ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀਆਂ ਦੋ ਰੋਜਾ ਜਿਲਾ ਪੱਧਰੀ ਲੜਕੀਆਂ ਦੀਆਂ ਖੇਡਾਂ ਸਮਾਪਤ
Templates by BIGtheme NET

ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀਆਂ ਦੋ ਰੋਜਾ ਜਿਲਾ ਪੱਧਰੀ ਲੜਕੀਆਂ ਦੀਆਂ ਖੇਡਾਂ ਸਮਾਪਤ

Must Share With Your Friends...!

ਬਾਦਲ, ਸ੍ਰੀ ਮੁਕਤਸਰ ਸਾਹਿਬ:-ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋ ਭਾਰਤ ਸਰਕਾਰ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੀ ਸਕੀਮ ਰਾਜੀਵ ਗਾਂਧੀ ਖੇਲ ਅਭਿਆਨ ਅਧੀਨ ਸਾਲ 2015/16 ਦੇ ਸੈਸ਼ਨ ਲਈ ਰਾਜ ਦੇ ਵੱਖ ਵੱਖ ਜ਼ਿਲਿਆਂ ਵਿੱਚ ਜ਼ਿਲਾ ਪੱਧਰੀ ਵੁਮੈਨ ਟੂਰਨਾਮੈਂਟ ਅੰਡਰ 25 ਸਾਲ ਕਰਵਾਏ ਜਾ ਰਹੇ ਹਨ। ਇਸ ਸਕੀਮ ਤਹਿਤ ਜ਼ਿਲਾ ਖੇਡ ਅਫਸਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਸੁਨੀਲ ਕੁਮਾਰ ਦੀ ਰਹਿਨੁਮਾਈ ਹੇਠ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਖੇਡ ਮੁਕਾਬਲੇ ਗੁਰੂ ਗੋਬਿੰਦ ਸਿੰਘ ਮਲਟੀਪਰਪਜ਼ ਸਪੋਰਟਸ ਸਟੇਡੀਅਮ ਪਿੰਡ ਬਾਦਲ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਗਏ।

DSC05792

ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਸ੍ਰੀਮਤੀ ਪਰਮਜੀਤ ਕੌਰ ਸਹਾਇਕ ਡਾਇਰੈਕਟਰ ਸਪੋਰਟਸ ਅਥਾਰਟੀ ਆਫ ਇੰਡੀਆ ਸ੍ਰੀ ਮੁਕਤਸਰ ਸਾਹਿਬ ਵਿਸੇਸ ਤੌਰ ਤੇ ਪਹੁੰਚੇ। ਮੁੱਖ ਮਹਿਮਾਨ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਖਿਡਾਰਨਾਂ ਨੂੰ ਵੱਧ ਤੋ ਵੱਧ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਖੇਡਾਂ ਜੀਵਨ ਦਾ ਇੱਕ ਜਰੂਰੀ ਅੰਗ ਹੈ। ਇਸ ਤੋ ਇਲਾਵਾ ਜ਼ਿਲਾ ਖੇਡ ਅਫਸਰ, ਸ੍ਰੀ ਮੁਕਤਸਰ ਸਾਹਿਬ ਸ੍ਰੀ ਸੁਨੀਲ ਕੁਮਾਰ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਆਪਣੇ ਭਾਸਣ ਵਿੱਚ ਕਿਹਾ ਕਿ ਖੇਡਾਂ ਹੀ ਇੱਕ ਅਜਿਹਾ ਜ਼ਰੀਆ ਹੈ ਜਿਸ ਨਾਲ ਸਰੀਰ ਅਤੇ ਮਨ ਨੂੰ ਬਿਮਾਰੀਆਂ ਤੋ ਦੂਰ ਰੱਖਿਆ ਜਾ ਸਕਦਾ ਹੈ ਅਤੇ ਚੰਗੇ ਸਮਾਜ ਦੀ ਸਿਰਜਨਾ ਕੀਤੀ ਜਾ ਸਕਦੀ ਹੈ।
ਜ਼ਿਲਾ ਖੇਡ ਅਫ਼ਸਰ ਨੇ ਦੱਸਿਆ ਕਿ ਜ਼ਿਲਾ ਪੱਧਰੀ ਵੁਮੈਨ ਟੂਰਨਾਮੈਂਟ ਵਿੱਚੋ ਖਿਡਾਰਨਾਂ ਦੀ ਚੋਣ ਕਰਕੇ ਸਟੇਟ ਪੱਧਰ ਲਈ ਟੀਮਾਂ ਭੇਜੀਆਂ ਜਾਣਗੀਆਂ ਜ਼ੋ ਕਿ ਮਿਤੀ 17 ਤੋਂ 19 ਅਕਤੂਬਰ 2015 ਤੱਕ ਜਿਲਾ ਸੰਗਰੂਰ ਵਿਖੇ ਸੁਰੂ ਹੋ ਰਹੀਆਂ ਹਨ। ਅੱਜ ਦੇ ਖੇਡ ਮੁਕਾਬਲਿਆਂ ਦੌਰਾਨ ਹੈਂਡਬਾਲ ਗੇਮ ਸਬੰਧੀ ਪਹਿਲਾ ਸਥਾਨ ਦਸਮੇਸ਼ ਗਰਲਜ ਕਾਲਜ ਬਾਦਲ ਨੇ ਪ੍ਰਾਪਤ ਕੀਤਾ, ਦੂਜਾ ਸਥਾਨ ਗੁਰੂ ਦਸਮੇਸ਼ ਅਕੈਡਮੀ ਭਾਗੂ ਅਤੇ ਤੀਜਾ ਸਥਾਨ ਸਰਕਾਰੀ ਸੀ: ਸੈ: ਸਕੂਲ ਸਰਾਵਾਂ ਬੋਦਲਾਂ ਨੇ ਪ੍ਰਾਪਤ ਕੀਤਾ। ਵਾਲੀਬਾਲ ਖੇਡ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਗੁਰੂ ਨਾਨਕ ਗਰਲਜ ਕਾਲਜ ਸ੍ਰੀ ਮੁਕਤਸਰ ਸਾਹਿਬ, ਦੂਜਾ ਸਥਾਨ ਦਸਮੇਸ਼ ਗਰਲਜ ਕਾਲਜ ਬਾਦਲ ਟੀਮ ਏ, ਅਤੇ ਤੀਜਾ ਸਥਾਨ ਦਸਮੇਸ਼ ਗਰਲਜ ਕਾਲਜ ਬਾਦਲ ਟੀਮ ਬੀ ਨੇ ਪ੍ਰਾਪਤ ਕੀਤਾ। ਬਾਸਕਿਟਬਾਲ ਖੇਡ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸਰਕਾਰੀ ਸੀ: ਸੈ: ਸਕੂਲ ਲੜਕੀਆਂ ਗਿੱਦੜਬਾਹਾ, ਦੂਜਾ ਸਥਾਨ ਜੀ ਜੀ ਐੱਸ ਕਾਲਜ ਗਿੱਦੜਬਾਹਾ ਅਤੇ ਤੀਜਾ ਸਥਾਨ ਦਸਮੇਸ਼ ਗਰਲਜ ਕਾਲਜ ਬਾਦਲ ਨੇ ਪ੍ਰਾਪਤ ਕੀਤਾ। ਹਾਕੀ ਦੇ ਖੇਡ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਦਸਮੇਸ਼ ਗਰਲਜ ਸੀ: ਸੈ: ਸਕੂਲ ਬਾਦਲ, ਦੂਜਾ ਸਥਾਨ ਦਸਮੇਸ਼ ਗਰਲਜ ਕਾਲਜ ਬਾਦਲ ਅਤੇ ਤੀਜਾ ਸਥਾਨ ਪਿੰਡ ਬਾਦਲ ਦੀ ਟੀਮ ਨੇ ਪ੍ਰਾਪਤ ਕੀਤਾ। ਖੋ ਖੋ ਦੇ ਖੇਡ ਮੁਕਾਬਲਿਆਂ ਵਿੱਚ ਪਿੰਡ ਬੁੱਟਰ ਸ਼ਰੀਹ ਦੀ ਟੀਮ ਨੇ ਪਹਿਲਾ ਸਥਾਨ, ਦੂਜਾ ਸਥਾਨ ਪਿੰਡ ਭੁੱਟੀਵਾਲਾ ਅਤੇ ਪਿੰਡ ਰਾਣੀਵਾਲਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਦੇ ਖੇਡ ਮੁਕਾਬਲਿਆਂ ਵਿੱਚ ਦੋ ਟੀਮਾਂ ਬਰਾਬਰ ਮੁਕਾਬਲੇ ਤੇ ਰਹੀਆਂ ਜਿਸ ਵਿੱਚ ਜੀ ਜੀ ਐੱਸ ਗਰਲਜ ਕਾਲਜ ਗਿੱਦੜਬਾਹਾ ਅਤੇ ਗੁਰੂ ਨਾਨਕ ਕਾਲਜ ਫਾਰ ਗਰਲਜ ਸ੍ਰੀ ਮੁਕਤਸਰ ਸਾਹਿਬ ਹਨ ਅਤੇ ਦੂਜੇ ਸਥਾਨ ਤੇ ਗੁਰੂ ਨਾਨਕ ਗਰਲਜ ਸੀ: ਸੈ: ਸਕੂਲ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਰਹੀ। ਟੇਬਿਲ ਟੇਨਿਸ ਦੇ ਖੇਡ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਗੁਰੂ ਨਾਨਕ ਗਰਲਜ ਕਾਲਜ ਸ੍ਰੀ ਮੁਕਤਸਰ ਸਾਹਿਬ, ਦੂਜਾ ਸਥਾਨ ਸਰਕਾਰੀ ਸੀ: ਸੈ: ਸਕੂਲ ਲੜਕੀਆਂ ਪਿੰਡ ਰੁਪਾਣਾ ਅਤੇ ਤੀਜਾ ਸਥਾਨ ਬਾਲ ਮੰਦਿਰ ਸੀ: ਸੈ: ਸਕੂਲ ਮੰਡੀ ਕਿੱਲਿਆਂਵਾਲੀ ਨੇ ਪ੍ਰਾਪਤ ਕੀਤਾ। ਐਥਲੈਟਿਕਸ ਦੇ ਖੇਡ ਮੁਕਾਬਲਿਆਂ ਵਿੱਚ 3000 ਮੀਟਰ ਦੌੜ ਵਿੱਚ ਪਹਿਲਾ ਸਥਾਨ ਲਕਸ਼ਮੀ ਦਸਮੇਸ਼ ਸਕੂਲ ਲੰਬੀ, ਦੂਜਾ ਸਥਾਨ ਨਵਦੀਪ ਕੌਰ ਸਰਕਾਰੀ ਸੀ: ਸੈ: ਸਕੂਲ ਪਿੰਡ ਪੰਨੀਵਾਲਾ, ਤੀਜਾ ਸਥਾਨ ਗਗਨਦੀਪ ਕੌਰ ਪਿੰਡ ਪੰਨੀਵਾਲਾ ਨੇ ਪ੍ਰਾਪਤ ਕੀਤਾ। 400 ਮੀਟਰ ਦੌੜ ਵਿੱਚ ਪਹਿਲਾ ਸਥਾਨ ਸੁਖਵੰਤ ਕੌਰ ਦਸਮੇਸ਼ ਸਕੂਲ ਲੰਬੀ, ਦੂਜਾ ਸਥਾਨ ਜਸਪਿੰਦਰ ਕੌਰ ਦਸਮੇਸ਼ ਸਕੂਲ ਲੰਬੀ ਅਤੇ ਤੀਜਾ ਸਥਾਨ ਪੂਜਾ ਦਸਮੇਸ਼ ਸਕੂਲ ਲੰਬੀ ਨੇ ਪ੍ਰਾਪਤ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ੍ਰੀ ਰਾਜਵਿੰਦਰ ਸਿੰਘ ਸੈਕਟਰੀ ਜਿਲਾ ਐਸੋਸੀਏਸਨ ਸ੍ਰੀ ਮੁਕਤਸਰ ਸਾਹਿਬ, ਪ੍ਰਿੰਸੀਪਲ ਦਸਮੇਸ ਸਕੂਲ ਲੰਬੀ ਪ੍ਰੇਮ ਸੁੱਖ ਸਾਈ ਕੋਚ,ਸ੍ਰੀ ਮਤੀ ਪ੍ਰਿਤਪਾਲ ਕੋਰ ਸਾਈ ਕੋਚ,ਸੁਦੇਸ ਕੁਮਾਰੀ ਹਾਕੀ ਕੋਚ, ਜਗਮੀਤ ਸਿੰਘ ਸਟੈਨੋ ਅਤੇ ਜਿਲੇ ਦੇ ਸਮੂਹ ਖੇਡਾਂ ਨਾਲ ਸਬੰਧਤ ਕੋਚ ਅਤੇ ਡੀ ਪੀ , ਪੀ ਟੀ ਮੌਜੂਦ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*