ਸ੍ਰੀ ਮੁਕਤਸਰ ਸਾਹਿਬ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ
Templates by BIGtheme NET

ਸ੍ਰੀ ਮੁਕਤਸਰ ਸਾਹਿਬ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ

Must Share With Your Friends...!

ਕਿਸਾਨ ਸੁੱਕਾ ਝੋਨਾ ਮੰਡੀ ਵਿਚ ਲੈ ਕੇ ਆਉਣ ਡਿਪਟੀ ਕਮਿਸ਼ਨਰ

 ਝੋਨੇ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ ਬਰਕੰਦੀ

ਸ੍ਰੀ ਮੁਕਤਸਰ ਸਾਹਿਬ:-ਸ੍ਰੀ ਮੁਕਤਸਰ ਸਾਹਿਬ ਦੀ ਮੁੱਖ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਅਤੇ ਹਲਕਾ ਇੰਚਾਰਜ ਸ: ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਰਵਾਈ। ਇਸ ਮੌਕੇ ਉਨਾਂ ਨਾਲ ਏ.ਸੀ.ਯੂ.ਟੀ. ਮੈਡਮ ਸ਼ਾਕਸ਼ੀ ਸਾਹਣੀ, ਜ਼ਿਲਾ ਮੰਡੀ ਅਫ਼ਸਰ ਸ: ਕੁਲਬੀਰ ਸਿੰਘ ਮੱਤਾ, ਡੀ.ਐਫ.ਐਸ.ਸੀ. ਮੈਡਮ ਗੀਤਾ ਬਿਸੰਭੂ, ਡੀ.ਐਮ. ਮਾਰਕਫੈਡ ਸ: ਐਚ.ਐਸ. ਧਾਲੀਵਾਲ, ਸਕੱਤਰ ਮਾਰਕਿਟ ਕਮੇਟੀ ਸ: ਗੁਰਚਰਨ ਸਿੰਘ, ਸ੍ਰੀ ਬਲਜਿੰਦਰ ਸ਼ਰਮਾ ਆਦਿ ਵੀ ਹਾਜਰ ਸਨ।

unnamed (1)

ਇਸ ਮੌਕੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਕਿਹਾ ਕਿ ਝੋਨੇ ਦੀ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜ਼ਿਲੇ ਵਿਚ 114 ਖਰੀਦ ਕੇਂਦਰ ਬਣਾਏ ਗਏ ਹਨ। ਕੱਲ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਬਾਅਦ ਬੀਤੇ ਕੱਲ ਜ਼ਿਲੇ ਵਿਚ 467 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ। ਉਨਾਂ ਨੇ ਸਰਕਾਰੀ ਖਰੀਦ ਏਂਜਸੀਆਂ ਨੂੰ ਤਾੜਨਾਂ ਕੀਤੀ ਕਿ ਝੋਨੇ ਦੇ ਮੰਡੀਕਰਨ ਵਿਚ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ। ਉਨਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਕਿਸਾਨ ਝੋਨੇ ਦੀ ਕਟਾਈ ਰਾਤ ਨੂੰ ਨਾ ਕਰਨ ਅਤੇ ਗਿੱਲਾ ਝੋਨਾ ਮੰਡੀ ਵਿਚ ਨਾ ਲੈ ਕੇ ਆਉਣ ਕਿਉਂਕਿ 17 ਫੀਸਦੀ ਤੋਂ ਵੱਧ ਨਮੀ ਦੇ ਝੋਨੇ ਦੀ ਖਰੀਦ ਨਹੀਂ ਹੋਣੀ ਅਤੇ ਇਸ ਤੋਂ ਵੱਧ ਨਮੀ ਦਾ ਝੋਨਾ ਮੰਡੀ ਵਿਚ ਨਹੀਂ ਲਿਆਉਣ ਦਿੱਤਾ ਜਾਵੇਗਾ।

ਇਸ ਮੌਕੇ ਹਲਕਾ ਇੰਚਾਰਜ ਸ: ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਿਹਾ ਕਿ ਤੈਅ ਮਾਪਦੰਡਾਂ ਤੇ ਮੰਡੀ ਵਿਚ ਆਉਣ ਵਾਲੇ ਝੋਨੇ ਦਾ ਸਰਕਾਰ ਵੱਲੋਂ ਦਾਣਾ ਦਾਣਾ ਖਰੀਦਿਆਂ ਜਾਵੇਗਾ। ਉਨਾਂ ਕਿਹਾ ਕਿ ਕਿਸਾਨ ਝੋਨਾ ਸੁਕਾ ਕੇ ਮੰਡੀਆਂ ਵਿਚ ਲਿਆਉਣਗੇ ਤਾਂ ਕਿਸਾਨਾਂ ਨੂੰ ਝੋਨਾ ਵੇਚਣ ਵਿਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

Must Share With Your Friends...!

Comments

comments

Leave a Reply

Your email address will not be published. Required fields are marked *

*