ਸੜਕੀ ਹਾਦਸਿਆਂ ਦੌਰਾਨ ਜਖਮੀ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਣਾ ਸਭ ਤੋਂ ਵੱਡੀ ਸਮਾਜ ਸੇਵਾ
Templates by BIGtheme NET

ਸੜਕੀ ਹਾਦਸਿਆਂ ਦੌਰਾਨ ਜਖਮੀ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਣਾ ਸਭ ਤੋਂ ਵੱਡੀ ਸਮਾਜ ਸੇਵਾ

Must Share With Your Friends...!

– ਇਕ ਕੀਮਤੀ ਜਾਣ ਨੂੰ ਬਚਾਉਣ ਨਾਲ ਸਾਰੇ ਪਰਿਵਾਰ ਦੀ ਖੁਸ਼ੀ ਨੂੰ ਬਚਾਇਆ ਜਾ ਸਕਦਾ ਹੈ
ਸ੍ਰੀ ਮੁਕਤਸਰ ਸਾਹਿਬ : ਸੜਕੀ ਹਾਦਸਿਆਂ ਦੌਰਾਨ ਜਖਮੀ ਹੋਏ ਵਿਅਕਤੀਆਂ ਨੂੰ ਪਹਿਲ ਦੇ ਅਧਾਰ ਤੇ ਹਸਪਤਾਲਾਂ ਵਿਚ ਪਹੁੰਚਾਇਆ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁਕਤੀਸਰ ਵੈਲਫੇਅਰ ਕਲੱਬ ਰਜਿ ਵਲੋਂ ਟੋਈਲਟ ਹੱਬ ਇੰਸਟੀਚਿਊਟ ਵਿਖੇ ਕਰਵਾਏ ਗਏ ਸੜਕ ਸੁਰੱਖਿਆ ਪ੍ਰੋਗਰਾਮ ਦੌਰਾਨ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਕਾਸਮ ਅਲੀ ਵਲੋਂ ਕਹੇ ਗਏ। ਉਨ੍ਹਾਂ ਕਿਹਾ ਇਕ ਇਨਸਾਨ ਜਿਸ  ਉਪਰ ਉਹਦਾ ਸਾਰਾ ਪਰਿਵਾਰ ਨਿਰਭਰ ਹੈ
unnamed-7
ਜੇ ਕਰ ਉਸਨੂੰ ਸੜਕੀ ਹਾਦਸੇ ਦੌਰਾਨ ਜਲਦ ਮੈਡੀਕਲ ਸਹਾਇਤਾ ਦਿੱਤੀ ਜਾਵੇ ਤਾਂ ਉਸਦੀ ਜਾਣ ਬਚਨ ਨਾਲ ਉਸਦੇ ਸਾਰੇ ਪਰਿਵਾਰ ਦੀਆਂ ਖੁਸ਼ੀਆਂ ਬਰਕਰਾਰ ਰਖੀਆਂ ਜਾ ਸਕਦੀਆਂ ਹਨ। ਸੰਸਥਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਸਾਨੂੰ ਵਾਹਨ ਚਲਾਉਣ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਅਸੀ ਆਪਣਾ ਕੀਮਤੀ ਖੂਨ ਸੜਕਾਂ ਤੇ ਡੋਲਣ ਦੀ ਬਜਾਏ ਲੋਕਾਂ ਦੀਆਂ ਜਾਣਾ ਬਚਾਉਣ ਵਿਚ ਦੇਈਏ। ਇਸ ਦੌਰਾਨ ਔਰਤਾਂ ਨੂੰ ਮੂੰਹ ਢੱਕ ਕੇ ਵਾਹਨ ਚਲਾਉਣ ਬਾਰੇ ਰੋਕਿਆ ਗਿਆ ਤੇ ਵਾਹਨ ਦੇ ਸਾਰੇ ਕਾਗਜਾਤ ਪੂਰੇ ਰੱਖਣ ਲਈ ਜਾਗਰੂਕਤ ਕੀਤਾ ਗਿਆ। ਇਸ ਮੌਕੇ ਤੇ ਸੁਨੀਲ ਕੁਮਾਰ, ਰੋਹਿਤ ਕੁਮਾਰ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*