ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਦਾ ਦੂਜਾ ਡਰਾਈਵਿੰਗ ਟੈਸਟ ਟਰੇਨਿੰਗ ਸੈਂਟਰ ਪਰਖ ਅਧਾਰ ਤੇ ਸ਼ੁਰੂ
Templates by BIGtheme NET

ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਦਾ ਦੂਜਾ ਡਰਾਈਵਿੰਗ ਟੈਸਟ ਟਰੇਨਿੰਗ ਸੈਂਟਰ ਪਰਖ ਅਧਾਰ ਤੇ ਸ਼ੁਰੂ

Must Share With Your Friends...!
***30 ਮਿੰਟ ਵਿਚ ਸਿਖਾਂਦਰੂ ਲਾਈਸੈਂਸ ਅਤੇ 40 ਮਿੰਟ ਵਿਚ ਮਿਲੇਗਾ ਪੱਕਾ ਡਰਾਈਵਿੰਗ ਲਾਈਸੈਂਸ
 ***ਟੈਸਟ ਟ੍ਰੈਕ ਬਣ ਕੇ ਤਿਆਰ, ਦਫ਼ਤਰ ਦਾ ਨਿਰਮਾਣ ਤੇਜੀ ਨਾਲ ਜਾਰੀ
 ***ਰੋਡ ਸੇਫਟੀ ਵਿਚ ਪਾਏਗਾ ਅਹਿਮ ਯੋਗਦਾਨ
 ***ਲੋਕਾਂ ਨੂੰ ਨਾਗਰਿਕ ਸੇਵਾਵਾਂ ਮਿਲਣਗੀਆਂ ਤੇਜੀ ਨਾਲ 
   ਸ੍ਰੀ ਮੁਕਤਸਰ ਸਾਹਿਬ:-ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਨਾਗਰਿਕ ਸੇਵਾਵਾਂ ਤੇਜੀ ਅਤੇ ਬਿਨਾਂ ਕਿਸੇ ਮੁਸਕਿਲ ਦੇ ਮੁਹਈਆ ਕਰਵਾਉਣ ਦੇ ਉਦੇਸ਼ ਨਾਲ ਜ਼ਿਲੇ ਵਿਚ ਬਣਾਏ ਜਾ ਰਹੇ ‘ਆਟੋਮੋਟਿਵ ਡਰਾਈਵਿੰਗ ਟੈਸਟ ਆਨਲਾਈਨ ਲਾਈਸੈਸਿੰਗ ਅਤੇ ਟ੍ਰੇਨਿੰਗ ਸੈਂਟਰ’ ਵਿਖੇ ਟ੍ਰੈਕ ਦਾ ਨਿਰਮਾਣ ਕਾਰਜ ਪੂਰਾ ਹੋਣ ਤੇ ਇਸ ਨੂੰ ਪਰਖ ਅਧਾਰ ਤੇ ਸ਼ੁਰੂ ਕਰ ਦਿੱਤਾ ਗਿਆ ਹੈ ਜਦ ਕਿ ਇੱਥੇ ਦਫ਼ਤਰਾਂ ਦਾ ਨਿਰਮਾਣ ਜਾਰੀ ਹੈ। ਇਹ ਜਾਣਕਾਰੀ ਜ਼ਿਲਾ ਟਰਾਂਸਪੋਰਟ ਅਫ਼ਸਰ ਸ: ਹਰਦੀਪ ਸਿੰਘ ਪੀ.ਸੀ.ਐਸ. ਨੇ ਦਿੱਤੀ। ਇਹ ਪੰਜਾਬ ਦਾ ਦੂਸਰਾ ਅਜਿਹਾ ਕੇਂਦਰ ਹੈ ਜਿੱਥੇ ਦੋ ਅਤੇ ਹਲਕੇ ਚਾਰ ਪਹੀਆ ਵਾਹਨਾਂ ਲਈ ਟ੍ਰੈਕ ਟੈਸਟ ਦੀ ਸਹੁਲਤ ਮੌਕੇ ਤੇ ਦਿੱਤੀ ਗਈ ਹੈ ਅਤੇ ਇੱਥੇ 30 ਮਿੰਟ ਵਿਚ ਸਿਖਾਂਦਰੂ ਅਤੇ 1 40ਮਿੰਟ ਵਿਚ ਪੱਕਾ ਡਰਾਈਵਿੰਗ ਲਾਈਸੈਂਸ ਬਣ ਜਾਵੇਗਾ ਅਤੇ ਸਾਰੀਆਂ ਕਾਰਵਾਈਆਂ ਇਕੋ ਥਾਂ ਤੇ ਹੀ ਨੇਪਰੇ ਚੱੜ ਜਾਣਗੀਆਂ।
08 MKT-01
1.5 ਏਕੜ ਰਕਬੇ ਵਿਚ ਬਠਿੰਡਾ ਰੋਡ ਤੇ ਸਰਕਾਰੀ ਕੰਨਿਆਂ ਸਕੂਲ ਦੇ ਪਿਛਲੇ ਪਾਸੇ ਬਣ ਰਹੇ ਇਸ ਕੇਂਦਰ ਦੇ ਨਿਰਮਾਣ ਮੁਕੰਮਲ ਹੋਣ ਤੇ ਟਰਾਂਸਪੋਰਟ ਵਿਭਾਗ ਦਾ ਦਫ਼ਤਰ ਵੀ ਇੱਥੇ ਤਬਦੀਲ ਹੋ ਜਾਵੇਗਾ ਅਤੇ ਵਿਭਾਗ ਨਾਲ ਸਬੰਧਤ ਸਾਰੇ ਕੰਮ ਇੱਥ ਛੱਤ ਹੇਠਾਂ ਸੰਭਵ ਹੋ ਸਕਣਗੇ। ਫਿਲਹਾਲ ਡਰਾਈਵਿੰਗ ਸਰਟੀਫਿਕੇਟ ਬਣਾਉਣ ਦਾ ਕੰਮ ਇੱਥੇ ਪਰਖ ਅਧਾਰ ਤੇ ਸ਼ੁਰੂ ਕੀਤਾ ਗਿਆ ਹੈ। ਜ਼ਿਲਾ ਟਰਾਂਸਪੋਰਟ ਅਫ਼ਸਰ ਸ: ਹਰਦੀਪ ਸਿੰਘ ਨੇ ਕਿਹਾ ਕਿ ਇਸ ਕੇਂਦਰ ਦਾ ਮੁੱਖ ਉਦੇਸ ਰੋਡ ਸੇਫਟੀ ਨੂੰ ਯਕੀਨੀ ਬਣਾਉਣਾ ਹੈ ਕਿਉਂਕਿ ਇਸ ਕੇਂਦਰ ਵਿਖੇ ਬਕਾਇਦਾ ਸੜਕ ਤੇ ਡਰਾਈਵਿੰਗ ਦਾ ਟੈਸਟ ਪਾਸ ਕਰਨ ਤੇ ਹੀ ਲਾਈਸੈਂਸ ਬਣ ਸਕੇਗਾ ਜਦ ਕਿ ਸਿਖਾਂਦਰੂ ਲਾਈਸੈਂਸ ਲਈ ਟੈਬ ਤੇ ਟੈਸਟ ਦੇਣਾ ਪਵੇਗਾ। ਇਸ ਨਾਲ ਹੁਨਰਮੰਦ ਲੋਕਾਂ ਦੇ ਹੀ ਡਰਾਈਵਿੰਗ ਲਾਈਸੈਂਸ ਬਣਨਗੇ ਜਿਸ ਨਾਲ ਸੜਕ ਹਾਦਸਿਆਂ ਤੇ ਰੋਕ ਲੱਗੇਗੀ।
ਡੀ.ਟੀ.ਓ. ਨੇ ਦੱਸਿਆ ਕਿ ਇਸ ਸੈਂਟਰ ਵਿਚ ਨਵਾਂ ਲਾਈਸੈਂਸ ਬਣਾਉਣ ਲਈ ਨਾਗਰਿਕ ਪਹੁੰਚ ਕਰ ਸਕਦੇ ਹਨ। ਇਸ ਵਿਚ ਫਾਰਮ ਲੈ ਕੇੇ ਆਵੇਦਕ ਨੇ ਆਪਣਾ ਅਰਜੀ ਫਾਰਮ ਭਰ ਕੇ ਪਹਿਲੀ ਖਿੜਕੀ ਤੇ ਜਮਾਂ ਕਰਵਾ ਦੇਣਾ ਹੈ ਜਿੱਥੋਂ ਉਸਨੂੰ ਟੋਕਨ ਮਿਲੇਗਾ। ਇਸ ਤੋਂ ਬਾਅਦ ਇੱਥੇ ਹੀ ਬਣਦੀ ਫੀਸ ਜਮਾਂ ਕਰਵਾ ਲਈ ਜਾਵੇਗੀ ਅਤੇ ਮੌਕੇ ਤੇ ਹੀ ਮੈਡੀਕਲ ਟੈਸਟ ਕਰਨ ਤੋਂ ਇਲਾਵਾ ਟ੍ਰੈਕ ਤੇ ਟੈਸਟ ਲਿਆ ਜਾਵੇਗਾ ਅਤੇ ਟੈਸਟ ਪਾਸ ਕਰਨ ਤੇ ਤੁਰੰਤ ਲਾਈਸੈਂਸ ਜਾਰੀ ਕਰ ਦਿੱਤਾ ਜਾਵੇਗਾ। ਦੋ ਪਹੀਆਂ ਵਾਹਨਾਂ ਲਈ 1 ਮਿੰਟ ਦਾ ਟੈਸਟ ਹੈ ਜਿਸ ਲਈ ਕੁੰਡਲੀਦਾਰ ਟ੍ਰੈਕ ਬਣਾਇਆ ਗਿਆ ਹੈ ਜਦ ਕਿ ਚਾਰ ਪਹੀਆਂ ਵਾਹਨਾਂ ਲਈ 3:30 ਮਿੰਟ ਦਾ ਚਾਰ ਪੜਾਵੀ ਟੈਸਟ ਹੈ ਜਿਸ ਵਿਚ ਲੈਵਲ 1 ਤੇ ਚੜਾਈ ਅਤੇ ਢਲਾਣ, ਲੈਵਲ 2 ਤੇ ਸਮਾਂਤਰ ਪਾਰਕਿੰਗ, ਲੈਵਲ 3 ਤੇ ਅੰਕ 8 ਦੇ ਅਕਾਰ ਦੇ ਟ੍ਰੈਕ ਦੇ ਡਰਾਈਵਿੰਗ ਅਤੇ ਲੈਵਲ 4 ਤੇ ਗੱਡੀ ਨੂੰ ਬੈਕ ਕਰਨ ਸਬੰਧੀ ਟੈਸਟ ਲਿਆ ਜਾਵੇਗਾ।
ਇਸ ਮੌਕੇ ਅੱਜ ਹੀ ਇੱਥੋਂ ਪਲੇਠਾ ਲਾਈਸੈਂਸ ਬਣਾਉਣ ਵਾਲੇ ਮਲੋਟ ਦੇ ਪਰਮਜੀਤ ਸਿੰਘ ਨੇ ਕਿਹਾ ਕਿ ਉਸ ਲਈ 1 ਘੰਟੇ ਤੋਂ ਵੀ ਘੰਟ ਸਮੇਂ ਵਿਚ ਹੀ ਲਾਈਸੈਂਸ ਬਣਵਾ ਲੈਣ ਦਾ ਤਜਰਬਾ ਹੈਰਾਨਕੁੰਨ ਸੀ। ਉਸ ਅਨੁਸਾਰ ਸਰਕਾਰ ਦਾ ਇਹ ਕੇਂਦਰ ਜਿੱਥੇ ਨਾਗਰਿਕਾਂ ਨੂੰ ਛੇਤੀ ਸੇਵਾਵਾਂ ਦੇਣ ਵਿਚ ਸਹਾਈ ਹੋਵੇਗਾ ਉੱਥੇ ਹੀ ਇਸ ਨਾਲ ਸੜਕੀ ਆਵਾਜਾਈ ਵੀ ਹੋਰ ਸੁਰੱਖਿਅਤ ਹੋ ਸਕੇਗੀ।
ਇਸ ਮੌਕੇ ਐਮ.ਵੀ.ਆਈ. ਸ੍ਰੀ ਗੁਰਮੀਤ ਸਿੰਘ, ਕੋਆਰਡੀਨੇਟਰ ਸ੍ਰੀ ਨਰਾਇਣਬੀਰ ਸਿੰਘ, ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ. ਸ੍ਰੀ ਜਸਪ੍ਰੀਤ ਸਿੰਘ, ਨੀਰਜ ਕੁਮਾਰ ਆਦਿ ਵੀ ਹਾਜਰ ਸਨ।
Must Share With Your Friends...!

Comments

comments

Leave a Reply

Your email address will not be published. Required fields are marked *

*