ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਰੋਜਾ ਜ਼ਿਲਾ ਪੱਧਰੀ ਪੇਡੂ ਖੇਡਾਂ ਸੁਰੂ
Templates by BIGtheme NET

ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਰੋਜਾ ਜ਼ਿਲਾ ਪੱਧਰੀ ਪੇਡੂ ਖੇਡਾਂ ਸੁਰੂ

Must Share With Your Friends...!

***ਖਿਡਾਰੀਆਂ ਨੇ ਵਿਖਾਏ ਜੌਹਰ
ਸ੍ਰੀ ਮੁਕਤਸਰ ਸਾਹਿਬ:-ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋ ਭਾਰਤ ਸਰਕਾਰ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੀ ਸਕੀਮ ਰਾਜੀਵ ਗਾਂਧੀ ਖੇਲ ਅਭਿਆਨ ਅਧੀਨ ਸਾਲ 2015 16 ਦੇ ਸੈਸਨ ਲਈ ਰਾਜ ਦੇ ਵੱਖ ਵੱਖ ਜ਼ਿਲਿਆਂ ਵਿੱਚ ਇੰਟਰ ਬਲਾਕ ਜ਼ਿਲਾਂ ਪੱਧਰੀ ਪੇਂਡੂ ਟੂਰਨਾਮੈਂਟ ਲੜਕੇ ਲੜਕੀਆਂ ਅੰਡਰ 16 ਕਰਵਾਏ ਜਾ ਰਹੇ ਹਨ। ਇਸ ਸਕੀਮ ਤਹਿਤ ਜਿਲਾ ਖੇਡ ਅਫਸਰ ਸ੍ਰੀ ਮਕੁਤਸਰ ਸਾਹਿਬ ਸ੍ਰੀ ਸੁਨੀਲ ਕੁਮਾਰ ਦੀ ਰਹਿਨੁਮਾਈ ਹੇਠ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਖੇਡ ਮੁਕਾਬਲੇ ਅੱਜ ਗੁਰੂ ਗੋਬਿੰਦ ਸਿੰਘ ਸਪੋਰਟਸ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਸੁਰੂ ਹੋਏ। ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਸ੍ਰੀ ਨਰਿੰਦਰਪਾਲ ਸਿੰਘ ਐੱਸ ਪੀ ਐੱਚ ਸ੍ਰੀ ਮੁਕਤਸਰ ਸਾਹਿਬ ਪੰਜਾਬ ਪੁਲਿਸ ਵਿਸੇਸ ਤੌਰ ਤੇ ਪਹੁੰਚੇ।

unnamed (2)

ਇਹਨਾਂ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਵੱਲੋ ਖਿਡਾਰੀਆਂ ਨੂੰ ਨਸੇ ਤੋ ਦੂਰ ਰਹਿਣ ਅਤੇ ਵੱਧ ਤੋ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਆਪਣੇ ਭਾਸਣ ਵਿੱਚ ਕਿਹਾ ਕਿ ਇਹ ਸਰਕਾਰ ਦੀ ਇਹ ਬਹੁਤ ਵਧੀਆ ਸਕੀਮ ਹੈ ਜਿਸ ਨਾਲ ਪਿੰਡਾਂ ਦੇ ਖਿਡਾਰੀ ਵੀ ਨੈਸਨਲ ਪੱਧਰ ਤੱਕ ਭਾਗ ਲੈ ਸਕਦੇ ਹਨ। ਉਹਨਾ ਕਿਹਾ ਕਿ ਜਿਲਾ ਪੁਲਿਸ ਹਮੇਸਾ ਹੀ ਖਿਡਾਰੀਆਂ ਦੇ ਨਾਲ ਹੈ। ਇਸ ਤੋ ਇਲਾਵਾ ਜਿਲਾ ਖੇਡ ਅਫਸਰ, ਸ੍ਰੀ ਮੁਕਤਸਰ ਸਾਹਿਬ ਸ੍ਰੀ ਸੁਨੀਲ ਕੁਮਾਰ ਨੇ ਆਪਣੇ ਭਾਸਣ ਵਿੱਚ ਕਿਹਾ ਕਿ ਖੇਡਾਂ ਹੀ ਇੱਕ ਅਜਿਹਾ ਜ਼ਰੀਆ ਹੈ ਜਿਸ ਨਾਲ ਨਵੀਂ ਪਨੀਰੀ ਨੂੰ ਨਸ਼ਿਆਂ ਤੋ ਦੂਰ ਰੱਖਿਆ ਜਾ ਸਕਦਾ ਹੈ ਅਤੇ ਚੰਗੇ ਸਮਾਜ ਦੀ ਸਿਰਜਨਾ ਕੀਤੀ ਜਾ ਸਕਦੀ ਹੈ। ਅੱਜ ਸੁਰੂਆਤੀ ਖੇਡ ਮੁਕਾਬਲਿਆਂ ਦੌਰਾਨ ਐਥਲੈਟਿਕਸ ਦੇ ਖੇਡ ਮੁਕਾਬਿਲਆਂ ਵਿੱਚ ਬਲਾਕ ਲੰਬੀ ਦੇ ਗੁਰਪ੍ਰੀਤ ਸਿੰਘ ਨੇ 800 ਮੀਟਰ ਦੌੜ ਵਿੱਚ ਪਹਿਲਾ ਸਥਾਨ,ਲਵਪ੍ਰੀਤ ਸਿੰਘ ਬਲਾਕ ਮਲੋਟ ਨੇ ਦੂਜਾ ਸਥਾਨ ਅਤੇ ਸੰਦੀਪ ਸਿੰਘ ਬਲਾਕ ਗਿੱਦੜਬਾਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ 800 ਮੀਟਰ ਐਥਲੈਟਿਕਸ ਮੁਕਾਬਲਿਆਂ ਵਿੱਚ ਪੁਸ਼ਪਾ ਰਾਣੀ ਬਲਾਕ ਲੰਬੀ ਨੇ ਪਹਿਲਾ ਸਥਾਨ , ਮੋਨਿਕਾ ਬਲਾਕ ਲੰਬੀ ਨੇ ਦੂਜਾ ਸਥਾਨ ਅਤੇ ਅਮ੍ਰਿਤਪਾਲ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹੈਡਬਾਲ ਮੁਕਾਬਲਿਆਂ ਵਿੱਚ ਲੜਕੀਆਂ ਦੇ ਖੇਡ ਮੁਕਾਬਲਿਆਂ ਵਿੱਚ ਬਲਾਕ ਲੰਬੀ ਦੇ ਪਿੰਡ ਭਾਗੂ ਦੀ ਟੀਮ ਨੇ ਪਿੰਡ ਸੰਗੂਧੋਣ ਬਲਾਕ ਸ੍ਰੀ ਮੁਕਤਸਰ ਸਾਹਿਬ ਨੂੰ ਹਰਾਇਆ । ਹੈਂਡਬਾਲ ਲੜਕੀਆਂ ਬਲਾਕ ਗਿੱਦੜਬਾਹਾ ਨੇ ਮਲੋਟ ਬਲਾਕ ਨੂੰ ਹਰਾਇਆ। ਬਾਸਕਿਟਬਾਲ ਮੁਕਾਬਲਿਆਂ ਵਿੱਚ ਬਲਾਕ ਲੰਬੀ ਪਿੰਡ ਬਾਦਲ ਨੂੰ ਬਲਾਕ ਗਿੱਦੜਬਾਹਾ ਪਿੰਡ ਹੁਸਨਰ ਨੇ 25 8 ਦੇ ਮੁਕਾਬਲੇ ਨਾਲ ਹਰਾਇਆ। ਬਾਸਕਿਟਬਾਲ ਲੜਕੇ ਸ੍ਰੀ ਮੁਕਤਸਰ ਸਾਹਿਬ ਬਲਾਕ ਨੇ ਪਿੰਡ ਦੌਲਾ ਨੂੰ ਹਰਾਇਆ। ਇਸ ਸਮੇਂ ਟੂਰਨਾਮੈਂਟ ਸਥਾਨ ਤੇ ਉਹਨਾਂ ਨਾਲ ਸਤਪਾਲ ਮਾਨ ਰਿਟਾਇਰਡ ਐੱਸ ਪੀ , ਏ ਈ ਓ ਸ੍ਰੀ ਜ਼ੋਗਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ , ਸ੍ਰੀਮਤੀ ਪ੍ਰਿਤਪਾਲ ਕੋਰ ਸਾਈ ਕੋਚ ਬਾਦਲ, ਸ੍ਰੀ ਭੁਪਿੰਦਰ ਸਿੰਘ ਬਾਕਸਿੰਗ ਕੋਚ, ਸ੍ਰੀ ਰਜਿੰਦਰ ਸਿੰਘ ਕਬੱਡੀ ਕੋਚ, ਸ੍ਰੀ ਕੰਵਲਜੀਤ ਸਿੰਘ ਹੈਡਬਾਲ ਕੋਚ, ਸ੍ਰੀ ਜਗਸੀਰ ਪੁਰੀ ਬਾਸਕਿਟਬਾਲ ਕੋਚ, ਸ੍ਰੀ ਸੁਖਵਿੰਦਰ ਸਿੰਘ ਕਬੱਡੀ ਕੋਚ, ਸ੍ਰੀ ਸੁਖਦੇਵ ਸਿੰਘ ਵਾਲੀਬਾਲ ਕੋਚ, ਸ੍ਰੀ ਰਮੇਸ ਚੰਦਰ ਐਥਲੈਟਿਕਸ ਕੋਚ, ਸ੍ਰੀ ਸਤਿੰਦਰ ਸਿੰਘ ਵਾਲੀਬਾਲ ਕੋਚ, ਸ੍ਰੀ ਇੰਦਰਜੀਤ ਸਿੰਘ ਕਬੱਡੀ ਕੋਚ, ਸ੍ਰੀ ਅਮਰਜੀਤ ਸਿੰਘ ਕਬੱਡੀ ਕੋਚ, ਸ੍ਰੀ ਗੁਰਮੁੱਖ ਸਿੰਘ ਬਾਸਕਿਟਬਾਲ ਕੋਚ, ਸ੍ਰੀ ਮਤੀ ਦੀਪੀ ਰਾਣੀ ਜਿਮਨਾਸਟਿਕ ਕੋਚ, ਮਿਸ ਬਲਜੀਤ ਕੌਰ ਹਾਕੀ ਕੋਚ ਅਤੇ ਜਿਲੇ ਦੀਆਂ ਸਮੂਹ ਟੀਮਾਂ ਨਾਲ ਆਏ ਡੀ ਪੀ, ਪੀ ਟੀ ਮੌਜੂਦ ਸਨ। 03 ਅਕਤੂਬਰ 2015 ਨੂੰ ਸਾਮ 3:00 ਵਜੇ ਇਨਾਮ ਵੰਡਣ ਦੀ ਰਸਮ ਸ੍ਰ: ਕੰਵਰਜੀਤ ਸਿੰਘ ਰੋਜੀ ਬਰਕੰਦੀ ਹਲਕਾ ਇੰਚਾਰਜ ਸ੍ਰੀ ਮੁਕਤਸਰ ਸਾਹਿਬ ਆਪਣੇ ਕਰ ਕਮਲਾਂ ਨਾਲ ਕਰਨਗੇ।

Must Share With Your Friends...!

Comments

comments

Leave a Reply

Your email address will not be published. Required fields are marked *

*