ਜ਼ਿਲਾ ਵਿੱਚ ਹਰ ਲੜਕੀ ਦਾ ਖੁੱਲੇਗਾ ਸੁਕੰਨਿਆ ਸਮਰਿਧੀ ਯੋਜਨਾ ਤਹਿਤ ਖਾਤਾ : ਡਿਪਟੀ ਕਮਿਸ਼ਨਰ
Templates by BIGtheme NET

ਜ਼ਿਲਾ ਵਿੱਚ ਹਰ ਲੜਕੀ ਦਾ ਖੁੱਲੇਗਾ ਸੁਕੰਨਿਆ ਸਮਰਿਧੀ ਯੋਜਨਾ ਤਹਿਤ ਖਾਤਾ : ਡਿਪਟੀ ਕਮਿਸ਼ਨਰ

Must Share With Your Friends...!

ਸ੍ਰੀ ਮੁਕਤਸਰ ਸਾਹਿਬ, 17 ਫਰਵਰੀ (ਆਰਤੀ ਕਮਲ) :    ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਸੁਮਿਤ ਜਾਰੰਗਲ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ ਤਹਿਤ, ਜ਼ਿਲਾ ਪ੍ਰਸ਼ਾਸਨ ਵੱਲੋਂ ਭਾਰਤ ਸਰਕਾਰ ਦੀ ਬੇਟੀ ਬਚਾਓ ਬੇਟੀ ਪੜਾਓ ਸਕੀਮ ਤਹਿਤ ਕੁੱਝ ਸ਼ਲਾਘਾ ਯੋਗ ਕਦਮ ਚੁੱਕੇ ਹਨ। ਜਿਸ ਬਾਰੇ ਜ਼ਿਲੇ• ਦੇ ਸਹਾਇਕ ਕਮਿਸ਼ਨਰ-ਕਮ-ਨੋਡਲ ਅਫਸਰ ਬੇਟੀ ਬਚਾਓ ਬੇਟੀ ਪੜਾਓ ਸ੍ਰੀਮਤੀ ਸਾਕਸ਼ੀ ਸਾਹਨੀ ਆਈ.ਏ.ਐਸ ਜੀ ਵੱਲੋਂ ਦੱਸਿਆ ਗਿਆ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਹਰੇਕ ਬੇਟੀ ਦਾ ਖਾਤਾ ਸੁਕੰਨਿਆਂ ਸਮਰਿਧੀ ਯੋਜਨਾ ਤਹਿਤ ਖੁਲਵਾਉਣ ਦਾ ਟੀਚਾ ਰੱਖਿਆ ਗਿਆ।  ਜ਼ਿਕਰਯੋਗ ਹੈ ਕਿ ਸੁਕੰਨਿਆ ਸਮਰਿਧੀ ਯੋਜਨਾ ਤਹਿਤ ਹਰ ਲੜਕੀ ਦੇ ਖਾਤੇ ਵਿੱਚ 14 ਸਾਲਾਂ ਤੱਕ ਪੈਸੇ ਜਮਾ ਕਰਵਾਏ ਜਾਂਦੇ ਹਨ ਜੋ ਕਿ ਬੱਚੀ ਦੇ 21 ਸਾਲ ਪੂਰੇ ਹੋਣ ਤੇ ਦਿੱਤੇ ਜਾਂਦੇ

17malout02

ਹਨ। ਜ਼ਿਲਾ ਪ੍ਰਸ਼ਾਸਨ ਵੱਲੋਂ ਐਨ.ਜੀ.ਓ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਇਸ ਸਕੀਮ ਤਹਿਤ ਜ਼ਿਨਾ ਲੜਕੀਆਂ ਦੇ ਮਾਤਾ ਪਿਤਾ ਇਹ ਖਾਤਾ ਖੁਲਵਾਉਣ ਵਿੱਚ ਅਸਮਰਥ ਹੋਣਗੇ ਉਹਨਾਂ ਹਰੇਕ ਲੜਕੀ ਦੇ ਖਾਤਿਆਂ ਵਿੱਚ 1000/- ਰੁਪਏ ਪ੍ਰਤੀ ਸਾਲ 14 ਸਾਲ ਤੱਕ ਜਮਾ ਕਰਵਾਏਗਾ ਤਾਂ ਜੋ ਲੜਕੀ ਵੱਡੀ ਹੋ ਕੇ ਆਪਣੀ ਉਚੇਰੀ ਸਿੱਖਿਆ ਅਸਾਨੀ ਨਾਲ ਪ੍ਰਾਪਤ ਕਰ ਸਕੇ।  ਸ੍ਰੀਮਤੀ ਸਾਕਸ਼ੀ ਸਾਹਨੀ ਜੀ ਦੀ ਪ੍ਰੇਰਨਾ ਸਦਕੇ ਪਿੰਡ ਥਾਂਦੇਵਾਲਾ ਦੇ ਬਲਾਕ ਸੰਮਤੀ ਮੈਂਬਰ ਸਤਨਾਮ ਸਿੰਘ ਜੀ ਵੱਲੋਂ ਇਸ ਯੋਜਨਾ ਤਹਿਤ ਸ਼ਲਾਘਾ ਯੋਗ ਕੰਮ ਕਰਦੇ ਹੋਏ 101 ਲੜਕੀਆਂ ਦਾ ਖਾਤਾ ਖੁਲਵਾਉਣ ਦੀ ਜਿੰਮ•ੇਵਾਰੀ ਲਈ ਗਈ ਹੈ। ਸ੍ਰੀਮਤੀ ਸਾਕਸ਼ੀ ਸਾਹਨੀ ਅਤੇ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਿਵਾਨੀ ਨਾਗਪਾਲ ਦੀ ਅਗਵਾਈ ਹੇਠ ਅੱਜ 21 ਬੇਟੀਆਂ ਦੇ ਖਾਤੇ ਖੋਲੇ ਗਏ। ਇਸ ਵਿੱਚ ਭਾਰਤੀ ਸਟੇਟ ਬੈਂਕ ਮੈਨੇਜਰ ਸ੍ਰੀ ਗੁਰਦੀਪ ਸਿੰਘ ਜੀ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਅਤੇ ਦੋ ਕਾਊਂਟਰ ਅਲੱਗ ਤੋਂ ਲਗਵਾਏ ਗਏ ਤਾਂ ਜੋ ਮਾਪਿਆਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਸਕੀਮ ਤਹਿਤ ੇ ਸ੍ਰੀ ਮੁਕਤਸਰ ਸਾਹਿਬ ਵਿੱਚ 51 ਖਾਤੇ ਖੁਲਵਾਏ ਜਾ ਚੁੱਕੇ ਹਨ ਅਤੇ ਗਿੱਦੜਬਾਹਾ ਵਿਖੇ ਵੀ ਕੁੱਝ ਖਾਤੇ ਖੁਲਵਾਏ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰ ਜੀ ਦੇ ਆਦੇਸ਼ਾ ਅਨੁਸਾਰ ਜਦੋਂ ਕਿਸੇ ਵੀ ਲੜਕੀ ਦਾ ਜਨਮ ਹੁੰਦਾ ਹੈ ਤਾਂ ਉਸ ਦੀ ਸੂਚਨਾ ਬਾਲ ਵਿਕਾਸ ਪ੍ਰੋਜੈਕਟ ਅਫਸਰ, ਏ.ਐਨ.ਐਮ ਦੁਆਰਾ ਐਸ.ਐਮ.ਓ ਨੂੰ ਦਿੱਤੀ ਜਾਂਦੀ ਹੈ। ਐਸ.ਐਮ.ਓ ਪਾਤਰਤਾ ਫਾਰਮ ਭਰ ਕੇ ਸਬੰਧਤ ਉੱਪ-ਮੰਡਲ ਮੈਜਿਸਟਰੇਟ ਨੂੰ ਜਮਾ ਕਰਾਉਣਾ ਯਕੀਨੀ ਬਨਾਉਣ ਤਾ ਕਿ ਕੋਈ ਵੀ ਲੜਕੀ ਇਸ ਦਾ ਲਾਭ ਲੈਣ ਤੇ ਵੰਚਿਤ ਨਾ ਰਹਿ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ, ਸ੍ਰੀ ਸੁਮਿਤ ਜਾਰੰਗਲ ਜੀ ਨੇ ਲੋਕਾਂ ਅਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਉਪਰਾਲੇ ਵਿੱਚ ਵੱਧ ਚੜ• ਕੇ ਆਪਣਾ ਸਹਿਯੋਗ ਦੇਣ। ਜੇ ਕਰ ਕੋਈ ਵੀ ਵਿਅਕਤੀ ਯੋਗਦਾਨ ਦੇਣਾ ਚਾਹੁੰਦਾ ਹੈ ਜਾਂ ਜੋ ਕੋਈ ਵੀ ਖਾਤਾ ਖੁਲਵਾਉਣ ਵਿੱਚ ਅਸਮਰਥ ਹੈ, ਉਹ ਦਫ਼ਤਰ ਜਿਲ•ਾ ਬਾਲ ਸੁਰੱਖਿਆ ਅਫ਼ਸਰ, ਕਮਰਾ ਨੰ: 6/19 ਮਿੰਨੀ ਸਕੱਤਰੇਤ ਸ੍ਰੀ ਮੁਕਤਸਰ ਸਾਹਿਬ ਵਿਖੇ ਸੰਪਰਕ ਕਰ ਸਕਦਾ ਹੈ।

Must Share With Your Friends...!

Comments

comments

Leave a Reply

Your email address will not be published. Required fields are marked *

*