ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲਗਾਏ ਕੈਂਪ ਵਿਚ 660 ਉਸਾਰੀ ਕੀਰਤੀਆਂ ਨੇ ਕਰਵਾਈ ਰਜਿਸਟੇ੍ਰਸ਼ਨ
Templates by BIGtheme NET

ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲਗਾਏ ਕੈਂਪ ਵਿਚ 660 ਉਸਾਰੀ ਕੀਰਤੀਆਂ ਨੇ ਕਰਵਾਈ ਰਜਿਸਟੇ੍ਰਸ਼ਨ

Must Share With Your Friends...!

ਸ੍ਰੀ ਮੁਕਤਸਰ ਸਾਹਿਬ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਪਿੰਡ ਰੁਪਾਣਾ ਵਿਖੇ ਉਸਾਰੀ ਕੀਰਤੀਆਂ ਲਈ ਲਗਾਏ ਦੋ ਦਿਨਾਂ ਕੈਂਪ ਦੌਰਾਨ 660 ਉਸਾਰੀ ਕਿਰਤੀਆਂ ਨੇ ਆਪਣੀ ਰਜਿਸਟ੍ਰੇਸਨ ਕਰਵਾਈ। ਇਹ ਜਾਣਕਾਰੀ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮੈਡਮ ਹਰਗੁਰਜੀਤ ਕੌਰ ਨੇ ਦਿੱਤੀ। ਉਨਾਂ ਦੱਸਿਆ ਕਿ ਇਸ ਕੈਂਪ ਦੌਰਾਨ ਪੰਜਾਬ ਬਿਲਡਿੰਗ ਐਂਡ ਅਦਰ ਕੰਸ਼ਟਰਕਸ਼ਨ ਵਰਕਰਜ਼ ਬੋਰਡ ਚੰਡੀਗੜ ਦੀਆਂ ਯੋਜਨਾਵਾਂ ਸਬੰਧੀ ਮਜਦੂਰਾਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਉਨਾਂ ਕਿਹਾ ਕਿ ਇਸ ਯੋਜਨਾ ਤਹਿਤ ਉਸਾਰੀ ਕਾਰਜਾਂ ਨਾਲ ਜੁੜੇ ਮਜਦੂਰਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਤਾਂ ਜੋ ਉਹ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈ ਸਕਣ। ਇਸ ਮੌਕੇ ਵਰਕਰਾਂ ਨੂੰ ਉਨਾਂ ਦੇ ਵੱਖ ਵੱਖ ਕਾਨੂੰਨੀ ਹੱਕਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਅਤੇ ਉਨਾਂ ਨੂੰ ਦੱਸਿਆ ਗਿਆ ਕਿ ਕਿਸ ਤਰਾਂ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ।

Must Share With Your Friends...!

Comments

comments

Leave a Reply

Your email address will not be published. Required fields are marked *

*