ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ 333 ਪ੍ਰਾਈਮਰੀ ਸਕੂਲਾਂ ਵਿਚ ਹੱਥ ਲਿਖਤ ਬਾਲ ਮੈਗਜ਼ੀਨ ਤਿਆਰ ਕੀਤੇ
Templates by BIGtheme NET

ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ 333 ਪ੍ਰਾਈਮਰੀ ਸਕੂਲਾਂ ਵਿਚ ਹੱਥ ਲਿਖਤ ਬਾਲ ਮੈਗਜ਼ੀਨ ਤਿਆਰ ਕੀਤੇ

Must Share With Your Friends...!

 ****ਬੱਚਿਆਂ ਨੂੰ ਸਾਹਿਤ ਨਾਲ ਜੋੜਨ ਅਤੇ ਬੱਚਿਆਂ ਦੀ ਪ੍ਰਤਿਭਾ ਦੇ ਪ੍ਰਗਟਾਵੇ ਦੀ ਪਹਿਲ

 *****ਨਿੱਕੜੇ ਬਾਲਕਾਂ ਨੇ ਆਪਣੇ ਲੇਖਣ ਹੁਨਰ ਦਾ ਕੀਤਾ ਪ੍ਰਗਟਾਵਾ

ਸ਼੍ਰੀ ਮੁਕਤਸਰ ਸਾਹਿਬ:-ਪ੍ਰਾਇਮਰੀ ਸਿੱਖਿਆ ਦੇ ਗੁਣਾਤਮਕ ਸੁਧਾਰ ਲਈ ਪੰਜਾਬ ਸਰਕਾਰ ਦੁਆਰਾ ਰਾਜ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰਵੇਸ਼ (ਪ੍ਰਾਇਮਰੀ ਵਿੱਦਿਆ ਸੁਧਾਰ) ਪ੍ਰਾਜੈਕਟ ਚਲਾਇਆ ਜਾ ਰਿਹਾ ਹੈ, ਜਿਸਦੇ ਤਹਿਤ ਵਿਦਿਆਰਥੀਆਂ ਦੇ ਅਕਾਦਮਿਕ ਵਿਕਾਸ ਦੇ ਨਾਲ-ਨਾਲ ਸਹਿ-ਅਕਾਦਮਿਕ ਵਿਕਾਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਇਸੇ ਤਹਿਤ ਜ਼ਿਲੇ ਦੇ ਸਾਰੇ ਪ੍ਰਾਈਮਰੀ ਸਕੂਲਾਂ ਵਿਚ ਬੱਚਿਆਂ ਦੇ ਹੱਥ ਲਿਖਤ ਬਾਲ ਮੈਗਜ਼ੀਨ ਤਿਆਰ ਕੀਤੇ ਗਏ ਹਨ ਜਿੰਨਾਂ ਵਿਚ ਨਿੱਕੜੇ ਬਾਲਕਾਂ ਨੇ ਆਪਣੇ ਲੇਖਣ ਹੁਨਰ ਦਾ ਬਹੁਤ ਹੀ ਸੋਹਜ ਭਰਪੂਰ ਪ੍ਰਗਟਾਵਾ ਕੀਤਾ ਹੈ। 

02 MKT-01

        ਇਸ ਦੇ ਤਹਿਤ ਨਵੰਬਰ 2015 ਨੂੰ ਖਾਸ ਤੌਰ ਤੇ ਪੰਜਾਬੀ ਮਾਤ-ਭਾਸ਼ਾ ਨੂੰ ਸਮਰਪਿਤ ਕਰਦੇ ਹੋਏ ਪੰਜਾਬੀ ਮਹੀਨੇ ਦੇ ਰੂਪ ਵਿੱਚ ਮਨਾਇਆ  ਗਿਆ ਹੈ। ਇਸ ਪੂਰੇ ਮਹੀਨੇ ਦੌਰਾਨ ਪੰਜਾਬੀ ਵਿਸ਼ੇ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਕਰਾਉਂਦੇ ਹੋਏ ਮੌਖਿਕ, ਪੜਨ ਅਤੇ ਲਿਖਣ ਦੇ ਮੁਕਾਬਲੇ ਕਰਾਏ ਗਏ। ਸ੍ਰੀ ਦਵਿੰਦਰ ਕੁਮਾਰ ਰਾਜੌਰੀਆ ਜਿਲਾ ਸਿੱਖਿਆ ਅਫਸਰ ਅਤੇ ਸ੍ਰੀ ਜਸਪਾਲ ਮੌਂਗਾ ਉਪ ਜਿਲਾ ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਅਤੇ ਸਟੇਟ ਮੁੱਖ ਦਫਤਰ ਦੀਆਂ ਹਦਾਇਤਾਂ ਅਨੁਸਾਰ ਜਿਲੇ ਦੇ ਸਮੂਹ 333 ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵਿਸ਼ੇਸ਼ ਬਾਲ ਸਭਾ ਦਾ ਆਯੋਜਨ ਵੀ ਕੀਤਾ ਗਿਆ। ਇਹਨਾਂ ਵਿਸ਼ੇਸ਼ ਬਾਲ ਸਭਾਵਾਂ ਵਿੱਚ ਬੱਚਿਆਂ ਨੇ ਕਵਿਤਾ ਉਚਾਰਣ, ਕੋਰਿਓਗ੍ਰਾਫੀ, ਭਾਸ਼ਣ, ਗੀਤ-ਸੰਗੀਤ, ਨਾਟਕ, ਸਕਿੱਟ ਅਤੇ ਕੁਇਜ਼ ਆਦਿ ਦੀ ਪੇਸ਼ਕਾਰੀ ਕਰਦੇ ਹੋਏ ਸਿਰਜਣਾਤਮਕ ਸਿੱਖਿਆ ਮਾਡਲ ਦੀ ਅਦਭੁੱਤ ਝਲਕ ਪੇਸ਼ ਕੀਤੀ। ਆਪਣੇ ਪ੍ਰਤਿਭਾਸ਼ਾਲੀ ਅਧਿਆਪਕਾਂ ਦੀ ਦੇਖ-ਰੇਖ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ। ਅਧਿਆਪਕਾਂ ਨੇ ਸਕੂਲਾਂ ਦੀਆਂ ਕਾਰਗੁਜਾਰੀ ਰਿਪੋਰਟਾਂ ਪੜੀਆਂ ਅਤੇ ਇਸੇ ਦਿਨ ਸਮੂਹ ਸਕੂਲਾਂ ਵਿੱਚ ਹੱਥ ਲਿਖਤ ਬਾਲ ਮੈਗਜ਼ੀਨ ਦੇ ਅਗਲੇੇ ਅੰਕ ਵੀ ਰੀਲੀਜ਼ ਕੀਤੇ ਗਏ। ਇਹਨਾਂ ਹੱਥ ਲਿਖਤ ਬਾਲ ਮੈਗਜ਼ੀਨਾਂ ਵਿੱਚ ਬੱਚਿਆਂ ਵੱਲੋਂ ਤਿਆਰ ਕੀਤੀਆਂ ਮੌਲਿਕ ਰਚਨਾਵਾਂ, ਕਵਿਤਾਵਾਂ, ਕਹਾਣੀਆਂ, ਚਿੱਤਰਕਲਾ, ਅਨਮੋਲ ਵਿਚਾਰ, ਹਾਸਾ-ਠੱਠਾ, ਬੁਝਾਰਤਾਂ ਆਦਿ ਦੀ ਪੇਸ਼ਕਾਰੀ ਕੀਤੀ ਗਈ ਹੈ। ਸ੍ਰੀ ਦਵਿੰਦਰ ਕੁਮਾਰ ਰਾਜੌਰੀਆ ਜਿਲਾ ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਇਹਨਾਂ ਸਮਾਗਮਾਂ ਵਿੱਚ ਵਿਸ਼ੇਸ਼ ਸ਼ਮੂਲੀਅਤ ਕੀਤੀ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਕਾਰਗੁਜਾਰੀ ਨੂੰ ਭਾਈਚਾਰੇ ਤੱਕ ਪਹੁੰਚਾਉਣ ਅਤੇ ਅਗਲੇ ਸੈਸ਼ਨ ਵਿੱਚ ਦਾਖਲੇ ਵਧਾਉਣ ਲਈ ਇੱਕ ਪ੍ਰਭਾਵਸ਼ਾਲੀ ਕਦਮ ਹੋਵੇਗਾ। ਉਹਨਾਂ ਨੇ ਬੱਚਿਆਂ ਦੀਆਂ ਪੇਸ਼ਕਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ। ਸ੍ਰੀ ਹਰਿੰਦਰ ਸਿੰਘ ਪ੍ਰਵੇਸ਼ ਜਿਲਾ ਕੋਆਰਡੀਨੇਟਰ ਨੇ ਇਸ ਸਮਾਰੋਹ ਨੂੰ ਸਫਲ ਬਣਾਉਣ ਲਈ ਸਮੂਹ ਅਧਿਆਪਕਾਂ, ਬੱਚਿਆਂ ਅਤੇ ਸਮੁੱਚੀ ਪ੍ਰਵੇਸ਼ ਟੀਮ ਨੂੰ ਵਧਾਈ ਦਿੱਤੀ। ਇਹਨਾਂ ਵਿਸ਼ੇਸ਼ ਬਾਲ ਸਭਾਵਾਂ ਵਿੱਚ ਵੱਖ-ਵੱਖ ਥਾਵਾਂ ਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਸਹਿਬਾਨਾਂ,ਵਿਦਿਆਰਥੀਆਂ ਦੇ ਮਾਪੇ,ਸਕੂਲ ਮੈਨੇਜਮੈਂਟ ਕਮੇਟੀ ਮੈਂਬਰ,ਪੰਚ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਵਿਸ਼ੇਸ਼ ਸ਼ਿਰਕਤ ਕੀਤੀ।

Must Share With Your Friends...!

Comments

comments

Leave a Reply

Your email address will not be published. Required fields are marked *

*