ਸੰਤ ਨਿਰੰਕਾਰੀ ਭਵਨ ਨੇ ਚਲਾਇਆ ‘ਸਫਾਈ ਅਭਿਆਨ’
Templates by BIGtheme NET

ਸੰਤ ਨਿਰੰਕਾਰੀ ਭਵਨ ਨੇ ਚਲਾਇਆ ‘ਸਫਾਈ ਅਭਿਆਨ’

Must Share With Your Friends...!

– ਸਿਵਲ ਹਸਪਤਾਲ ਦੀ ਕੀਤੀ ਸਫਾਈ
ਸ੍ਰੀ ਮੁਕਤਸਰ ਸਾਹਿਬ, ( ਗੁਰਪ੍ਰੀਤ ਬਾਵਾ )- ਸੰਤ ਨਿਰੰਕਾਰੀ ਸਤਿਸੰਗ ਭਵਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਸੇਵਾ ਦਲ ਦੇ ਮਹਾਂਪੁਰਸ਼, ਭੈਣਾਂ, ਬੱਚੇ ਅਤੇ ਸੰਗਤ ਦੇ ਸਹਿਯੋਗ ਨਾਲ ਸ੍ਰੀ ਪੂਰਨ ਚੰਦ ਸੰਚਾਲਕ ਦੀ ਦੇਖ-ਰੇਖ ਹੇਠ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੀ ਸਫਾਈ ਕੀਤੀ ਗਈ। ਜਿਸ ਵਿੱਚ ਸੰਗਤਾਂ ਨੇ ਭਾਰੀ ਉਤਸ਼ਾਹ ਅਤੇ ਜੋਸ਼ ਨਾਲ ਸੇਵਾ ਨਿਭਾਈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਦਰਸ਼ਨ ਸਿੰਘ ਕਪੂਰ ਨੇ ਦੱਸਿਆ ਕਿ ਤਨ-ਮਨ ਨਾਲ ਕੀਤੀ ਸੇਵਾ ਨਾਲ ਹਮੇਸ਼ਾਂ ਤਨ ਤੰਦਰੁਸਤ ਰਹਿੰਦਾ ਹੇ।

ਉਨ੍ਹਾਂ ਦੱਸਿਆ ਕਿ ਸੰਤ ਨਿਰੰਕਾਰੀ ਮੰਡਲ ਹਮੇਸ਼ਾਂ ਹੀ ਖੂਨਦਾਨ ਕੈਂਪ, ਸਫਾਈ ਅਭਿਆਨ, ਭੂਚਾਲ ਪੀੜ੍ਹਤਾਂ ਅਤੇ ਹੜ੍ਹ ਪੀੜ੍ਹਤਾਂ ਜਾਂ ਜਿੱਥੇ ਕੋਈ ਕੁਦਰਤੀ ਕਰੋਪੀ ਆਉਂਦੀ ਹੈ, ਵਧ ਚੜ੍ਹ ਕੇ ਜਵਾਨ ਅਤੇ ਸੰਗਤ ਸੇਵਾ ਲਈ ਪਹੁੰਚਦੇ ਹਨ। ਇਸ ਸਫਾਈ ਅਭਿਆਨ ਦੌਰਾਨ ਬਾਬਾ ਸੋਨੀ ਸੇਵਾ ਆਸ਼ਰਮ ਵੱਲੋਂ ਚਾਹ ਦਾ ਅਤੁੱਟ ਲੰਗਰ ਲਗਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ ਏ.ਪੀ.ਆਰ.ਓ, ਸੰਤ ਨਿਰੰਕਾਰੀ ਮੰਡਲ ਬਰਾਂਚ ਸ੍ਰੀ ਮੁਕਤਸਰ ਸਾਹਿਬ ਦੇ ਮਾਸਟਰ ਹਰਿੰਦਰ ਸਿੰਘ, ਰਾਕੇਸ਼ ਕੁਮਾਰ, ਸਤੀਸ਼ ਕੁਮਾਰ, ਧੀਰਜ਼ ਖੇੜਾ, ਪਵਨ ਗੋਇਲ, ਗੁਰਜੰਟ ਸਿੰਘ, ਸੁਰਿੰਦਰ ਬੱਤਰਾ, ਰਾਜੇਸ਼ ਸਿਡਾਨਾ, ਬਿੱਟੂ ਸਲੂਜਾ, ਭਾਰਤੀ ਸਿੰਗਲਾ ਅਤੇ ਸਮੂਹ ਸੇਵਾਦਾਰ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*