ਸੰਤ ਇੰਦਰਪਾਲ ਸਿੰਘ ਦੇਵੀਵਾਲਾ ਜਿਲਾ ਪ੍ਰਧਾਨ ਨਿਯੁਕਤ
Templates by BIGtheme NET

ਸੰਤ ਇੰਦਰਪਾਲ ਸਿੰਘ ਦੇਵੀਵਾਲਾ ਜਿਲਾ ਪ੍ਰਧਾਨ ਨਿਯੁਕਤ

Must Share With Your Friends...!

ਕੋਟਕਪੂਰਾ, (ਡਾ.ਪਾਇਲ ਗੋਇਲ )– ਮਾਨਵ ਕਲਿਆਣ ਲਈ 14 ਧਰਮਾਂ ਦੀ ਗਠਿਤ ਸਾਂਝੀ ਸੰਸਥਾ ਵਿਸ਼ਵ ਧਰਮ ਸੇਵਾ ਸ਼ਾਂਤੀ ਮਿਸ਼ਨ ਦੇ ਪ੍ਰਧਾਨ ਸੰਤ ਬਾਬਾ ਲੱਖਾ ਸਿੰਘ ਜੀ ਨਾਨਕਸਰ ਕਲੇਰਾਂ ਦੀ ਰਹਿਨੁਮਾਈ ਹੇਠ ਪੰਜਾਬ ਦੇ ਸੰਤ ਮਹਾਂਪੁਰਸ਼ਾ ਦੇ ਸਹਿਯੋਗ ਨਾਲ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਖ ਵੱਖ ਜਿਲਿਆਂ ਦੇ ਪ੍ਰਧਾਨ ਨਿਯੁਕਤ ਕੀਤੇ ਗਏ। ਇਸੇ ਲੜੀ ਤਹਿਤ ਜਿਲਾ ਫਰੀਦਕੋਟ ਦੇ ਸੰਤ ਬਾਬਾ ਇੰਦਰਪਾਲ ਸਿੰਘ ਜੀ ਠਾਠ ਨਾਨਕਸਰ ਪਿੰਡ ਦੇਵੀਵਾਲਾ ਨੂੰ ਸਰਬ ਧਰਮਾਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
unnamed (9)
ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਚੇਅਰਮੈਨ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਸੁਸਾਇਟੀ ਸ਼੍ਰੋਮਨੀ ਕਥਾ ਵਾਚਕ ਗਿਆਨੀ ਕਰਨੈਲ ਸਿੰਘ ਜੀ ਗਰੀਬ ਨੇ ਦੱਸਿਆ ਕਿ ਫਰੀਦਕੋਟ ਵਿੱਚ ਵੱਡੇ ਸਮਾਗਮ ਸਰਬ ਧਰਮਾ ਤੇ ਮਾਨਵਤਾ ਦੀ ਭਲਾਈ ਲਈ ਹੋਣਗੇ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਪਤਿਤਪੁਣੇ ਤੋਂ ਬਚਾਉਣ, ਮਾਨਵ ਕਲਿਆਣ ਅਤੇ ਜਨ ਸੇਵਾ ਲਈ ਸੰਸਥਾ ਦਾ ਯੂਥ ਵਿੰਗ ਹਰ ਜਿਲੇ ‘ਚ ਬਣਾਇਆ ਜਾਵੇਗਾ। ਇਸ ਮੌਕੇ ਸਰਬ ਧਰਮਾ ਦੇ ਸਕੱਤਰ ਸਤਿਨਾਮ ਸਿੰਘ ਉੱਪਲ ਦਿੱਲੀ, ਬਾਬਾ ਜਸਵੰਤ ਸਿੰਘ ਸੁਆਮੀ ਰਾਕੇਸ਼ਾਨੰਦ ਰਾਜਪੁਰਾ, ਮੁਖਤਿਆਰ ਸਿੰਘ ਯੂ.ਐਸ.ਏ, ਧਰਮਿੰਦਰ ਸਿੰਘ ਨਾਨਕਸਰ, ਸਾਹਿਬ ਸਿੰਘ ਕੋਟਕਪੂਰਾ ਆਦਿ ਹਾਜ਼ਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*