ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਬੈਠਕ ਆਯੋਜਿਤ
Templates by BIGtheme NET

ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਬੈਠਕ ਆਯੋਜਿਤ

Must Share With Your Friends...!

***10 ਅਕਤੂਬਰ ਨੂੰ ਲੱਗੇਗੀ ਟਰੈਫਿਕ ਚਲਾਨਾਂ ਸਬੰਧੀ ਕੌਮੀ ਲੋਕ ਅਦਾਲਤ

ਸ੍ਰੀ ਮੁਕਤਸਰ ਸਾਹਿਬ:-ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਤਿਮਾਹੀ ਬੈਠਕ ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕਮ ਐਡੀਸ਼ਨ ਸੈਸ਼ਨ ਜੱਜ ਸ੍ਰੀ ਵਰਿੰਦਰ ਅਗਰਵਾਲ ਦੀ ਪ੍ਰਧਾਨਗੀ ਵਿਚ ਆਯੋਜਿਤ ਕੀਤੀ ਗਈ। ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਕੁਲਜੀਤ ਪਾਲ ਸਿੰਘ ਮਾਹੀ, ਐਸ.ਪੀ. ਸ੍ਰੀ ਐਨ.ਪੀ.ਐਸ. ਸਿੱਧੂ, ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਹਰਗੁਰਜੀਤ ਕੌਰ, ਸੀ.ਜੀ.ਐਮ. ਮੈਡਮ ਮਨਜਿੰਦਰ ਕੌਰ, ਜ਼ਿਲਾ ਅਟਾਰਨੀ ਸ੍ਰੀ ਮਨੋਹਰ ਸਿੰਘ, ਸਹਾਇਕ ਜ਼ਿਲਾ ਅਟਾਰਨੀ ਸ੍ਰੀ ਨਵਦੀਪ ਗਿਰਧਰ, ਡਾ: ਜੇ.ਐਸ. ਸਚਦੇਵਾ, ਸz: ਬਲਵਿੰਦਰ ਸਿੰਘ ਗਿੱਲ ਆਦਿ ਵੀ ਹਾਜਰ ਸਨ।

ਇਸ ਮੌਕੇ ਬੈਠਕ ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕਮ ਐਡੀਸ਼ਨ ਸੈਸ਼ਨ ਜੱਜ ਸ੍ਰੀ ਵਰਿੰਦਰ ਅਗਰਵਾਲ ਨੇ ਦੱਸਿਆ ਕਿ ਇਸ ਤਿਮਾਹੀ ਦੌਰਾਨ ਅਥਾਰਟੀ ਵੱਲੋਂ 57 ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਉਪਲਬੱਧ ਕਰਵਾਈ ਗਈ। ਉਨਾ ਨੇ ਕਿਹਾ ਕਿ ਪੁਲਿਸ ਹਿਰਾਸਤ ਵਿਚ ਲਏ ਗਏ ਵਿਅਕਤੀ, ਐਸ.ਟੀ.ਐਸ.ਸੀ. ਸ੍ਰੇਣੀਆਂ ਨਾਲ ਸਬੰਧਤ, ਔਰਤਾਂ ਅਤੇ ਬੱਚੇ ਆਦਿ ਆਪਣੇ ਅਦਾਲਤੀ ਕੇਸਾਂ ਦੀ ਪੈਰਵਾਈ ਲਈ ਅਥਾਰਟੀ ਨੂੰ ਅਰਜੀ ਦੇ ਕੇ ਮੁਫ਼ਤ ਵਕੀਲ ਦੀ ਸਹੁਲਤ ਹਾਸਲ ਕਰ ਸਕਦੇ ਹਨ।

ਉਨਾਂ ਨੇ ਇਸ ਮੌਕੇ ਦੱਸਿਆ ਕਿ 10 ਅਕਤੂਬਰ 2015 ਨੂੰ ਟਰੈਫਿਕ ਚਲਾਨਾਂ ਨਾਲ ਸਬੰਧਤ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਲੋਕ ਅਦਾਲਤ ਰਾਹੀਂ ਆਪਣੇ ਕੇਸਾਂ ਦਾ ਨਿਪਟਾਰਾ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਅਦਾਲਤ ਵਿਚ ਆਪਸੀ ਸਹਿਮਤੀ ਨਾਲ ਕੇਸਾਂ ਦਾ ਸਥਾਈ ਨਿਪਟਾਰਾ ਮਿਲ ਜਾਂਦਾ ਹੈ ਅਤੇ ਇਸ ਨਾਲ ਸਸਤਾ ਅਤੇ ਛੇਤੀ ਨਿਆਂ ਮਿਲਦਾ ਹੈ। ਇਸੇ ਤਰਾਂ ਉਨਾਂ ਨੇ ਦੱਸਿਆ ਕਿ ਜ਼ਿਲਾਂ ਕੋਰਟ ਕੰਪਲੈਕਸ ਵਿਚ ਮਿਡੀਏਸ਼ਨ ਕੇਂਦਰ ਦੀ ਸਥਾਪਨਾ ਵੀ ਕੀਤੀ ਜਾ ਰਹੀ ਹੈ।

Must Share With Your Friends...!

Comments

comments

Leave a Reply

Your email address will not be published. Required fields are marked *

*