ਜ਼ਿਲਾ ਮੈਜਿਸਟਰੇਟ ਵੱਲੋ ਧਾਰਮਿਕ ਸਥਾਨਾਂ ਦੀ ਸੁਰੱਖਿਆ/ਸੰਭਾਲ ਲਈ ਨਿਰਦੇਸ਼ ਜਾਰੀ
Templates by BIGtheme NET

ਜ਼ਿਲਾ ਮੈਜਿਸਟਰੇਟ ਵੱਲੋ ਧਾਰਮਿਕ ਸਥਾਨਾਂ ਦੀ ਸੁਰੱਖਿਆ/ਸੰਭਾਲ ਲਈ ਨਿਰਦੇਸ਼ ਜਾਰੀ

Must Share With Your Friends...!

ਸ਼੍ਰੀ ਮੁਕਤਸਰ ਸਾਹਿਬ,  ਜ਼ਿਲਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਪੰਜਾਬ ਦੇ ਛੋਟੇ ਪਿੰਡ /ਛੋਟੇ ਸ਼ਹਿਰਾਂ ਦੀ ਗਸ਼ਤ ਐਕਟ 1918 ਦੀ ਧਾਰਾ 3(1) ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਪਿੰਡਾ ਵਿੱਚ ਗਰਾਮ ਪੰਚਾਇਤਾਂ ਅਤੇ ਸ਼ਹਿਰਾਂ ਵਿੱਚ ਨਗਰ ਕੌਂਸਲਰ ਨੂੰ ਆਪਣੇ-ਆਪਣੇ ਏਰੀਏ ਵਿੱਚ ਪੈਂਦੇ ਧਾਰਮਿਕ ਸਥਾਨਾਂ ਜਿਵੇ ਕਿ ਗੁਰੂਦੁਆਰਾ ਸਾਹਿਬ, ਮੰਦਿਰ, ਮਸਜਿਦ, ਡੇਰੇ, ਗਿਰਜਾਘਰਾਂ ਆਦਿ ਦੀ ਵਿਸ਼ੇਸ਼ ਸੁਰੱਖਿਆ ਲਈ ਘੱਟੋ-ਘੱਟ 20 ਨਰੋਈ ਸਿਹਤ ਵਾਲੇ ਵਿਅਕਤੀਆਂ ਦੀ ਟੀਮ ਬਣਾ ਕੇ ਉਕਤ ਧਾਰਮਿਕ ਸਥਾਨਾਂ ਦੀ ਸੁਰੱਖਿਆ ਕਰਨ ਲਈ ਤਾਇਨਾਤ ਕਰਨ ਲਈ ਕਿਹਾ ਹੈ। ਇਹ ਟੀਮਾਂ ਸ਼ਿਫਟਾਂ ਵਿਚ 24 ਘੰਟੇ ਡਿਊਟੀ ਤੇ ਰਹਿਣਗੀਆਂ। ਇਹ ਟੀਮਾਂ ਦੇ ਵਿਅਕਤੀ ਲੱਠ/ਡਾਗਾਂ ਆਦਿ ਲੈ ਕੇ ਡਿਊਟੀ ਕਰਨਗੇ।
ਉਨਾਂ ਕਿਹਾ ਕਿ ਧਾਰਮਿਕ ਸਥਾਨਾਂ ਅੰਦਰ ਗ੍ਰੰਥੀ /ਪੁਜਾਰੀ ਆਦਿ 8-8 ਘੰਟੇ ਡਿਊਟੀ ਦੇਣਗੇ ਜੋ ਕਿ 24 ਘੰਟੇ ਚੱਲੇਗੀ। ਇਹਨਾਂ ਦੀ ਇਹ ਡਿਊਟੀ ਵੀ ਹੋਵੇਗੀ ਕਿ ਉਹ ਹਰ ਰੋਜ ਸਵੇਰੇ ਲਾਉਡ ਸਪੀਕਰ ਰਾਹੀਂ ਲੋਕਾਂ ਨੂੰ ਇਲਾਕੇ ਵਿੱਚ ਅਮਨ ਅਤੇ ਸ਼ਾਂਤੀ ਦਾ ਮਾਹੌਲ ਬਣਾਈ ਰੱਖਣ ਲਈ ਅਪੀਲ ਕਰਨ। ਉਨਾਂ ਕਿਹਾ ਕਿ ਜੇਕਰ ਕਿਧਰੇ ਕੋਈ ਸ਼ੱਕੀ ਹਲਾਤ ਨਜ਼ਰ ਆਉਂਦੇ ਹਨ ਤਾਂ ਉਹ ਇਸ ਦੀ ਸੂਚਨਾ ਤੁਰੰਤ ਨਜਦੀਕੀ ਪੁਲਿਸ ਸਟੇਸ਼ਨ ਜਾਂ ਸਬੰਧਤ ਉਪ ਮੰਡਲ ਮੈਜਿਸਟਰੇਟ ਨੂੰ ਦੇਣ। ਉਨਾਂ ਕਿਹਾ ਕਿ ਰਾਜ ਦੇ ਮੌਜੂਦਾ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਜਿਲਾ ਸ੍ਰੀ ਮੁਕਤਸਰ ਸਾਹਿਬ ਅੰਦਰ ਧਾਰਮਿਕ ਸਥਾਨਾਂ ਦੀ ਵਿਸ਼ੇਸ਼ ਸੁਰੱਖਿਆ ਕੀਤੇ ਜਾਣ ਅਤੇ ਇਨਾਂ ਸਥਾਨਾਂ ਤੇ ਮੁਮਕਿਨ ਤੋੜ-ਫੋੜ ਤੋ ਬਚਾਉਣ ਲਈ ਪਿੰਡਾਂ ਦੇ ਵਲੰਟੀਅਰਾਂ ਵੱਲੋਂ ਇਹਨਾਂ ਥਾਵਾਂ ਤੇ ਰਾਖੀ ਦੇ ਚੰਗ ਪ੍ਰਬੰਧ ਕਰਨ ਦੀ ਲੋੜ ਹੈ। ਇਹ ਹੁਕਮ 30 ਨਵੰਬਰ 2015 ਤੱਕ ਲਾਗੂ ਰਹਿਣਗੇ।

Must Share With Your Friends...!

Comments

comments

Leave a Reply

Your email address will not be published. Required fields are marked *

*