ਸ੍ਰੀ ਰਾਮ ਸਿੰਘ ਐਸ.ਡੀ.ਐਮ ਸ੍ਰੀ ਮੁਕਤਸਰ ਸਾਹਿਬ ਵਲੋਂ ਲਿਖਿਆ ਗੀਤ ਕੁੱਖ ਹੋ ਗਈ ਸ਼ਮਸ਼ਾਨ ਰਲੀਜ਼
Templates by BIGtheme NET

ਸ੍ਰੀ ਰਾਮ ਸਿੰਘ ਐਸ.ਡੀ.ਐਮ ਸ੍ਰੀ ਮੁਕਤਸਰ ਸਾਹਿਬ ਵਲੋਂ ਲਿਖਿਆ ਗੀਤ ਕੁੱਖ ਹੋ ਗਈ ਸ਼ਮਸ਼ਾਨ ਰਲੀਜ਼

Must Share With Your Friends...!

ਲੋਕਾਂ ਨੂੰ ਕੁੜੀਆਂ ਪ੍ਰਤੀ ਜਾਗਰੂਕ ਕਰਨ ਲਈ ਕੁੱਖ ਹੋ ਗਈ ਸ਼ਮਸ਼ਾਨ ਰਾਹੀਂ ਕੀਤਾ ਜਾਵੇਗਾ ਪ੍ਰੇਰਿਤ
ਸ੍ਰੀ ਮੁਕਤਸਰ ਸਾਹਿਬ,  ਕੁੜੀਆਂ ਦੀ ਘੱਟ ਰਹੀ ਗਿਣਤੀ ਤੇ ਕਾਬੂ ਪਾਉਣ ਅਤੇ ਸਮਾਜ ਦੀ ਕੁੜੀਆਂ ਪ੍ਰਤੀ ਉਚਿਤ ਸੋਚ ਨੂੰ ਬਣਾਈ ਰੱਖਣ ਲਈ ਸ੍ਰੀ ਰਾਮ ਸਿੰਘ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਦਾ ਲਿਖਿਆ ਹੋਇਆ ਗੀਤ ” ਕੁੱਖ ਹੋ ਗਈ ਸ਼ਮਸ਼ਾਨ ”  ਅੱਜ ਜਿਲਾ ਰੈਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ  ਮੈਡਮ ਸ਼ਾਕਸ਼ੀ ਸਾਹਣੀ  ਏ.ਸੀ.ਯੂ.ਟੀ ਸ੍ਰੀ ਮੁਕਤਸਰ ਸਾਹਿਬ ਨੇ ਰਲੀਜ਼ ਕੀਤਾ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੈਡਮ ਨਵਦੀਪ ਕੌਰ ਐਸ.ਡੀ.ਐਮ ਗਿੱਦੜਬਾਹਾ,ਮੈਡਮ ਪਰਮਜੀਤ ਕੌਰ, ਡਾ. ਜਗਜੀਵਨ ਲਾਲ ਸਿਵਿਲ ਸਰਜਨ, ਡਾ.ਸੁਭਾਸ਼ ਜੇਠੀ ਜਿਲਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ, ਡਾ.ਬਲਦੇਵ ਸਿੰਘ ਬੁੱਟਰ,ਡਾ.ਸੁਖਪਾਲ ਸਿੰਘ, ਡਾ. ਨਰੇਸ ਪਰੂਥੀ,ਪ੍ਰੋਫੈਸਰ ਗੋਪਾਲ ਸਿੰਘ ਸਕੱਤਰ ਜਿਲਾ ਰੈਡ ਕਰਾਸ ਸੰਸਥਾ, ਸਾਹਿਤਕਾਰ ਗੁਰਸੇਵਕ ਪ੍ਰੀਤ, ਸ੍ਰੀ ਹਰਚੰਦ ਵੜਿੰਗ ਸਰਕਲ ਪ੍ਰਧਾਨ ਅਕਲੀ ਦਲ ਬਰੀਵਾਲਾ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿੱਧਾਂ,ਔਰਤਾਵਾਂ ਅਤੇ ਸਕੂਲੀ ਬੱਚਿਆਂ ਨੇ ਭਾਗ ਲਿਆ।

ਬੇਟੀ ਬਚਾਓ ਬੇਟੀ ਪੜਾਓ  ਵਿਸ਼ੇ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਮੈਡਮ ਸ਼ਾਕਸੀ ਸਾਹਣੀ ਨੇ ਕਿਹਾ ਕਿ ਸਾਨੂੰ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਦੇ ਪੜਣ ਲਿਖਣ,ਪਾਲਣ ਪੋਸ਼ਣ ਅਤੇ ਇਹਨਾਂ ਦੀ ਬਿਹਤਰੀ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਮਾਜ ਵਿੱਚ ਲਿੰਗ ਅਨੁਪਾਤ ਤੇ ਕਿਸੇ ਵੀ ਤਰਾਂ ਦਾ ਕੋਈ ਮਾੜਾ ਪ੍ਰਭਾਵ ਨਾ ਪਵੇ। ਊਹਨਾਂ ਮਾਪਿਆ ਅਤੇ ਸਮਾਜ ਸੇਵੀ ਸੰਸਥਾਵਾ ਨੂੰ ਅਪੀਲ ਕੀਤੀ ਕਿ ਸਮਾਜ ਵਿੱਚ ਫੈਲ ਚੁੱਕੀਆਂ ਸਮਾਜਿਕ ਬੁਰੀਆ ਜਿਸ ਤਰਾਂ ਭਰੂਣ ਹੱਤਿਆਵਾਂ, ਦਹੇਜ ਪ੍ਰਥਾ ਅਤੇ ਨਸ਼ਿਆਂ ਵਰਗੀਆਂ ਕੁਰੀਤੀਆਂ ਨੂੰ ਜੜੋਂ ਖਤਮ ਕਰਨ ਲਈ ਇੱਕ ਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ ।

ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਮੈਡਮ ਨਵਦੀਪ ਕੌਰ ਐਸ.ਡੀ.ਐਮ ਗਿੱਦੜਬਾਹਾ ਨੇ ਕਿਹਾ ਕਿ ਸਮਾਜ ਨੂੰ  ਹੁਣ ਕੁੜੀਆਂ ਪ੍ਰਤੀ ਜਾਗਰੂਕ ਹੋਣ ਦੀ ਸਖਤ ਜਰੂਰਤ ਹੈ ਅਤੇ ਪਰਿਵਾਰ ਨੂੰ ਆਪਣੀ ਜੁੰਮੇਵਾਰੀ ਸਮਝਦੇ ਹੋਏ ਕੁੜੀਆਂ ਅਤੇ ਮੁੰਡਿਆਂ ਵਿੱਚ ਫਰਕ ਨਹੀਂ ਸਮਝਣਾ ਚਾਹੀਦਾ ।

ਇਸ ਮੌਕੇ ਤੇ ਸਮਾਜ ਨੂੰ ਜਾਗਰੂਕ ਕਰਨ ਲਈ ਸ੍ਰੀ ਰਾਮ ਸਿੰਘ ਐਸ.ਡੀ.ਐਮ ਸ੍ਰੀ ਮੁਕਤਸਰ ਸਾਹਿਬ ਦਾ ਲਿਖਿਆ ਹੋਇਆ ਗੀਤ ਕੁੱਖ ਹੋ ਗਈ ਸ਼ਮਸ਼ਾਨ ਰਲੀਜ਼ ਕੀਤਾ ਗਿਆ ਅਤੇ  ਸ੍ਰੀ ਗੋਰਵ ਦੁੱਗਲ ਅਤੇ ਸ੍ਰੀ ਸੁਰਿੰਦਰ ਕੁਮਾਰ ਦੀ ਸਰਪ੍ਰਸਤੀ ਹੇਠ ਡੀ.ਵੀ.ਐਮ ਪਬਲਿਕ ਸਕੂਲ ਉਦੇਕਰਨ ਦੇ ਬੱਚਿਆਂ ਵਲੋਂ ” ਕੁੱਖ ਹੋ ਗਈ ਸ਼ਮਸ਼ਾਨ” ਵਿਸ਼ੇ ਤੇ ਨਾਟਕ ਦੀ ਪੇਸ਼ਕਾਰੀ ਵੀ ਪੇਸ਼ ਕੀਤੀ ਗਈ, ਜਿਸਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਇਸ ਮੌਕੇ ਤੇ ਮੈਡਮ ਸ਼ਾਕਸ਼ੀ ਸਾਹਣੀ ਨੇ ਭਰੋਸਾ ਦੁਆਇਆ ਕਿ ਲੋਕਾਂ ਨੂੰ ਕੁੜੀਆਂ ਪ੍ਰਤੀ ਜਾਗਰੂਕ ਕਰਨ ਲਈ ਇਹ ਨਾਟਕ ਜਿਲੇ ਵਿੱਚ ਵੱਖ-ਵੱਖ ਥਾਵਾਂ ਤੇ ਪੇਸ਼ ਕੀਤਾ ਜਾਵੇਗਾ ਤਾਂ ਲੋਕਾਂ ਦੀ ਮਾਨਸਿਕਤਾ ਨੂੰ ਬਦਲਿਆ ਜਾ ਸਕੇ। ਇਸ ਮੌਕੇ ਤੇ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੇ ਦਰਸ਼ਕਾਂ ਦਾ ਸ੍ਰੀ ਰਾਮ ਸਿੰਘ ਐਸ.ਡੀ.ਐਮ  ਸ੍ਰੀ ਮੁਕਤਸਰ ਸਾਹਿਬ ਨੇ ਅਤਿ ਦਿਲੋਂ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਦੀ  ਭੂਮਿਕਾ ਸਾਹਿਤਕਾਰ ਗੁਰਸੇਵਕ ਸਿੰਘ ਪ੍ਰੀਤ ਵਲੋਂ ਨਿਭਾਈ ਗਈ।

Must Share With Your Friends...!

Comments

comments

Leave a Reply

Your email address will not be published. Required fields are marked *

*