ਸ੍ਰੀ ਮੁਕਤਸਰ ਸਾਹਿਬ ਵਿਚ ਝੋਨੇ ਦੀਆਂ ਹੋਈਆਂ 309 ਕਰੋੜ ਦੀਆਂ ਅਦਾਇਗੀਆਂ
Templates by BIGtheme NET

ਸ੍ਰੀ ਮੁਕਤਸਰ ਸਾਹਿਬ ਵਿਚ ਝੋਨੇ ਦੀਆਂ ਹੋਈਆਂ 309 ਕਰੋੜ ਦੀਆਂ ਅਦਾਇਗੀਆਂ

Must Share With Your Friends...!

– ਡਿਪਟੀ ਕਮਿਸ਼ਨਰ ਵੱਲੋਂ ਮਲੋਟ ਵਿਖੇ ਬੈਠਕ
– ਕੁਤਾਹੀ ਨਹੀਂ ਹੋਵੇਗੀ ਬਰਦਾਸ਼ਤ
ਮਲੋਟ, ਸ਼੍ਰੀ ਮੁਕਤਸਰ ਸਾਹਿਬ, ਜ਼ਿਲ•ਾ ਸ੍ਰੀ ਮੁਕਤਸਰ ਸਾਹਿਬ ਦੀਆਂ ਮੰਡੀਆਂ ਵਿਚ ਝੋਨੇ ਦੀ ਖਰੀਦ ਤੋਂ ਬਾਅਦ ਹੁਣ ਤੱਕ ਜ਼ਿਲ•ੇ ਵਿਚ 308.95 ਕਰੋੜ ਰੁਪਏ ਦੀਆਂ ਅਦਾਇਗੀਆਂ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਅੱਜ ਮਲੋਟ ਵਿਖੇ  ਖਰੀਦ ਏਂਜਸੀਆਂ, ਆੜਤੀਆਂ, ਸੈਲਰ ਮਾਲਕਾਂ ਨਾਲ ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਦਿੱਤੀ। ਉਨ•ਾਂ ਨੇ ਸਖ਼ਤੀ ਨਾਲ ਤਾੜਨਾ ਕੀਤੀ ਕਿ ਝੋਨੇ ਦੀ ਮੰਡੀਕਰਨ ਸਬੰਧੀ ਜੇਕਰ ਕੋਈ ਕੁਤਾਹੀ ਪਾਈ ਗਈ ਤਾਂ ਅਜਿਹੇ ਦੋਸ਼ੀ ਖਿਲਾਫ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਜੇਕਰ ਰੇਟ ਵਿਚ ਕੱਟ ਸਬੰਧੀ ਕਿਸੇ ਕਿਸਾਨ ਵੱਲੋਂ ਸ਼ਿਕਾਇਤ ਆਈ ਤਾਂ ਦੋਸੀਆਂ ਨੂੰ ਬਖਸਿਆਂ ਨਹੀਂ ਜਾਵੇਗਾ।
ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਦੱਸਿਆ ਕਿ ਪਿੱਛਲੇ ਸਾਲ ਜਿੰਨ•ਾ ਝੋਨਾ ਮੰਡੀਆਂ ਵਿਚ ਆਇਆ ਸੀ ਇਸ ਵਾਰ ਉਨ•ਾਂ ਝੋਨਾ ਪਹਿਲਾਂ ਹੀ ਮੰਡੀਆਂ ਵਿਚ ਆ ਚੁੱਕਾ ਹੈ। ਉਨ•ਾਂ ਨੇ ਦੱਸਿਆ ਕਿ ਇਸ ਸਾਲ ਜ਼ਿਲ•ੇ ਦੀਆਂ ਮੰਡੀਆਂ ਵਿਚ ਬੀਤੀ ਸ਼ਾਮ ਤੱਕ 3,76,793 ਮੀਟ੍ਰਿਕ ਟਨ ਝੋਨੇ ਦੀ ਆਮਦ ਬੀਤੀ ਸ਼ਾਮ ਤੱਕ ਹੋਈ ਹੈ ਜਿਸ ਵਿਚੋਂ 3,55,196 ਟਨ ਝੋਨੇ ਦੀ ਖਰੀਦ ਕਰ ਲਈ ਗਈ ਹੈ ਅਤੇ 2,96,255 ਟਨ ਝੋਨਾ ਮੰਡੀਆਂ ਵਿਚੋਂ ਚੁੱਕ ਵੀ ਲਿਆ ਗਿਆ ਹੈ। ਉਨ•ਾਂ ਨੇ ਦੱਸਿਆ ਕਿ ਪਨਗ੍ਰੇਨ ਨੇ ਹੁਣ ਤੱਕ 89,362 ਟਨ, ਐਫ.ਸੀ.ਆਈ. ਨੇ 58,106 ਟਨ, ਮਾਰਕਫੈਡ ਨੇ 80,790 ਟਨ, ਪਨਸਪ ਨੇ 59,905 ਟਨ, ਵੇਅਰਹਾਉਸ ਨੇ 32,920 ਟਨ ਅਤੇ ਪੰਜਾਬ ਐਗਰੋ ਨੇ 33,950 ਟਨ ਝੋਨੇ ਦੀ ਖਰੀਦ ਕੀਤੀ ਹੈ। ਉਨ•ਾਂ ਨੇ ਏਂਜਸੀਆਂ ਨੂੰ ਤਾੜਨਾ ਕੀਤੀ ਕਿ ਮੰਡੀਆਂ ਵਿਚੋਂ ਲਿਫਟਿੰਗ ਵਿਚ ਹੋਰ ਤੇਜੀ ਲਿਆਂਦੀ ਜਾਵੇ। ਉਨ•ਾਂ ਦੱਸਿਆ ਕਿ ਝੋਨੇ ਸਬੰਧੀ ਰਲੀਜ ਆਰਡਰ ਜਾਰੀ ਹੋਣ ਦੀ ਪ੍ਰਕ੍ਰਿਆ ਸ਼ੁਰੂ ਹੋ ਗਈ ਹੈ ਅਤੇ ਅਲਾਟੀ ਸ਼ੈਲਰਾਂ ਤੋਂ ਇਲਾਵਾ ਹੁਣ ਹੋਰ ਸ਼ੈਲਰਾਂ ਨੂੰ ਵੀ ਝੋਨਾ ਦਿੱਤਾ ਜਾ ਰਿਹਾ ਹੈ ਜਿਸ ਨਾਲ ਮੰਡੀਕਰਨ ਵਿਚ ਹੁਣ ਹੋਰ ਤੇਜੀ ਆਵੇਗੀ।
ਬੈਠਕ ਵਿਚ ਹੋਰਨਾਂ ਤੋਂ ਇਲਾਵਾ ਚੇਅਰਮੈਨ ਮਾਰਕਿਟ ਕਮੇਟੀ ਸ: ਬਸੰਤ ਸਿੰਘ ਕੰਗ, ਏ.ਸੀ.ਯੂ.ਟੀ. ਮੈਡਮ ਸ਼ਾਕਸੀ ਸਾਹਨੀ, ਜ਼ਿਲ•ਾ ਮੰਡੀ ਅਫ਼ਸਰ ਸ: ਕੁਲਬੀਰ ਸਿੰਘ ਮੱਤਾ, ਜ਼ਿਲ•ਾ ਫੂਡ ਸਪਲਾਈ ਕੰਟਰੋਲਰ ਮੈਡਮ ਗੀਤਾ ਬਿਸੰਭੂ, ਮਾਰਕਫੈਡ ਦੇ ਜ਼ਿਲ•ਾ ਪ੍ਰਬੰਧਕ ਸ: ਐਚ.ਐਸ. ਧਾਲੀਵਾਲ, ਪਨਸਪ ਦੇ ਡੀ.ਐਮ. ਸ੍ਰੀ ਗੌਰਵ ਵਾਲੀਆ, ਪੰਜਾਬ ਐਗਰੋ ਦੇ ਡੀ.ਐਮ. ਸ੍ਰੀ ਬੀ.ਪੀ. ਸਿੰਘ, ਸਕੱਤਰ ਮਾਰਕਿਟ ਕਮੇਟੀ ਸ੍ਰੀ ਅਜੇਪਾਲ ਸਿੰਘ, ਸ੍ਰੀ ਬਲਜਿੰਦਰ ਸ਼ਰਮਾ, ਸ੍ਰੀ ਪੰਮਾ ਬਰਾੜ, ਸ: ਸਰੋਜ ਸਿੰਘ ਆਦਿ ਵੀ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*