ਸ.ਸ.ਸ. ਸਕੂਲ ਮਲੋਟ (ਲੜਕੇ) ਨੂੰ ਵਧੀਆ ਕਾਰਗੁਜਾਰੀ ਬਦਲੇ ਡੀ.ਜੀ.ਐੱਸ.ਈ ਵੱਲੋ ਪ੍ਰਸੰਸਾ ਪੱਤਰ
Templates by BIGtheme NET

ਸ.ਸ.ਸ. ਸਕੂਲ ਮਲੋਟ (ਲੜਕੇ) ਨੂੰ ਵਧੀਆ ਕਾਰਗੁਜਾਰੀ ਬਦਲੇ ਡੀ.ਜੀ.ਐੱਸ.ਈ ਵੱਲੋ ਪ੍ਰਸੰਸਾ ਪੱਤਰ

Must Share With Your Friends...!

ਮਲੋਟ(ਹਰਪ੍ਰੀਤ ਸਿੰਘ ਹੈਪੀ) :- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੋਟ ਦੇ ਹੋਣਹਾਰ ਵਿਦਿਆਰਥੀ ਅਤੁਲ ਕੁਮਾਰ ਅਤੇ ਅਧਿਆਪਕ (ਸਾਇੰਸ ਗਰੁੱਪ) ਨੂੰ ਡੀ.ਜੀ.ਐੱਸ.ਈ ਵੱਲੋ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਇਹ ਪ੍ਰਸੰਸਾ ਪੱਤਰ ਸਕੂਲ ਦਾ ਨਤੀਜਾ ਬੋਰਡ ਪ੍ਰੀਖਿਆਵਾ ਵਿੱਚ ਸ਼ਾਨਦਾਰ ਰਹਿਣ ਅਤੇ 18 ਵਿਦਿਆਰਥੀਆਂ ਵੱਲੋਂ 80% ਤੋਂ ਵੱਧ ਅੰਕ ਪ੍ਰਾਪਤ ਕਰਨ ਦੇ ਨਾਲ ਨਾਲ ਉਕਤ ਵਿਦਿਆਰਥੀ ਅਤੁਲ ਕੁਮਾਰ ਵੱਲੋਂ ਬੋਰਡ ਪ੍ਰੀਖਿਆ ਦੇ ਵਿੱਚ 16ਵਾਂ ਸਥਾਨ ਪ੍ਰਾਪਤ ਕਰਨ ਲਈ ਦਿੱਤਾ ਗਿਆ ਹੈ ।

MLT_29-3

ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਸਕੂਲ, ਵਿਸ਼ਾ ਅਧਿਆਪਕ ਅਤੇ ਵਿਦਿਆਰਥੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਪ ਜੀ ਦੇ ਮਿਹਨਤ ਅਤੇ ਲਗਨ ਰਾਹੀਂ ਵਡਮੁੱਲੇ ਯੋਗਦਾਨ ਅਤੇ ਪ੍ਰੇਰਨਾ ਸਦਕਾ ਹੀ ਵਿਦਿਆਰਥੀਆਂ ਨੇ ਬੋਰਡ ਦੀ ਪ੍ਰੀਖਿਆ ਵਿਚ ਮੈਰਿਟ ਪੁਜੀਸ਼ਨਾ ਹਾਸ਼ਲ ਕੀਤੀਆਂ ਹਨ। ਅਜਿਹੇ ਮਿਹਨਤੀ ਅਧਿਆਪਕਾਂ ਤੇ ਸਿੱਖਿਆ ਵਿਭਾਗ ਨੂੰ ਮਾਣ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਇਹਨਾਂ ਦੀ ਮਿਹਨਤ ਅਤੇ ਲਗਨ ਹੋਰਣਾ ਵਿਦਿਆਰਥੀਆਂ ਲਈ ਵੀ ਵਿਸ਼ੇ ਪ੍ਰਤੀ ਰੁਚੀ ਸਪੱਸ਼ਟਤਾ ਅਤੇ ਆਉਣ ਵਾਲੇ ਮੁਕਾਬਲੇ ਦੀਆ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਿਚ ਮਹੱਤਵਪੂਰਨ ਸਿੱਧ ਹੋਵੇਗੀ। ਇਸ ਮੌਕੇ ਗੱਲਬਾਤ ਕਰਦਿਆਂ ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਇਸ ਸਕੂਲ ਵਿਚ ਸੂਪਰ 30 ਦੀ ਰੀਤੀ ਚੱਲ ਰਹੀ ਹੈ ਜਿਸ ਕਰਕੇ ਹਰ ਪ੍ਰੀਖਿਆ ਅਤੇ ਟੈਸਟ ਵਿੱਚ ਪਹਿਲੇ 30 ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਦੇ ਹਿੰਦੀ ਲੈਕਚਰਾਰ ਡਾ. ਹਰੀਭਜਨ ਪ੍ਰਿਯਦਰਸ਼ੀ ਨੂੰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਪ੍ਰਸੰਸਾ ਪੱਤਰ ਪ੍ਰਾਪਤ ਹੋ ਚੁੱਕਾ ਹੈ। ਇਹ ਸਾਡੇ ਲਈ ਵੱਡੀ ਮਾਣ ਦੀ ਗੱਲ ਹੈ ਕਿ ਸਕੂਲ ਵਾਰ-ਵਾਰ ਡੀ.ਜੀ.ਐੱਸ.ਈ ਤੋਂ ਪ੍ਰਸੰਸਾ ਪੱਤਰ ਪ੍ਰਾਪਤ ਕਰ ਰਿਹਾ ਹੈ। ਉਹਨਾਂ ਉਮੀਦ ਜਿਤਾਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਕੂਲ ਦਾ ਪੂਰਾ ਸਟਾਫ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਸਦਕਾ ਕੰਮ ਕਰਦੇ ਹੋਏ ਪ੍ਰਸੰਸਾ ਪੱਤਰ ਪ੍ਰਾਪਤ ਕਰਦਾ ਰਹੇਗਾ। ਇਸ ਮੌਕੇ ਪ੍ਰਿੰਸੀਪਲ ਨਾਇਬ ਸਿੰਘ ਨੇ ਲੈਕਚਰਾਰ ਵਿਜੈ ਗਰਗ, ਸੀਮਾ ਰਾਣੀ, ਸੁਖਦੀਪ ਕੌਰ, ਸ਼ਿਵਰਾਜ ਸਿੰਘ, ਡਾ. ਹਰੀਭਜਨ ਪ੍ਰਿਯਦਰਸੀ, ਰਜਿੰਦਰਪਾਲ ਸਿੰਘ, ਰਾਜ ਕੁਮਾਰ ਗਾੜੀ, ਸੁਦਰਸ਼ਨ ਜੱਗਾ, ਗੁਰਪ੍ਰੀਤ ਕੌਰ, ਜਗਦੀਪ ਕੌਰ, ਵੀਨਾ, ਹਰਜੀਤ ਸਿੰਘ, ਇੰਦਰਜੀਤ ਸਿੰਘ, ਮੰਜੂ ਬਾਲਾ, ਹਰਜੀਤ ਮੋਗਾ, ਭਾਰਤ ਭੂਸ਼ਣ, ਅਸ਼ੋਕ ਕੁਮਾਰ, ਕਰਮਜੀਤ ਕੌਰ ਅਤੇ ਹਰਪਾਲ ਸਿੰਘ ਸਮੇਤ ਸਮੂਹ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ।

Must Share With Your Friends...!

Comments

comments

Leave a Reply

Your email address will not be published. Required fields are marked *

*