ਹੈਡਵਾਲ, ਬਾਸਕਿਟਬਾਲ,ਫੁੱਟਬਾਲ,ਵਾਲੀਬਾਲ ਦੇ ਟਰਾਇਲ ਤਿੰਨ ਸੰਤਬਰ ਨੂੰ ਹੋਣਗੇ – ਜਿਲਾ ਖੇਡ ਅਫਸਰ
Templates by BIGtheme NET

ਹੈਡਵਾਲ, ਬਾਸਕਿਟਬਾਲ,ਫੁੱਟਬਾਲ,ਵਾਲੀਬਾਲ ਦੇ ਟਰਾਇਲ ਤਿੰਨ ਸੰਤਬਰ ਨੂੰ ਹੋਣਗੇ – ਜਿਲਾ ਖੇਡ ਅਫਸਰ

Must Share With Your Friends...!

ਟਰਾਇਲ ਵੀਕਐਂਡ ਲੀਗ ਕਰਵਾਉਣ ਲਈ ਵੱਖ-ਵੱਖ ਕਮੇਟੀਆਂ ਦਾ ਗਠਨ
ਸ੍ਰੀ ਮੁਕਤਸਰ ਸਾਹਿਬ,
ਖੇਡ ਵਿਭਾਗ ਵਲੋਂ ਟਰਾਇਲ ਵੀਕਐਂਡ ਲੀਗ ਕਰਵਾਉਣ ਸਬੰਧੀ ਮੀਟਿੰਗ ਸ੍ਰੀ ਸੁਨੀਲ ਕੁਮਾਰ ਜਿਲਾ ਖੇਡ ਅਫਸਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਖੇ ਹੋਈ,ਇਸ ਮੀਟਿੰਗ ਵਿੱਚ ਸਹਾਇਕ ਜਿਲਾ ਸਿੱਖਿਆ ਅਫਸਰ ਸ੍ਰੀ ਜੋਗਿੰਦਰ ਸਿੰਘ, ਸ੍ਰੀ ਸਮਸ਼ੇਰ ਸਿੰਘ ਪ੍ਰਧਾਨ ਫੁੱਟਬਾਲ ਐਸੋਸੀਏਸ਼ਨ,ਡਾ. ਕੁਲਵਿੰਦਰ ਸਿੰਘ ਸੰਧੂ ਸਕੱਤਰ ਜਿਲਾ ਵਾਲੀਬਾਲ ਐਸੋਸੀਏਸ਼ਨ, ਸ੍ਰੀ ਕੰਵਲਜੀਤ ਸਿੰਘ ਹੈਡਵਾਲ ਕੋਚ, ਸ੍ਰੀ ਜਗਸੀਰ ਪੁਰੀ ਬਾਸਕਿਟਬਾਲ ਕੋਚ, ਸ੍ਰੀ ਦਿਲਬਾਗ ਸਿੰਘ ਵਾਇਸ ਪ੍ਰਧਾਨ ਵਾਲੀਬਾਲ ਐਸੋਸੀਏਸ਼ਨ,ਸ੍ਰੀ ਸੁਖਦੇਵ ਸਿੰਘ ਸਕੱਤਰ,  ਸਤਿੰਦਰ ਸਿੰਘ ਵਾਲੀਵਾਲ ਕੋਚ, ਜਸਵਿੰਦਰ ਸਿੰਘ  ਸਕੱਤਰ ਜਿਲਾ ਫੁੱਟਬਾਲ ਐਸੋਸੀਏਸ਼ਨ ਨੇ ਭਾਗ ਲਿਆ।  ਮੀਟਿੰਗ ਦੌਰਾਨ ਜਿਲਾ ਖੇਡ ਅਫਸਰ ਨੇ ਦੱਸਿਆਂ ਕਿ ਖੇਡ ਵਿਭਾਗ ਪੰਜਾਬ ਵਲੋਂ  5 ਸਤੰਬਰ 2015 ਨੂੰ ਬਠਿੰਡਾ ਜੋਨ ਵਿਖੇ ਸਾਲ 2015-2016 ਦੇ ਸੈਸ਼ਨ ਦੌਰਾਨ ਬਾਸਕਿਟਬਾਲ, ਹੈਡਬਾਲ, ਵਾਲੀਬਾਲ ਅਤੇ ਫੁੱਟਬਾਲ ਖੇਡਾਂ ਦੀ ਵੀਕ ਐਂਡ ਲੀਗ ਲੜਕੇ ਅਤੇ ਲੜਕੀਆਂ ਅੰਡਰ 19 ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਜੋਨ ਵਿੱਚ ਜੇਤੂ ਟੀਮ ਸੁਪਰ ਲੀਗ ਵਿੱਚ ਭਾਗ ਲਵੇਗੀ ਅਤੇ ਸੁਪਰ ਲੀਗ ਵਿੱਚ ਜੇਤੂ ਖਿਡਾਰੀ ਅਤੇ ਖਿਡਾਰਨਾਂ ਨੂੰ ਪਹਿਲੇ ਸਥਾਨ ਤੇ ਆਉਣ ਤੇ 2 ਲੱਖ ਰੁਪਏ ਅਤੇ ਦੂਜੇ ਸਥਾਨ ਤੇ ਆਉਣ 1.25 ਲੱਖ ਰੁਪਏ ਅਤੇ ਤੀਜੇ ਸਥਾਨ ਤੇ ਆਉਣ ਤੇ  75 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਉਹਨਾਂ ਅੱਗੇ ਦੱਸਿਆਂ ਕਿ ਇਸ ਦੌਰਾਨ ਖਿਡਾਰੀਆਂ  ਨੂੰ ਦੋ ਸੌ ਰੁਪਏ ਪ੍ਰਤੀ ਖਿਡਾਰੀ ਪ੍ਰਤੀ ਦਿਨ ਦੇ ਹਿਸਾਬ ਨਾਲ ਰਿਫਰੈਸਮੈਂਟ ਵੀ ਦਿੱਤੀ ਜਾਵੇਗੀ। ਉਹਨਾਂ ਅੱਗੇ ਦੱਸਿਆਂ ਕਿ ਖਿਡਾਰੀਆਂ ਅਤੇ ਖੇਡ ਅਮਲੇ ਨੂੰ ਮੈਚ ਵਾਲੇ ਸਥਾਨ ਤੇ ਆਉਣ ਅਤੇ ਵਾਪਸ ਜਾਣ ਦਾ ਵਾਸਤੇ ਬੱਸ ਕਿਰਾਇਆ ਵੱਖਰੇ ਤੌਰ ਤੇ ਖੇਡ ਵਿਭਾਗ ਵਲੋਂ ਦਿੱਤਾ ਜਾਵੇਗਾ।

  ਉਹਨਾਂ ਅੱਗੇ ਦੱਸਿਆਂ ਕਿ  ਸ੍ਰੀ ਮੁਕਤਸਰ ਸਾਹਿਬ  ਜਿਲੇ ਵਿੱਚ 3 ਸਤੰਬਰ 2015 ਦਿਨ ਵੀਰਵਾਰ ਨੂੰ ਵੱਖ-ਵੱਖ ਸਥਾਨਾਂ ਤੇ ਟਰਾਇਲ ਵੀਕਐਂਡ ਲੀਗ ਕਰਵਾਉਣ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ।  ਟਰਾਇਲ ਦੌਰਾਨ ਖਿਡਾਰੀਆਂ ਦੀ ਜਨਮ ਮਿਤੀ ਪਹਿਲੀ ਜਨਵਰੀ 1997 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀਆਂ ਅਤੇ ਟਰਾਇਲ ਦੌਰਾਨ ਖਿਡਾਰੀ ਆਪਣੇ ਜਨਮ ਸਬੰਧੀ ਸਰਟੀਫਿਕੇਟ ਟਰਾਇਲ ਵਾਲੇ ਸਥਾਨ ਤੇ ਜਰੂਰ ਲੈ ਕੇ ਆਉਣ।

3 ਸਤੰਬਰ 2015 ਨੂੰ ਹੋਣ ਵਾਲੇ ਟਰਾਇਲਾ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਖੇਡ ਅਫਸਰ ਨੇ ਦੱਸਿਆਂ ਕਿ ਹੈਡਬਾਲ ਦੇ ਟਰਾਇਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਲੋਟ ਵਿਖੇ ਹੋਣਗੇ,ਬਾਸਕਿਟਬਾਲ ਦੇ ਟਰਾਇਲ ਬਾਬਾ ਗੰਗਾ ਰਾਮ ਸਪੋਰਟਸ ਸਟੇਡੀਅਮ ਗਿੱਦੜਬਾਹਾ ਵਿਖੇ, ਫੁੱਟਬਾਲ ਦੇ ਟਰਾਇਲ ਗੁਰੂ ਗੋਬਿੰਦ ਸਿੰਘ ਸਪੋਰਟਸ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣਗੇ ਜਿੱਥੇ ਖਿਡਾਰੀ ਅਤੇ ਖਿਡਾਰਨਾਂ ਸਵੇਰੇ 10 ਵਜੇ ਭਾਗ ਲੈ ਸਕਦੇ ਹਨ। ਉਹਨਾਂ ਅੱਗੇ ਦੱਸਿਆਂ ਕਿ ਲੜਕੀਆਂ ਦੇ ਵਾਲੀਬਾਲ ਦੇ ਟਰਾਇਲ ਗੁਰੂ ਨਾਨਕ ਕਾਲਜ ਫਾਰ ਵੁਮੈਨ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ 10 ਵਜੇ ਜਦਕਿ ਲੜਕਿਆਂ ਦੇ ਵਾਲੀਵਾਲ ਦੇ ਟਰਾਇਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਸ਼ਾਮੀ 4.00 ਵਜੇ ਹੋਣਗੇ। 

Must Share With Your Friends...!

Comments

comments

Leave a Reply

Your email address will not be published. Required fields are marked *

*