ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿਚ ਚਿੱਟੀ ਮੱਖੀ ਕਾਰਨ ਨਰਮਾ ਵਾਹੁਣ ਵਾਲਿਆਂ ਲਈ 4 ਕਰੋੜ ਦਾ ਮੁਆਵਜਾ
Templates by BIGtheme NET

ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿਚ ਚਿੱਟੀ ਮੱਖੀ ਕਾਰਨ ਨਰਮਾ ਵਾਹੁਣ ਵਾਲਿਆਂ ਲਈ 4 ਕਰੋੜ ਦਾ ਮੁਆਵਜਾ

Must Share With Your Friends...!

ਨਰਮੇ ਦੇ ਖਰਾਬੇ ਸਬੰਧੀ ਗਿਰਦਾਵਰੀ ਜਾਰੀ ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ:-ਪੰਜਾਬ ਸਰਕਾਰ ਵੱਲੋਂ ਸਫੇਦ ਮੱਖੀ ਕਾਰਨ ਨਰਮਾ ਵਾਹੁਣ ਵਾਲੇ ਕਿਸਾਨਾਂ ਲਈ ਮੁਆਵਜਾ ਰਾਸ਼ੀ ਜਾਰੀ ਕਰ ਦਿੱਤੀ ਹੈ ਅਤੇ ਇਸ ਦੀ ਵੰਡ ਤੁਰੰਤ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਅੱਜ ਇੱਥੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਦਿੱਤੀ। ਉਨਾਂ ਨੇ ਦੱਸਿਆ ਕਿ ਮਾਲ ਵਿਭਾਗ ਵੱਲੋਂ ਏ ਫਾਰਮ ਤਿਆਰ ਕੀਤੇ ਜਾ ਰਹੇ ਹਨ ਅਤੇ ਇਸਦੇ ਨਾਲ ਹੀ ਮੁਆਵਜੇ ਦੀ ਤੁਰੰਤ ਵੰਡ ਕਰਵਾ ਦਿੱਤੀ ਜਾਵੇਗੀ।

ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਚਿੱਟੀ ਮੱਖੀ ਦੇ ਹਮਲੇ ਕਾਰਨ ਨਰਮੇ ਦੀ ਫਸਲ ਨੂੰ ਖੇਤਾਂ ਵਿਚ ਵਾਹੁਣ ਵਾਲੇ ਕਿਸਾਨਾਂ ਲਈ 4 ਕਰੋੜ ਰੁਪਏ  ਦੀ ਮੁਆਵਜਾ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਉਨਾਂ ਨੇ ਦੱਸਿਆ ਕਿ ਜ਼ਿਲੇ ਵਿਚ 5000 ਏਕੜ ਨਰਮਾ ਕਿਸਾਨਾਂ ਨੇ ਵਾਹਿਆ ਸੀ ਜਿੰਨਾਂ ਦੀ ਗਿਰਦਾਵਰੀ ਕਰਨ ਤੋਂ ਬਾਅਦ ਸਰਕਾਰ ਨੂੰ ਰਿਪੋਟ ਭੇਜੀ ਗਈ ਸੀ, ਇਸ ਲਈ ਮੁਆਵਜਾ ਰਾਸ਼ੀ ਦੀ ਪ੍ਰਵਾਨਗੀ ਆ ਗਈ ਹੈ ਅਤੇ ਜਲਦ ਇਹ ਕਿਸਾਨਾਂ ਨੂੰ ਵੰਡ ਦਿੱਤੀ ਜਾਵੇਗੀ। ਉਨਾਂ ਨੇ ਦੱਸਿਆ ਕਿ ਮੁਆਵਜਾ ਰਾਸ਼ੀ ਦੀ ਸਬੰਧਤ ਐਸ.ਡੀ.ਐਮਜ. ਦੀ ਦੇਖਰੇਖ ਹੇਠ ਵੰਡ ਕਰਵਾਈ ਜਾਵੇਗੀ।

mukstar dc

ਉਨਾਂ ਨੇ ਅੱਗੇ ਦੱਸਿਆ ਕਿ ਇਸੇ ਤਰਾਂ ਜਿੰਨਾਂ ਕਿਸਾਨਾਂ ਦੀ ਨਰਮੇ ਦੀ ਫਸਲ ਖੇਤਾਂ ਵਿਚ ਖੜੀ ਹੈ ਪਰ ਚਿੱਟੀ ਮੱਖੀ ਕਾਰਨ ਉਸਦਾ ਨੁਕਸਾਨ ਹੋਇਆ ਹੈ, ਅਜਿਹੇ ਖੇਤਾਂ ਵਿਚ ਨੁਕਸਾਨ ਦੇ ਜਾਇਜ਼ੇ ਲਈ ਵਿਸੇਸ਼ ਗਿਰਦਾਵਰੀ ਕੀਤੀ ਜਾ ਰਹੀ ਹੈ। ਇਸ ਲਈ ਮਾਲ ਵਿਭਾਗ ਅਤੇ ਖੇਤੀਬਾੜੀ ਵਿਭਾਗ ਦੀਆਂ ਸਾਂਝੀਆਂ ਟੀਮਾਂ ਲਗਾਈਆਂ ਗਈਆਂ ਹਨ। ਇਸ ਸਬੰਧੀ ਉਨਾਂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਏ.ਡੀ.ਓ. ਵਿਸੇਸ਼ ਗਿਰਦਾਵਰੀ ਲਈ ਮਾਲ ਵਿਭਾਗ ਨਾਲ ਤਾਇਨਾਤ ਕੀਤੇ ਗਏ ਹਨ ਤਾਂ ਜੋ ਗਿਰਦਾਵਰੀ ਦਾ ਕੰਮ ਜਲਦ ਨੇਪਰੇ ਚਾੜ ਕੇ ਰਿਪੋਟ ਸਰਕਾਰ ਨੂੰ ਭੇਜੀ ਜਾ ਸਕੇ। ਉਨਾਂ ਕਿਹਾ ਕਿ ਇਸ ਵਿਸੇਸ਼ ਗਿਰਦਾਵਰੀ ਦੌਰਾਨ ਵੀ ਜ਼ਿਨਾਂ ਕਿਸਾਨਾਂ ਦੀ ਫਸਲ ਦੇ ਖਰਾਬੇ ਦੀ ਪੁਸ਼ਟੀ ਹੋਵੇਗੀ ਉਨਾਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਮੁਆਵਜਾ ਦਿੱਤਾ ਜਾਵੇਗਾ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿਚ ਪੂਰੀ ਤਰਾਂ ਨਾਲ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

Must Share With Your Friends...!

Comments

comments

Leave a Reply

Your email address will not be published. Required fields are marked *

*