ਸ੍ਰੀ ਮੁਕਤਸਰ ਸਾਹਿਬ ਵਿੱਚ ਝੋਨੇ ਦੀ ਖਰੀਦ ਲਈ ਮੰਡੀ ਬੋਰਡ ਵੱਲੋਂ ਸਾਰੇ ਪ੍ਰਬੰਧ ਮੁਕੰਮਲ
Templates by BIGtheme NET

ਸ੍ਰੀ ਮੁਕਤਸਰ ਸਾਹਿਬ ਵਿੱਚ ਝੋਨੇ ਦੀ ਖਰੀਦ ਲਈ ਮੰਡੀ ਬੋਰਡ ਵੱਲੋਂ ਸਾਰੇ ਪ੍ਰਬੰਧ ਮੁਕੰਮਲ

Must Share With Your Friends...!

***ਕਿਸਾਨਾਂ ਨੂੰ ਸੁੱਕਾ ਝੋਨਾ ਮੰਡੀ ਵਿਚ ਲਿਆਉਣ ਦੀ ਅਪੀਲ
*** 17 ਫੀਸਦੀ ਤੋਂ ਵੱਧ ਨਮੀ ਵਾਲੇ ਝੋਨੇ ਦੀ ਨਹੀਂ ਹੋਵੇਗੀ ਖਰੀਦ
ਸ੍ਰੀ ਮੁਕਤਸਰ ਸਾਹਿਬ:-ਪੰਜਾਬ ਮੰਡੀ ਬੋਰਡ ਦੀਆ ਹਦਾਇਤਾ ਅਨੁਸਾਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਝੋਨੇ ਦੀ ਖਰੀਦ ਲਈ ਸਾਰੀਆਂ ਮੰਡੀਆਂ ਵਿੱਚ ਮੁੱਢਲੇ ਪ੍ਰਬੰਧ ਮੁਕੰਮਲ ਕਰ ਲਏ ਹਨ । ਆਪਣੇ ਇੱਕ ਪ੍ਰੈੱਸ ਨੋਟ ਰਾਹੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਕੁਲਬੀਰ ਸਿੰਘ ਮੱਤਾ ਜਿਲਾ ਮੰਡੀ ਅਧਿਕਾਰੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਚਾਰ ਮੁੱਖ ਮੰਡੀਆ ਬਰੀਵਾਲਾ, ਗਿੱਦੜਬਾਹਾ, ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ਤੋ ਇਲਾਵਾ 111 ਖਰੀਦ ਕੇਂਦਰਾਂ ਵਿੱਚ ਮੰਡੀ ਬੋਰਡ ਦੀਆ ਹਦਾਇਤਾਂ ਅਨੁਸਾਰ ਸਫਾਈ, ਰੌਸਨੀ, ਪੀਣ ਵਾਲੇ ਸਾਫ ਪਾਣੀ, ਛਾਂ ਅਤੇ ਹੋਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਹਨਾਂ ਕਿਹਾ ਕਿ ਮਾਰਕਿਟ ਕਮੇਟੀਆ ਦੇ ਕਰਮਚਾਰੀਆਂ ਦੀ ਡਿਊਟੀਆਂ ਲੱਗ ਚੁੱਕੀਆਂ ਹਨ। ਸੀਜਨ ਦੌਰਾਨ ਕੋਈ ਵੀ ਅਧਿਕਾਰੀ ਕਰਮਚਾਰੀ ਛੁੱਟੀ ਨਹੀਂ ਲਵੇਗਾ ਅਤੇ ਨਾ ਹੀ ਆਪਣਾ ਮੁੱਖ ਸਥਾਨ ਛੱਡੇਗਾ। ਝੋਨੇ ਦੀ ਖਰੀਦ ਸਨੀਵਾਰ ਐਤਵਾਰ ਨੂੰ ਵੀ ਬਕਾਇਦਾ ਤੌਰ ਤੇ ਹੋਵੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆ ਪੰਜ ਖਰੀਦ ਏਜੰਸੀਆ ਪਨਗਰੇਨ, ਵੇਅਰਹਾਊਸ, ਮਾਰਕਫੈਡ, ਪੰਜਾਬ ਐਗਰੋ, ਪਨਸਪ ਅਤੇ ਐਫ.ਸੀ.ਆਈ ਵੱਖ ਵੱਖ ਮੰਡੀਆ ਵਿੱਚ ਝੋਨੇ ਦੀ ਖਰੀਦ ਕਰਣਗੀਆਂ। ਸਰਕਾਰੀ ਏਜੰਸੀਆ ਵੱਲੋ ਝੋਨੇ ਦੀ ਖਰੀਦ ਕਰਨ ਲਈ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਝੋਨੇ ਦੇ ਸੀਜਨ ਦੋਰਾਨ ਕਿਸਾਨਾ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਸ: ਮੱਤਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ੳਹ ਆਪਣਾ ਝੋਨਾ ਸਕਾਉਣ ਉਪਰੰਤ ਹੀ ਕੱਟਣ ਕਿਉਕਿ ਸਰਕਾਰ ਵੱਲੋ 17 ਫੀਸਦੀ ਤੋ ਵੱਧ ਨਮੀ ਵਾਲਾ ਝੋਨਾ ਖਰੀਦ ਨਹੀਂ ਕੀਤਾ ਜਾਵੇਗਾ। ਹਰਾ ਝੋਨਾ ਕੱਟਣ ਵਾਲੀਆ ਕੰਬਾਇਨਾਂ ਨੂੰ ਜ਼ਿਲਾ ਮੈਜਿਸਟਰੇਟ ਦੀਆ ਹਦਾਇਤਾਂ ਅਨੁਸਾਰ ਸਖਤੀ ਨਾਲ ਰੋਕਿਆ ਜਾਵੇਗਾ ਅਤੇ ਕੰਬਾਇਨ ਮਾਲਕਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Must Share With Your Friends...!

Comments

comments

Leave a Reply

Your email address will not be published. Required fields are marked *

*