ਸ੍ਰੀ ਮੁਕਤਸਰ ਸਾਹਿਬ ‘ਪ੍ਰਗਤੀਸ਼ੀਲ ਪੰਜਾਬ ਕੌਮੀ ਪਸ਼ੂਧੰਨ ਐਕਸਪੋ ਅਤੇ ਚੈਂਪੀਅਨਸ਼ਿੱੱਪ-2016’ ਦਾ ਬਣੇਗਾ ਗਵਾਹ
Templates by BIGtheme NET

ਸ੍ਰੀ ਮੁਕਤਸਰ ਸਾਹਿਬ ‘ਪ੍ਰਗਤੀਸ਼ੀਲ ਪੰਜਾਬ ਕੌਮੀ ਪਸ਼ੂਧੰਨ ਐਕਸਪੋ ਅਤੇ ਚੈਂਪੀਅਨਸ਼ਿੱੱਪ-2016’ ਦਾ ਬਣੇਗਾ ਗਵਾਹ

Must Share With Your Friends...!

***ਸ਼੍ਰੀ ਮੁਕਤਸਰ ਸਾਹਿਬ ਨੂੰ ਅੰਤਰ-ਰਾਸ਼ਟਰੀ ਸੈਰ-ਸਪਾਟਾ ਕੇਂਦਰ ਦੇ ਤੌਰ ਵਿਕਸਤ ਕਰਨ ਦੀ ਯੋਜਨਾ
 ****ਪਹਿਲੀ ਵਾਰ ਫੌਜੀ  ਘੌੜਸਵਾਰ ਟੀਮਾਂ ਵੀ ਕਰਨਗੀਆਂ ਵਿਸ਼ੇਸ਼ ਸ਼ੋਅ
 ****ਆਸਟ੍ਰੇਲੀਆ ਵਲੋਂ ਐਕਸਪੋ ਵਿਚ ਹਿੱਸਾ ਲੈਣ ਦੀ ਪੁਸ਼ਟੀ
ਸ਼੍ਰੀ ਮੁਕਤਸਰ ਸਾਹਿਬ:-ਹਰ ਸਾਲ ਜਨਵਰੀ ਮਹੀਨੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣ ਵਾਲੀ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਨੂੰ ਪੰਜਾਬ ਸਰਕਾਰ ਨੇ ਨਵਾਂ ਰੂਪ ਅਤੇ ਵਿਸਥਾਰ ਦੇਣ ਦਾ ਫੈਸਲਾ ਕੀਤਾ ਹੈ। ਇਸ ਵਾਰ ਇੱਥੇ 8 ਜਨਵਰੀ ਤੋਂ 12 ਜਨਵਰੀ 2016 ਤੱਕ ਹੋਣ ਵਾਲੀ “ਪ੍ਰਗਤੀਸ਼ੀਲ ਪੰਜਾਬ ਕੌਮੀ ਪਸ਼ੂਧੰਨ ਐਕਸਪੋ ਅਤੇ ਚੈਂਪੀਅਨਸ਼ਿਪ-2016” ਦੌਰਾਨ ਕੌਮਾਂਤਰੀ ਪੱਧਰੀ ਤੇ ਮਕਬੂਲ ਰਾਜਸਥਾਨ ਦੇ ਪੁਸ਼ਕਰ ਪਸ਼ੂ ਮੇਲੇ ਦੀ ਤਰਜ਼ ਤੇ ਪੰਜਾਬ ਦੇ ਵਿਰਾਸਤੀ ਅਤੇ ਖੂਬਸੂਰਤ ਰੰਗਾਂ ਦੇ ਨਾਲ ਵਿਲੱੱਖਣ  ਪੇਸ਼ਕਾਰੀਆਂ  ਕੀਤੀਆਂ ਜਾਣਗੀਆਂ ਤਾਂ ਜੋ ਅੰਤਰ-ਰਾਸ਼ਟਰੀ ਸੈਲਾਨੀਆਂ ਨੂੰ ਵੀ ਇਸ ਆਯੋਜਨ ਮੌਕੇ ਆਕਰਸ਼ਿਤ ਕੀਤਾ ਜਾ ਸਕੇ।

AAA

ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਡਾ: ਬਸੰਤ ਗਰਗ ਨੇ ਅੱਜ ਇੱਥੇ ਦਿੱਤੀ। ਉਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਇਹ ਸਾਲਾਨਾ ਆਯੋਜਨ ਖਾਸ਼ ਕਰਕੇ ਉੱਤਰੀ ਭਾਰਤ ਦੇ ਰਾਜਾਂ ਵਿਚ ਪਹਿਲਾਂ ਹੀ ਬਹੁਤ ਮਕਬੂਲ ਹੈ ਅਤੇ ਉੱਤਰੀ ਰਾਜਾਂ ਤੋਂ ਪਸ਼ੂ ਪਾਲਕ ਅਤੇ ਜਾਨਵਰ ਪ੍ਰੇਮੀ ਵੱਡੀ ਗਿਣਤੀ ਵਿਚ ਇਸ ਚੈਂਪੀਅਨਸ਼ਿਪ ਅਤੇ ਐਕਸਪੋ ਨੂੰ ਵੇਖਣ ਪੁੱਜਦੇ ਹਨ ਪਰ ਹੁਣ ਸਰਕਾਰ ਨੇ ਇਸ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਲੈ ਕੇ ਜਾਣ ਦਾ ਨਿਰਣਾ ਕੀਤਾ ਹੈ ਜਿਸ ਨਾਲ ਇਸ ਜ਼ਿਲੇ ਦੇ ਨਾਂਅ ਨੂੰ ਵਿਸਵ ਮੰਚ ਤੇ ਵੀ ਖਿਆਤੀ ਮਿਲੇਗੀ। ਉਨਾਂ ਕਿਹਾ ਕਿ ਮੇਲੇ ਵਿਚ ਪਸ਼ੂ-ਪਾਲਕਾਂ ਅਤੇ  ਲੋਕਾਂ ਦੀ ਭਾਗੀਦਾਰੀ ਨੂੰ ਪ੍ਰਫੁੱੱਲਿਤ ਕਰਨ  ਲਈ, ਹੋਰ ਸੂਬਿਆਂ ਤੋਂ ਵੀ  ਅਗਾਂਹਵਧੂ ਪਸ਼ੂ-ਪਾਲਕਾਂ ਨੂੰ ਇਸ ਖਾਸ ਮੌਕੇ ਤੇ  ਸੱਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਕੌਮੀ ਮੇਲੇ ਵਿੱੱਚ ਵੱੱਖ-ਵੱਖ ਖੇਤਰਾਂ ਦੇ ਮਾਹਿਰਾਂ ਵਲੋਂ ਪਸ਼ੂ-ਪਾਲਕ, ਮੱਛੀ-ਪਾਲਣ, ਸੂਰ-ਪਾਲਣ ਆਦਿ ਸਬੰਧੀ  ਆਧੁਨਿਕ ਪ੍ਰਚਿੱੱਲਤ ਖੋਜਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਮੇਲੇ ਵਿਚ  200 ਤੋਂ ਜਿਆਦਾ ਸਟਾਲਾਂ ਲਗਾਉਣ ਦੀ ਯੋਜਨਾ ਬਣਾਈ ਗਈ ਹੈ ਜਿਸ ਵਿਚ ਖੇਤੀ  ਨਾਲ ਸਬੰਧਤ ਕੰਪਨੀਆਂ ਮਸ਼ੀਨਰੀ ਅਤੇ ਆਧੁਨਿਕ ਪਦਾਰਥਾਂ, ਦਵਾਈਆਂ  ਦੀਆਂ  ਪ੍ਰਦਰਨਸ਼ਨੀਆਂ ਲਗਾਉਣਗੀਆਂ।
ਡਾ: ਬਸੰਤ ਗਰਗ ਨੇ ਦੱਸਿਆ ਕਿ ਇਸ ਰੰਗਾ-ਰੰਗ  ਕੌਮੀ ਮੇਲੇ ਦਾ ਮਾਹੌਲ ਪੰਜਾਬ ਦੇ ਪਿੰਡਾਂ ਦੇ ਅਮੀਰ ਵਿਰਸੇ ਅਤੇ ਜੀਵਨ ਸ਼ੈਲੀ ਦੀ ਝਲਕ ਪੇਸ਼ ਕਰੇਗਾ ਅਤੇ ਨਵੀਂ ਪੀੜੀ ਦੇ ਨਾਲ ਨਾਲ ਵਿਦੇਸ਼ੀ  ਭਾਗੀਦਾਰਾਂ ਨੂੰ ਵੀ ਇਸ ਮੇਲੇ ਲਈ ਸੱਦਾ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਮੇਲੇ ਵਿਚ ਸ਼ਾਮਿਲ ਹੋਣ ਵਾਲੇ ਵਿਦੇਸ਼ੀ ਸੈਲਾਨੀਆਂ ਦੇ ਰਹਿਣ ਲਈ ਮੇਲੇ ਦੇ ਨਜ਼ਦੀਕੀ ਫਾਰਮ ਹਾਉਸਾਂ ਵਿਚ ਪ੍ਰਬੰਧ  ਕੀਤਾ ਜਾਵੇਗਾ ਤਾਂ ਜੋ ਜਿਸ ਦੌਰਾਨ ਉਹ ਪਿੰਡਾਂ ਦੇ ਸਰਦ ਰੁੱੱਤ ਦੇ ਖੂਬਸੂਰਤ ਵਾਤਾਵਰਨ ਨੂੰ  ਮਾਣ ਸਕਨ। ਇਸ ਬਾਰ ਕੌਮੀ ਮੇਲੇ ਵਿੱੱਚ ਘੋੜਿਆਂ ਦੀ ਚੈਂਪੀਅਨਸ਼ਿੱੱਪ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਜਿਸ ਵਿਚ ਫੌਜੀ  ਘੌੜਸਵਾਰ ਟੀਮਾਂ  ਪੋਲੋ ਮੈਚ, ਸਾਈਕਲ ਪੋਲੋ, ਕਿੱੱਲਾ ਪਟੱੱਣਾ ਅਤੇ ਜੰਪਿਗ ਸ਼ੋਅ ਦੁਆਰਾ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰਨਗੀਆਂ। ਉਤੱਰ ਖੇਤਰੀ ਸਭਿਆਚਾਰਕ ਕੇਂਦਰ ਵਲੋਂ ਸ਼ਾਮ ਨੂੰ ਹੋਰ ਮਨੋਰੰਜਕ ਰੰਗਾਰੰਗ ਸਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਹੋਇਆ ਕਰੇਗਾ। ਇੱਥੇ ਜ਼ਿਕਰਯੋਗ ਹੈ ਕਿ ਇਸ ਮੇਲੇ ਲਈ ਆਸਟ੍ਰੇਲੀਆ ਨੇ ਸ਼ਿਰਕਤ ਕਰਨ ਦੀ ਪੁੱੱਸ਼ਟੀ ਕਰ ਦਿੱਤੀ ਗਈ ਹੈ ਜਦ ਕਿ ਇਸ ਤੋਂ ਇਲਾਵਾ ਜਰਮਨ ਅਤੇ ਯੂ.ਕੇ. ਦੀਆਂ ਟੀਮਾਂ ਅਤੇ ਮਾਹਿਰਾਂ ਦੇ  ਭਾਗ ਲੈਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਜੱੱਦਕਿ ਆਸਟ੍ਰੇਲਿਅਨ ਵਫਦ ਅਗਲੇ ਹਫਤੇ ਮੇਲੇ ਵਿਚ ਪ੍ਰਬੰਧਾਂ ਸਬੰਧੀ  ਤਾਲਮੇਲ ਲਈ ਪੰਜਾਬ ਵਿਚ ਪਹੁੰਚੇਗਾ।
ਉਨਾਂ ਦੱਸਿਆ ਕਿ ਇਸ ਪੰਜ ਦਿਨਾਂ ਕੌਮੀ ਮੇਲੇ ਦੌਰਾਨ 70 ਮਾਹਿਰਾਂ ਵਲੋਂ ਵੱਖ-ਵੱੱਖ ਵਿਸ਼ਿਆਂ ਬਾਰੇ ਪਸ਼ੂ-ਪਾਲਕਾਂ ਨੂੰ ਪੇਸ਼ੇ ਨਾਲ ਸਬੰਧਤ ਵਿਗਿਆਨਿਕ ਤੱਥਾਂ ਅਤੇ  ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਕੁਲਜੀਤ ਪਾਲ ਸਿੰਘ ਮਾਹੀ ਅਤੇ ਡਿਪਟੀ ਡਾਇਰੈਕਟਰ ਪਸੂ ਪਾਲਣ ਸ੍ਰੀ ਪ੍ਰਦੀਪ ਕੁਮਾਰ ਵੀ ਉਨਾਂ ਦੇ ਨਾਲ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*