀ – ਕੇਵਲ  ਮਹਿਲਾ 2 ਫਰਵਰੀ 2016 ਨੂੰ ਸਵੇਰੇ 10:00 ਵਜੇ ਮਲਟੀਪਰਪਜ ਸਪੋਰਟਸ ਸਟੇਡੀਅਮ ਪਿੰਡ ਬਾਦਲ   ਪੁਰਸ  ਫਰਵਰੀ 2016 ਨੂੰ ਸਵੇਰੇ 10:00 ਵਜੇ ਡੇਰਾ ਭਾਈ ਮਸਤਾਨ ਸੀ: ਸੈ: ਸਕੂਲ ਸ੍ਰੀ ਮੁਕਤਸਰ ਸਾਹਿਬ
          ਹੈਂਡਬਾਲ- ਪੁਰਸ ਅਤੇ ਮਹਿਲਾ 2 ਫਰਵਰੀ 2016 ਨੂੰ ਸਵੇਰੇ 10:00 ਵਜੇ ਸਰਕਾਰੀ ਸੀ: ਸੈ: ਸਕੂਲ ਲੜਕੇ ਮਲੋਟ।
           ਕਬੱਡੀ(ਨੈਸਨਲ ਅਤੇ ਸਰਕਲ)- ਪੁਰਸ ਅਤੇ ਮਹਿਲਾ ਮਿਤੀ 01 ਫਰਵਰੀ 2016 ਨੂੰ ਸਵੇਰੇ 10:00 ਵਜੇ ਖੇਡ ਸਟੇਡੀਅਮ ਪਿੰਡ ਗੁਰੂਸਰ। ਕਬੱਡੀ ਨੈਸਨਲ ਵਿੱਚ ਮੈਨ ਵੇਟ 80 ਕਿਲੋ ਅਤੇ ਵੁਮੈਨ ਕਬੱਡੀ ਨੈਸਨਲ ਲਈ ਵੇਟ 70 ਕਿਲੋ।
           ਵੇਟ ਲਿਫਟਿੰਗ- ਪੁਰਸ ਅਤੇ ਮਹਿਲਾ 2 ਫਰਵਰੀ 2016 ਨੂੰ ਸਵੇਰੇ 10:00 ਵਜੇ ਸਰਕਾਰੀ ਸੀ: ਸੈ: ਸਕੂਲ ਪਿੰਡ ਚੰਨੂੰ।
ਕੁਸਤੀ- ਪੁਰਸ ਅਤੇ ਮਹਿਲਾ 2 ਫਰਵਰੀ 2016 ਸਵੇਰੇ 10: 00 ਵਜੇ ਬਾਬਾ ਗੰਗਾ ਰਾਮ ਸਟੇਡੀਅਮ ਗਿੱਦੜਬਾਹਾ।
       ਵਾਲੀਬਾਲ- ਪੁਰਸ ਅਤੇ ਮਹਿਲਾ 2 ਫਰਵਰੀ 2016 ਨੂੰ ਸਵੇਰੇ 10: 00 ਵਜੇਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ।
     ਖੋਹ-ਖੋਹ- ਪੁਰਸ ਅਤੇ ਮਹਿਲਾ 2 ਫਰਵਰੀ 2016 ਨੂੰ ਸਵੇਰੇ 12: 00 ਵਜੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ।
    ਰੱਸਾ ਕੱਸੀ- ਪੁਰਸ ਅਤੇ ਮਹਿਲਾ 2 ਫਰਵਰੀ 2016 ਨੂੰ ਸਵੇਰੇ 10: 00 ਵਜੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ।
ਬੈਡਮਿੰਟਨ- ਪੁਰਸ ਅਤੇ ਮਹਿਲਾ 2 ਫਰਵਰੀ 2016 ਨੂੰ ਸਵੇਰੇ 10:00 ਵਜੇ ਰੈੱਡ ਕਰਾਸ ਭਵਨ ਸ੍ਰੀ ਮੁਕਤਸਰ
ਸਾਹਿਬ।
ਟੇਬਿਲ ਟੈਨਿਸ- ਪੁਰਸ ਅਤੇ ਮਹਿਲਾ 4 ਫਰਵਰੀ 2016 ਨੂੰ ਸਵੇਰੇ 10:00 ਵਜੇ ਡੀ.ਏ.ਵੀ ਪਬਲਿਕ ਸਕੂਲ ਸ੍ਰੀ ਮੁਕਤਸਰ ਸਾਹਿਬ।
           ਇਸ ਮੀਟਿੰਗ ਵਿੱਚ ਸ੍ਰੀ ਸਮਸੇਰ ਸਿੰਘ ਪ੍ਰਧਾਨ ਜਿਲਾ ਫੁੱਟਬਾਲ ਐਸੋਸੀਏਸਨ ਸ੍ਰੀ ਮੁਕਤਸਰ ਸਾਹਿਬ,  ਐੱਸ.ਐੱਸ ਮਾਨ ਸੈਕਟਰੀ ਜਿਲਾ ਹਾਕੀ ਐਸੋਸੀਏਸਨ ਸ੍ਰੀ ਮੁਕਤਸਰ ਸਾਹਿਬ,ਰਾਜਬਿੰਦਰ ਸਿੰਘ ਜਨਰਲ ਸੈਕਟਰੀ ਐਥਲੈਟਿਕਸ ਸ੍ਰੀ ਮੁਕਤਸਰ ਸਾਹਿਬ, ਰਜਿੰਦਰ ਸਿੰਘ ਕਬੱਡੀ ਕੋਚ, ਇੰਦਰਜੀਤ ਸਿੰਘ ਕਬੱਡੀ ਕੋਚ, ਗੁਰਪ੍ਰੀਤ ਕੁਸਤੀ ਕੋਚ, ਜਗਸੀਰ ਪੁਰੀ ਬਾਸਕਿਟਬਾਲ ਕੋਚ, ਭੁਪਿੰਦਰ ਸਿੰਘ ਬਾਕਸਿੰਗ ਕੋਚ, ਸੁਖਵਿੰਦਰ ਸਿੰਘ ਕਬੱਡੀ ਕੋਚ,ਸ੍ਰੀ ਸੁਖਦੇਵ ਸਿੰਘ ਸੈਕਟਰੀ ਵਾਲੀਬਾਲ ਐਸੋਸੀਏਸਨ, ਅਮਰਜੀਤ ਸਿੰਘ ਕਬੱਡੀ ਕੋਚ, ਬਲਜੀਤ ਕੋਰ ਹਾਕੀ ਕੋਚ, ਲਖਬੀਰ ਕੋਰ ਸੂਟਿੰਗ ਕੋਚ, ਰਾਮ ਲਾਲ ਸੂਟਿੰਗ ਕੋਚ, ਦੀਪੀ ਰਾਣੀ ਜਿਮਨਾਸਟਿਕ ਕੋਚ, ਰਮੇਸ ਚੰਦਰ ਐਥਲੈਟਿਕਸ ਕੋਚ, ਕੰਵਲਜੀਤ ਸਿੰਘ ਹੈਡਬਾਲ ਕੋਚ, ਗੁਰਪ੍ਰੀਤ ਸਿੰਘ ਆਰਚਰੀ ਕੋਚ, ਗੁਰਪ੍ਰੀਤ ਸਿੰਘ ਹਾਕੀ ਕੋਚ ਆਦਿ ਮੈਬਰ ਮੀਟਿੰਗ ਵਿੱਚ ਹਾਜਰ ਹੋਏ।
Must Share With Your Friends...!

Comments

comments

Leave a Reply

Your email address will not be published. Required fields are marked *

*