ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿਚ 1,02,664 ਪਰਿਵਾਰਾਂ ਨੂੰ ਮਿਲੇਗਾ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਲਾਭ
Templates by BIGtheme NET

ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿਚ 1,02,664 ਪਰਿਵਾਰਾਂ ਨੂੰ ਮਿਲੇਗਾ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਲਾਭ

Must Share With Your Friends...!

***ਹੁਣ ਤੱਕ 19331 ਪਰਿਵਾਰਾਂ ਨੂੰ ਕਾਰਡ ਬਣਾ ਕੇ ਦਿੱਤੇ ਗਏ

**** ਸਾਰੇ ਲਾਭਪਾਤਰੀਆਂ ਦੇ ਕਾਰਡ ਬਣਾਉਣ ਦਾ ਕੰਮ ਜੰਗੀ ਪੱਧਰ ਤੇ ਜਾਰੀ

ਸ਼੍ਰੀ ਮੁਕਤਸਰ ਸਾਹਿਬ:-ਪੰਜਾਬ ਸਰਕਾਰ ਵੱਲੋਂ ਆਰਥਿਕ ਪੱਧਰ ਤੋ ਪਿਛੜੇ ਲੋਕਾਂ ਦੀ ਸਿਹਤ ਨੂੰ ਮੁੱਖ ਰਖੱਦੇ ਹੋਏ ਸ਼ੁਰੂ ਕੀਤੀ ਭਗਤ ਪੂਰਨ ਸਿੰੰਘ ਸਿਹਤ ਬੀਮਾ ਯੋਜਨਾ ਤਹਿਤ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ 1,02,664 ਪਰਿਵਾਰਾਂ ਨੂੰ ਲਾਭ ਮਿਲ ਸਕੇਗਾ। ਇਹ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਡਾ: ਬਸੰਤ ਗਰਗ ਨੇ ਦੱਸਿਆਂ ਕਿ ਭਗਤ ਪੂਰਨ ਸਿੰੰਘ ਸਿਹਤ ਬੀਮਾ ਯੋਜਨਾ ਤਹਿਤ ਸਮਾਰਟ ਕਾਰਡ ਨੀਲੇ ਕਾਰਡ ਧਾਰਕਾਂ ਦੇ ਬਣਾਏ ਜਾ ਰਹੇ ਹਨ ਜਿਸ ਤਹਿਤ  ਜ਼ਿਲੇ ਵਿੱਚ ਕਰੀਬ 19331 ਪਰਿਵਾਰਾਂ ਨੂੰ ਭਗਤ ਪੂਰਨ ਸਿੰੰਘ ਸਿਹਤ ਬੀਮਾ ਯੋਜਨਾ ਤਹਿਤ ਸਮਾਰਟ ਕਾਰਡ ਬਣਾ ਕੇ ਵੰਡੇ ਵੀ ਜਾ ਚੁੱਕੇ ਹਨ।

07 MKT-01

ਉਨਾਂ ਦੱਸਿਆ ਕਿ ਭਗਤ ਪੂਰਨ ਸਿੰੰਘ ਸਿਹਤ ਬੀਮਾ ਯੋਜਨਾ ਤਹਿਤ  30 ਰੁਪਏ ਅਦਾ ਕਰਕੇ  ਇੱਕ ਸਮਾਰਟ ਕਾਰਡ ਬਣਾਈਆਂ ਜਾ ਸਕਦਾ ਹੈ । ਇਸ ਸਮਾਰਟ ਕਾਰਡ ਵਿੱਚ ਪਰਿਵਾਰ ਦੇ ਮੁੱਖੀ ਤੋਂ ਇਲਾਵਾ ਹੋਰ ਚਾਰ ਮੈਂਬਰਾਂ ਦੇ ਨਾਮ ਸ਼ਾਮਿਲ ਹੋਣਗੇ। ਉਨਾਂ ਕਿਹਾ ਕਿ ਇਹ ਸਮਾਰਟ ਕਾਰਡ ਧਾਰਕ ਪਰਿਵਾਰ ਇਕ ਸਾਲ ਵਿੱਚ 50,000/- ਰੂਪੇ ਤੱਕ ਬੀਮਾ ਯੋਜਨਾ ਤਹਿਤ ਮੁਫਤ ਸਿਹਤ ਸੁਵਿਧਾਵਾਂ ਪ੍ਰਾਪਤ ਕਰਨਗੇ।

             ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਗਤ ਪੂਰਨ ਸਿੰੰਘ ਸਿਹਤ ਬੀਮਾ ਯੋਜਨਾ ਤਹਿਤ  ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ, ਬਾਦਲ ਦੇ ਸਿਵਲ ਹਸਪਤਾਲਾਂ ਤੋਂ ਇਲਾਵਾ ਜ਼ਿਲੇ ਦੇ ਕੁਝ ਨੱਜੀ ਹਸਪਤਾਲਾਂ ਤੋਂ ਇਲਾਜ ਕਰਵਾਇਆ ਜਾ ਸਕੇਗਾ।

ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਾ: ਬਸੰਤ ਗਰਗ ਡਿਪਟੀ ਕਮਿਸ਼ਨਰ ਨੇ ਇਸ ਯੋਜਨਾ ਤਹਿਤ ਜ਼ਿਲੇ ਵਿਚ ਕੁੱਲ 102664 ਪਰਿਵਾਰਾਂ ਦੇ ਕਾਰਡ ਬਣਾਏ ਜਾਣਗੇ ਜਿੰਨਾਂ ਵਿਚੋਂ 19499 ਦੇ ਕਾਰਡ ਬਣ ਚੁੱਕੇ ਹਨ ਅਤੇ 19331 ਨੂੰ ਕਾਰਡ ਵੰਡੇ ਵੀ ਜਾ ਚੁੱਕੇ ਹਨ। ਸ੍ਰੀ ਮੁਕਤਸਰ ਸਾਹਿਬ ਸ਼ਹਿਰੀ ਖੇਤਰ ਵਿਚ ਕੁੱਲ 8822 ਲਾਭਪਾਤਰੀਆਂ ਵਿਚੋਂ 3167 ਦੇ ਕਾਰਡ ਬਣ ਚੁੱਕੇ ਹਨ। ਮਲੋਟ ਸ਼ਹਿਰੀ ਖੇਤਰ ਵਿਚ 9174 ਲਾਭਪਾਤਰੀਆਂ ਦੇ ਕਾਰਡ ਬਣਾਏ ਜਾਣੇ ਹਨ ਜਦ ਕਿ 2205 ਦੇ ਕਾਰਡ ਬਣ ਚੁੱਕੇ ਹਨ। ਗਿੱਦੜਬਾਹਾ ਸ਼ਹਿਰ ਵਿਚ 4066 ਦੇ ਕਾਰਡ ਬਣਾਏ ਜਾਣੇ ਹਨੇ

ਇਸੇ ਤਰਾਂ ਸ੍ਰੀ ਮੁਕਤਸਰ ਸਾਹਿਬ ਦਿਹਾਤੀ ਖੇਤਰਾਂ ਵਿਚ ਕੁੱਲ 25985 ਲਾਭਪਾਤਰੀਆਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ ਜਿੰਨਾਂ ਵਿਚੋਂ 6318 ਦੇ ਕਾਰਡ ਬਣ ਚੁੱਕੇ ਹਨ। ਮਲੋਟ ਦਿਹਾਤੀ ਬਲਾਕ ਵਿਚ 17860 ਲਾਭਪਾਤਰੀਆਂ ਵਿਚੋਂ 4551 ਦੇ ਕਾਰਡ ਬਣਾਏ ਜਾ ਚੁੱਕੇ ਹਨ। ਲੰਬੀ ਬਲਾਕ ਵਿਚ 18203 ਲਾਭਪਾਤਰੀਆਂ ਵਿਚੋਂ 2825 ਦੇ ਕਾਰਡ ਬਣਾਏ ਜਾ ਚੁੱਕੇ ਹਨ ਜਦ ਕਿ ਗਿੱਦੜਬਾਹਾ ਬਲਾਕ ਵਿਚ ਕੰਮ ਅੱਜ ਸ਼ੁਰੂ ਹੋਇਆ ਹੈ ਅਤੇ ਗਿੱਦੜਬਾਹਾ ਦਿਹਾਤੀ ਬਲਾਕ ਵਿਚ 18554 ਲਾਭਪਾਤਰੀਆਂ ਨੂੰ ਇਸ ਸਿਹਤ ਬੀਮਾ ਯੋਜਨਾ ਦਾ ਲਾਭ ਦੇਣ ਲਈ ਕਾਰਡ ਬਣਾਏ ਜਾਣਗੇ। ਇਸ ਮੌਕੇ ਕਾਰਡ ਬਣਾਉਣ ਵਾਲੀ ਏਂਜਸੀ ਦੇ ਨੁੰਮਾਇੰਦੇ ਸ੍ਰੀ ਅਨਮੋਲ ਵੀ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*