ਹਾੜੀ ਦੇ ਸੀਜਨ ਦੌਰਾਨ ਕਿਸਾਨਾਂ ਨੂੰ ਖਾਦਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ
Templates by BIGtheme NET

ਹਾੜੀ ਦੇ ਸੀਜਨ ਦੌਰਾਨ ਕਿਸਾਨਾਂ ਨੂੰ ਖਾਦਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ

Must Share With Your Friends...!

– ਸਰੋਂ ਦੇ ਬੀਜ ਦੀਆਂ 3600 ਕਿੱਟਾਂ ਖੇਤੀਬਾੜੀ ਵਿਭਾਗ ਉਪਲਬੱਧ ਕਰਵਾ ਰਿਹਾ ਹੈ ਕਿਸਾਨਾਂ ਨੂੰ
– ਬੀਜ ਸਬਸਿਡੀ ਲਈ ਕਿਸਾਨ ਫਾਰਮ 26 ਅਕਤੂਬਰ ਤੱਕ ਖੇਤੀਬਾੜੀ ਦਫ਼ਤਰਾਂ ਵਿਚ ਜਮਾਂ ਕਰਵਾਉਣ
ਸ਼੍ਰੀ ਮੁਕਤਸਰ ਸਾਹਿਬ,  ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਹਾੜੀ ਦੇ ਆਗਾਮੀ ਫਸਲੀ ਸੀਜਨ ਦੌਰਾਨ ਕਿਸਾਨਾਂ ਨੂੰ ਡੀ.ਏ.ਪੀ., ਯੂਰੀਆ ਆਦਿ ਖਾਦਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਹ ਗੱਲ ਜ਼ਿਲਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਵਧੀਕ  ਡਿਪਟੀ ਕਮਿਸ਼ਨਰ ਜਨਰਲ ਸ: ਕੁਲਜੀਤ ਪਾਲ ਸਿੰਘ ਮਾਹੀ ਨੇ ਦਿੱਤੀ।
ਸ: ਕੁਲਜੀਤ ਪਾਲ ਸਿੰਘ ਮਾਹੀ ਨੇ ਦੱਸਿਆ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਹਾੜੀ ਦੇ ਸੀਜਨ ਦੌਰਾਨ 26500 ਮੀਟ੍ਰਿਕ ਟਨ ਡੀ.ਏ.ਪੀ. ਖਾਦ ਦੀ ਜਰੂਰਤ ਹੈ ਜਦ ਕਿ 22000 ਮੀਟ੍ਰਿਕ ਟਨ ਡੀ.ਏ.ਪੀ. ਖਾਦ ਜ਼ਿਲੇ ਵਿਚ ਪੁੱਜ ਚੁੱਕੀ ਹੈ। ਇਸੇ ਤਰਾਂ ਜ਼ਿਲੇ ਵਿਚ ਮਾਰਚ 2016 ਤੱਕ ਦੀਆਂ ਜਰੂਰਤਾਂ ਲਈ 77000 ਮੀਟ੍ਰਿਕ ਟਨ ਯੂਰੀਆ ਖਾਦ ਦੀ ਜਰੂਰਤ ਹੈ ਜਿਸ ਵਿਚੋਂ 21000 ਟਨ ਯੂਰੀਆ ਪਹਿਲਾਂ ਹੀ ਜ਼ਿਲੇ ਵਿਚ ਪੁੱਜ ਚੁੱਕੀ ਹੈ। ਇਸ ਮੌਕੇ ਜ਼ਿਲਾ ਖੇਤੀਬਾੜੀ ਅਫ਼ਸਰ ਡਾ: ਬੇਅੰਤ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਜ਼ਿਲੇ ਵਿਚ 37000 ਕੁਇੰਟਲ ਕਣਕ ਬੀਜ ਸਬਸਿਡੀ ਤੇ ਦਿੱਤਾ ਜਾਣਾ ਹੈ ਇਸ ਲਈ ਚਾਹਵਾਨ ਕਿਸਾਨ ਆਪਣੇ ਫਾਰਮ 26 ਅਕਤੂਬਰ 2015 ਤੱਕ ਖੇਤੀਬਾੜੀ ਵਿਭਾਗ ਕੋਲ ਜਮਾ ਕਰਵਾ ਦੇਣ ਜਿਸ ਤੋਂ ਬਾਅਦ ਉਨਾਂ ਨੂੰ ਬੀਜ ਦੀ ਖਰੀਦ ਲਈ ਪਰਮਿਟ ਜਾਰੀ ਕੀਤੇ ਜਾਣਗੇ। ਉਨਾਂ ਨੇ ਕਿਹਾ ਕਿ ਇਸ ਵਾਰ ਬੀਜ ਸਬਸਿਡੀ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਆਵੇਗੀ ਇਸ ਲਈ ਕਿਸਾਨ 26 ਅਕਤੂਬਰ ਤੱਕ ਫਾਰਮ ਹਰ ਹਾਲਤ ਵਿਚ ਜਮਾ ਕਰਵਾ ਦੇਣ। ਉਨਾਂ ਨੇ ਕਿਹਾ ਕਿ ਜੋ ਬੀਜ ਕਿਸਾਨਾਂ ਨੂੰ ਦਿੱਤਾ ਜਾਣਾ ਹੈ ਉਸ ਦੇ ਨਮੂਨਿਆਂ ਦੀ ਜਾਂਚ ਕਰ ਲਈ ਗਈ ਹੈ।
ਇਸ ਤੋਂ ਬਿਨਾਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਤੇਲ ਬੀਜਾਂ ਦੀ ਕਾਸਤ ਨੂੰ ਉਤਸਾਹਿਤ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ 2 2 ਕਿਲੋ ਦੀਆਂ 3600 ਕਿੱਟਾਂ ਸਰੋਂ ਦੇ ਬੀਜ ਦੀਆਂ ਕਿਸਾਨਾਂ ਨੂੰ ਮੁਹਈਆ ਕਰਵਾਈਆਂ ਜਾਣਗੀਆਂ ਤਾਂ ਜੋ ਕਿਸਾਨ ਸਰੋਂ ਦੀ ਕਾਸਤ ਕਰ ਸਕਣ। ਬੈਠਕ ਦੌਰਾਨ ਇਫਕੋ ਦੇ ਜ਼ਿਲਾ ਮੈਨੇਜਰ ਅਤੇ ਮਾਰਕਫੈਡ ਦੇ ਜ਼ਿਲਾ ਮੈਨੇਜਰ ਸ: ਐਚ.ਐਸ. ਧਾਲੀਵਾਲ ਨੇ ਜਾਣਕਾਰੀ ਦਿੱਤੀ ਕਿ ਇਫਕੋ ਅਤੇ ਮਾਰਕਫੈਡ ਦੀਆਂ ਸੁਸਾਇਟੀਆਂ ਅਤੇ ਵਿਕਰੀ ਕੇਂਦਰਾਂ ਤੋਂ ਡੀ.ਏ.ਪੀ. ਖਾਦ 1185 ਰੁਪਏ ਪ੍ਰਤੀ ਬੈਗ ਦੀ ਦਰ ਤੇ ਵੇਚੀ ਜਾ ਰਹੀ ਹੈ ਜਦ ਕਿ ਖੁੱਲੇ ਬਾਜਾਰ ਵਿਚ ਇਸ ਦੀ ਕੀਮਤ 1210 ਤੋਂ 1220 ਰੁਪਏ ਤੱਕ ਹੈ। ਇਫਕੋ ਕੋਲ ਐਚ.ਡੀ. 2967 ਕਿਸਮ ਦਾ 3500 ਕੁਇੰਟਲ ਬੀਜ ਵੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਵਿਕਰੀ ਲਈ ਉਪਲਬੱਧ ਹੈ।
ਬੈਠਕ ਵਿਚ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਡਾ: ਮਨਦੀਪ ਕੌਰ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਅਰਵਿੰਦਰ ਕੁਮਾਰ, ਸ: ਗੁਰਪ੍ਰੀਤ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਸ: ਕਰਨੈਲ ਸਿੰਘ ਆਦਿ ਵੀ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*